ਮੋਹਾਲੀ 'ਚ ਵਾਪਰੀ ਵੱਡੀ ਵਾਰਦਾਤ, ਸੀਨੀਅਰ ਪੱਤਰਕਾਰ ਸਮੇਤ ਮਾਂ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)
Sunday, Sep 24, 2017 - 03:04 PM (IST)

ਮੋਹਾਲੀ(ਹਰਪ੍ਰੀਤ ਸਿੰਘ ਜੱਸੋਵਾਲ)— ਇਥੋਂ ਦੇ 3 ਬੀ 2 'ਚ ਸਥਿਤ ਕੋਠੀ 'ਚ ਡਬਲ ਮਰਡਰ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਚੋਰੀ ਦੇ ਇਰਾਦੇ ਨਾਲ ਲੁਟੇਰਿਆਂ ਵੱਲੋਂ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਾਰਿਆ ਗਿਆ ਵਿਅਕਤੀ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਸੀ ਅਤੇ ਉਸ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਂ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੇ. ਜੇ. ਸਿੰਘ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਮਾਂ ਗੁਰਚਰਨ ਕੌਰ ਦੀ ਉਮਰ 89 ਦੇ ਕਰੀਬ ਦੱਸੀ ਜਾ ਰਹੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੋਰੀ ਦੇ ਇਰਾਦੇ ਨਾਲ ਲੁਟੇਰੇ ਘਰ 'ਚ ਦਾਖਲ ਹੋਏ ਸਨ ਅਤੇ ਘਰ 'ਚੋਂ ਐੱਲ. ਈ. ਡੀ. ਸਮੇਤ ਆਈ ਕਾਨ ਕਾਰ ਵੀ ਗਾਇਬ ਮਿਲੀ ਹੈ।