ਚੰਨੀ ਨਾਲ ਮੁਲਾਕਾਤ ਮਗਰੋਂ ਸੋਨੂੰ ਸੂਦ ਦਾ ਸਿਆਸੀ ਫਾਇਦਾ ਲੈਣ ਦੀ ਫਿਰਾਕ ’ਚ ਬੈਠੀ ‘ਆਪ’ ਨੂੰ ਲੱਗਾ ਧੱਕਾ : ਚੀਮਾ

Monday, Nov 15, 2021 - 06:11 PM (IST)

ਚੰਨੀ ਨਾਲ ਮੁਲਾਕਾਤ ਮਗਰੋਂ ਸੋਨੂੰ ਸੂਦ ਦਾ ਸਿਆਸੀ ਫਾਇਦਾ ਲੈਣ ਦੀ ਫਿਰਾਕ ’ਚ ਬੈਠੀ ‘ਆਪ’ ਨੂੰ ਲੱਗਾ ਧੱਕਾ : ਚੀਮਾ

ਸੁਲਤਾਨਪੁਰ ਲੋਧੀ (ਓਬਰਾਏ)-ਸੂਬੇ ’ਚ ਸੋਨੂੰ ਸੂਦ ਦੇ ਪਰਿਵਾਰ ਵੱਲੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕਰਨ ਤੋਂ ਬਾਅਦ ਕੇਜਰੀਵਾਲ ਦੇ ਮੋਗਾ ਦੌਰੇ ਦੇ ਰੱਦ ਹੋਣ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ਕਾਫ਼ੀ ਆਸਵੰਦ ਹੈ। ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ ਚੀਮਾ ਨੇ ਕਿਹਾ ਹੈ ਕਿ ਸੋਨੂੰ ਸੂਦ ਇਕ ਵਧੀਆ ਇਨਸਾਨ ਹਨ ਤੇ ਉਨ੍ਹਾਂ ਨੂੰ ਇਸਤੇਮਾਲ ਕਰ ਸਿਆਸੀ ਫਾਇਦਾ ਲੈਣ ਦੀ ਫਿਰਾਕ ’ਚ ਬੈਠੀ ‘ਆਪ’ ਨੂੰ ਉਸ ਵੇਲੇ ਬਹੁਤ ਧੱਕਾ ਲੱਗਾ, ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸੋਨੂੰ ਸੂਦ ਨਾਲ ਮੁਲਾਕਾਤ ਹੋਈ। ਇਸ ਮੁਲਾਕਾਤ ਕਾਰਨ ਹੀ ਕੇਜਰੀਵਾਲ ਨੂੰ ਆਪਣਾ ਮੋਗਾ ਦੌਰਾ ਰੱਦ ਕਰਨਾ ਪਿਆ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ’ਚ ਸੁਲਗ ਰਹੀ ‘ਬਗਾਵਤ’ ਦੀ ਚੰਗਿਆੜੀ

ਇਸ ਦੌਰਾਨ ਚੀਮਾ ਨੇ ਅਕਾਲੀ ਦਲ ’ਤੇ ਵੀ ਹਮਲਾ ਕਰਦਿਆਂ ਕਿਹਾ ਕਿ ਹੁਣ ਬੇਅਦਬੀ ਮਾਮਲੇ ’ਚ ਜਦ ਨਵੀ. ਐੱਸ. ਆਈ. ਟੀ. ਨਤੀਜੇ ’ਤੇ ਪਹੁੰਚਣ ਵਾਲੀ ਹੈ ਤਾਂ ਸੁਖਬੀਰ ਬਾਦਲ ਤੇ ਅਕਾਲੀ ਦਲ ਨੂੰ ਇਸ ਦਾ ਡਰ ਸਤਾ ਰਿਹਾ ਹੈ ਪਰ ਜੋ ਸੱਚ ਹੈ, ਉਹ ਜਲਦ ਲੋਕਾਂ ਦੇ ਸਾਹਮਣੇ ਆਵੇਗਾ। ਚੀਮਾ ਨੇ ਇਹ ਵੀ ਕਿਹਾ ਕਿ ਜਲਦ ਹੀ ਡਰੱਗਜ਼ ਰਿਪੋਰਟ ਵੀ ਨਸ਼ਰ ਹੋਣ ਵਾਲੀ ਹੈ ਤੇ ਸੂਬੇ ਨੂੰ ਡਰੱਗਜ਼ ’ਚ ਸੁੱਟਣ ਵਾਲੇ ਲੋਕ ਵੀ ਜਨਤਾ ਸਾਹਮਣੇ ਆ ਜਾਣਗੇ। ਇਸ ਰਿਪੋਰਟ ਨਾਲ ਕਈ ਸਿਆਸੀ ਲੋਕ ਵੀ ਬੇਨਕਾਬ ਹੋਣਗੇ। ਨਵਤੇਜ ਚੀਮਾ ਸੁਲਤਾਨਪੁਰ ਲੋਧੀ ’ਚ ਲੈਂਡਮਾਰਟਗੇਜ ਬੈਂਕ ਦੇ ਨਵ-ਨਿਯੁਕਤ ਚੇਅਰਮੈਨ ਦੀ ਤਾਜਪੋਸ਼ੀ ਸਮੇਂ ਹੋਏ ਸਮਾਗਮ ’ਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਦੌਰਾਨ ਚੇਅਰਮੈਨ ਹਰਚਰਨ ਸਿੰਘ ਨੇ ਕਿਹਾ ਕਿ ਉਹ ਆਪਣੀ ਨਿਯੁਕਤੀ ਲਈ ਕਾਂਗਰਸ ਪਾਰਟੀ ਦੇ ਧੰਨਵਾਦੀ ਹਨ ਤੇ ਉਹ ਪੂਰੀ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।


author

Manoj

Content Editor

Related News