ਪ੍ਰਸ਼ਾਸਨ ਨੇ ਹਰਿਆਣਾ ਦੇ ਕਰਮਚਾਰੀਆਂ ਨੂੰ ਦਿੱਤੀ ''ਸਪੈਸ਼ਲ ਕੈਜ਼ੂਅਲ ਲੀਵ''

Saturday, Oct 19, 2019 - 12:43 PM (IST)

ਪ੍ਰਸ਼ਾਸਨ ਨੇ ਹਰਿਆਣਾ ਦੇ ਕਰਮਚਾਰੀਆਂ ਨੂੰ ਦਿੱਤੀ ''ਸਪੈਸ਼ਲ ਕੈਜ਼ੂਅਲ ਲੀਵ''

ਚੰਡੀਗੜ੍ਹ (ਰਾਜਿੰਦਰ) : 21 ਅਕਤੂਬਰ ਨੂੰ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਸਾਰੇ ਵਿਭਾਗਾਂ 'ਚ ਹਰਿਆਣਾ ਵਾਸੀਆਂ ਨੂੰ ਸਪੈਸ਼ਲ ਕੈਜ਼ੂਅਲ ਲੀਵ ਦਾ ਐਲਾਨ ਕੀਤਾ ਹੈ। ਵੀਰਵਾਰ ਨੂੰ ਪ੍ਰਸ਼ਾਸਨ ਨੇ ਸ਼ਹਿਰ ਦੀਆਂ ਸਾਰੀਆਂ ਫੈਕਟਰੀਆਂ 'ਚ ਪੇਡ ਲੀਵ ਦਾ ਐਲਾਨ ਕੀਤਾ ਸੀ। ਵੋਟ ਫੀਸਦੀ ਵਧਾਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ, ਤਾਂ ਜੋ ਸੌ ਫੀਸਦੀ ਮਤਦਾਨ ਦੇ ਨਾਲ ਮਜ਼ਬੂਤ ਲੋਕਤੰਤਰ ਦੀ ਸਥਾਪਨਾ ਹੋ ਸਕੇ।

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ, ਬੋਰਡ, ਕਾਰਪੋਰੇਸ਼ਨ, ਇੰਸਟੀਟੀਊਸ਼ਨਜ਼, ਇੰਡਸਟਰੀਜ਼, ਫੈਕਟਰੀਆਂ, ਪ੍ਰਾਈਵੇਟ ਸੈਕਟਰ, ਦੁਕਾਨਾਂ ਤੇ ਹੋਰ ਥਾਵਾਂ 'ਤੇ ਕੰਮ ਕਰਨ ਵਾਲੇ ਹਰਿਆਣਾ ਦੇ ਲੋਕ, ਜਿਨ੍ਹਾਂ ਦੀ ਹਰਿਆਣਾ ਦੇ ਕਿਸੇ ਵੀ ਜ਼ਿਲੇ 'ਚ ਵੋਟ ਹੈ, ਉਨ੍ਹਾਂ ਨੂੰ 21 ਅਕਤੂਬਰ ਨੂੰ ਸੈਪਸ਼ਲ ਕੈਜ਼ੂਅਲ ਲੀਵ ਦਿੱਤੀ ਜਾਵੇਗੀ।


author

Babita

Content Editor

Related News