ਦੋ ਦਿਮਾਗ, ਦੋ ਦਿਲ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਪਾਉਣਗੇ ਵੋਟ, ਕੀਤਾ ਗਿਆ ਇਹ ਖਾਸ ਪ੍ਰਬੰਧ

Friday, Jan 28, 2022 - 02:43 PM (IST)

ਦੋ ਦਿਮਾਗ, ਦੋ ਦਿਲ ਤੇ ਇਕ ਧੜ ਵਾਲੇ ਸੋਹਣਾ-ਮੋਹਣਾ ਪਾਉਣਗੇ ਵੋਟ, ਕੀਤਾ ਗਿਆ ਇਹ ਖਾਸ ਪ੍ਰਬੰਧ

ਅੰਮ੍ਰਿਤਸਰ : ਇਕ ਧੜ ਅਤੇ ਦੋ ਦਿਮਾਗ ਰੱਖਣ ਵਾਲੇ ਸੋਹਣਾ ਅਤੇ ਮੋਹਣਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। 4 ਕਿਡਨੀ, 2 ਦਿਲ, ਦੋ ਦਿਮਾਗ, ਚਾਰ ਬਾਹਾਂ, ਦੋ ਲੱਤਾ, 1 ਲਿਵਰ, 1 ਪੇਟ, 1 ਧੜ ਅਤੇ ਦੋ ਚਿਹਰਿਆਂ ਵਾਲੇ ਇਹ ਭਰਾ ਸੋਹਣਾ ਅਤੇ ਮੋਹਣਾ ਦਾ ਭਾਵੇਂ ਧੜ ਇਕੋ ਹੈ ਪਰ ਉਹ 20 ਫਰਵਰੀ ਨੂੰ ਜਦੋਂ ਪੰਜਾਬ ਵਿਚ ਚੋਣਾਂ ਹੋਣਗੀਆਂ ਤਾਂ ਇਹ ਦੋਵੇਂ ਸੋਹਣ ਸਿੰਘ ਅਤੇ ਮੋਹਣ ਸਿੰਘ ਵੱਖ-ਵੱਖ ਵੋਟ ਕਰਨਗੇ। ਇਸ ਦੌਰਾਨ ਖਾਸ ਗੱਲ ਇਹ ਹੈ ਕਿ ਸੋਹਣਾ ਅਤੇ ਮੋਹਣਾ ਇਕ ਧੜ ਨਾਲ ਜੁੜੇ ਹੋਏ ਹਨ। ਇਸ ਲਈ ਸੰਬੰਧਤ ਬੂਥ ’ਤੇ ਪੋਲਿੰਗ ਬੂਥ ਅਧਿਕਾਰੀ ਇਹ ਨਿਸ਼ਚਿਤ ਕਰਨਗੇ ਕਿ ਦੋਵੇਂ ਵੋਟ ਪਾਉਂਦੇ ਸਮੇਂ ਇਕ ਦੂਜੇ ਨੂੰ ਨਾ ਦੇਖ ਸਕਣ। ਦੋਵਾਂ ਦੇ ਵਿਚਕਾਰ ਕੱਪੜਿਆਂ ਲਗਾਇਆ ਜਾਵੇਗਾ ਤਾਂ ਜੋ ਸੋਹਣੇ ਜਾਂ ਮੋਹਣੇ ਨੂੰ ਇਹ ਨਾ ਪਤਾ ਲੱਗ ਸਕੇ ਕਿ ਦੋਵਾਂ ਨੇ ਕਿਹੜੇ ਉਮੀਦਵਾਰ ਦਾ ਬਟਨ ਦਬਾਇਆ ਹੈ। ਨਿਯਮ ਅਨੁਸਾਰ ਈ. ਵੀ. ਐੱਮ. ਦੇ ਕੋਲ ਵੋਟ ਪਾਉਣ ਦੌਰਾਨ ਵੋਟਰ ਇਕੱਲਾ ਹੁੰਦਾ ਹੈ ਲਿਹਾਜ਼ਾ ਵੋਟਰ ਦੀ ਗੋਪਨੀਅਤਾ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ : ਰਾਤ ਦੇ ਹਨ੍ਹੇਰੇ ’ਚ ਨਹਿਰ ਵਿਚ ਡਿੱਗੀ ਗੱਡੀ, ਦੋ ਦੋਸਤਾਂ ਦੀਆਂ ਮਿਲੀਆਂ ਲਾਸ਼ਾਂ, 9 ਭੈਣਾਂ ਦੇ ਸਿਰੋਂ ਉੱਠਿਆ ਭਰਾ ਦਾ ਹੱਥ

ਅੰਮ੍ਰਿਤਸਰ ’ਚ ਪਾਉਣਗੇ ਵੋਟ
ਦੋਵੇਂ ਭਰਾ ਅੰਮ੍ਰਿਤਸਰ ਵਿਚ ਵੋਟ ਪਾਉਣਗੇ। ਕਮਿਸ਼ਨ ਨੇ ਦਿਵਿਯਾਂਗ ਅਤੇ ਉਮਰ ਦਰਾਜ (80 ਤੋਂ ਉਪਰ) ਵਾਲੇ ਵੋਟਰਾਂ ਨੂੰ ਬੂਥ ਤੱਕ ਲੈ ਕੇ ਜਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਇਕ ਧੜ ਦੇ ਚੱਲਦੇ ਸੋਹਣਾ ਅਤੇ ਮੋਹਣਾ ਵਿਚਾਲੇ ਡੇਢ ਫੁੱਟ ਦੀ ਦੂਰੀ ਬਣਦੀ ਹੈ ਜਦਕਿ ਆਮ ਵੋਟਰ ਵਿਚ ਇਹ ਦੂਰੀ 8 ਤੋਂ  9 ਫੁੱਟ ਹੁੰਦੀ ਹੈ। ਵੋਟਰ ਦੀ ਗੋਪਨੀਅਤਾ ਅਤੇ ਕੋਵਿਡ ਨਿਯਮਾਂ ਅਨੁਸਾਰ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ।

ਇਹ ਵੀ ਪੜ੍ਹੋ : ਮਜੀਠੀਆ ਮਾਮਲੇ ’ਤੇ ਸੁੱਖੀ ਰੰਧਾਵਾ ਦਾ ਵੱਡਾ ਬਿਆਨ, ਕਿਹਾ ਮਾਵਾਂ ਦੀਆਂ ਬਦ-ਦੁਆਵਾਂ ਕਾਰਨ ਰੱਦ ਹੋਈ ਜ਼ਮਾਨਤ

ਕੀ ਕਹਿਣਾ ਹੈ ਸੀ. ਈ.ਓ. ਦਾ
ਸੀ. ਈ. ਓ. ਐੱਸ. (ਮੁੱਖ ਚੋਣ ਅਧਿਕਾਰੀ) ਕਰੁਣਾ ਰਾਜੂ ਨੇ ਦੱਸਿਆ ਕਿ ਸੋਹਣਾ-ਮੋਹਣਾ ਦੇ ਮਾਮਲੇ ਵਿਚ ਇਹ ਦੇਖਿਆ ਗਿਆ ਹੈ ਕਿ ਬੇਸ਼ੱਕ ਦੋਵਾਂ ਦੇ ਸਰੀਰ ਜੁੜੇ ਹੋਏ ਹਨ ਪਰ ਦੋਵਾਂ ਦੇ ਵੱਖ-ਵੱਖ ਹੱਥ ਹਨ, ਵੱਖ-ਵੱਖ ਦਿਮਾਗ ਹਨ, ਇਸ ਦੇ ਚੱਲਦੇ ਕਮਿਸ਼ਨ ਨੇ ਉਨ੍ਹਾਂ ਨੂੰ ਵੱਖ ਵੱਖ ਵੋਟ ਪਾਉਣ ਦਾ ਹੱਕ ਦਿੱਤਾ ਹੈ। ਕਿਸੇ ਵੋਟਰ ਵਿਚ ਵੱਖ ਸੋਚਣ ਦੀ ਸ਼ਕਤੀ ਹੈ, ਉਸ ਨੂੰ ਚੋਣ ਕਮਿਸ਼ਨ ਵੋਟ ਪਾਉਣ ਦਾ ਅਧਿਕਾਰ ਦਿੰਦਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਘਟਨਾ, ਲੁੱਟ ਦੇ ਇਰਾਦੇ ਨਾਲ ਨੌਜਵਾਨ ਦਾ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News