ਸਰਾਵਾਂ ਬੋਦਲਾਂ ਦਾ ਪਿੱਪਲ ਚਰਚਾ ''ਚ, ਸੋਸ਼ਲ ਮੀਡੀਆ ''ਤੇ ਵੀ ਹੋ ਰਿਹੈ ਵਾਇਰਲ

09/17/2018 5:53:37 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਮੈਨੂੰ ਜ਼ਿੰਦਗੀ ਦਿਓ, ਨਾ ਕਿ ਤੇਲ ਰੂਪੀ ਮੌਤ' ਇਹ ਅਪੀਲ ਹੈ, ਉਸ ਦੇਵ ਰੁੱਖ ਪਿੱਪਲ ਦੀ, ਜੋ ਸਾਨੂੰ ਦਿਨ-ਰਾਤ ਆਕਸੀਜਨ ਦਿੰਦਾ ਹੈ। ਸ਼ੁੱਧ ਹਵਾ ਨਾਲ ਸਾਨੂੰ ਤੰਦਰੁਸਤ ਰੱਖਦਾ ਹੈ ਪਰ ਅਸੀਂ ਹਾਂ ਕਿ ਉਸਨੂੰ ਪਾਣੀ ਤੇ ਖਾਦ ਦੇਣ ਦੀ ਬਜਾਏ ਅੰਧਵਿਸ਼ਵਾਸੀ ਹੋ ਕੇ ਉਸਦੀਆਂ ਹੀ ਜੜ੍ਹਾਂ 'ਚ ਤੇਲ ਪਾ ਕੇ ਹੋਂਦ ਨੂੰ ਖਤਮ ਕਰਨ 'ਤੇ ਤੁਰੇ ਹੋਏ ਹਾਂ। ਦੂਜੇ ਪਾਸੇ ਕੁਝ ਉੱਧਮੀ ਲੋਕਾਂ ਵਲੋਂ ਪਿੱਪਲ ਵਰਗੇ ਹੋਰ ਦੂਜੇ ਰੁੱਖਾਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਮੁਕਤਸਰ ਦੇ ਪਿੰਡ ਸਰਾਵਾਂ ਬੋਦਲਾ 'ਚ ਜਿਥੇ ਪਿੰਡ ਵਾਸੀਆਂ ਨੇ ਪਿੱਪਲ 'ਤੇ ਇਕ ਬੋਰਡ ਟੰਗ ਕੇ ਉਨ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਹੈ, ਜੋ ਪਿੱਪਲ ਦੇ ਦਰਖਤ 'ਤੇ ਸੰਦੂਰ, ਤੇਲ ਮੌਲੀ ਆਦਿ ਤਾਂ ਚੜ੍ਹਾ ਜਾਂਦੇ ਹਨ ਪਰ ਕਦੇ ਵੀ ਰੁੱਖਾਂ ਨੂੰ ਪਾਣੀ ਨਹੀਂ ਪਾਉਂਦੇ। ਸੋਸ਼ਲ ਮੀਡੀਆ 'ਤੇ ਵੀ ਇਹ ਬੋਰਡ ਕਾਫੀ ਵਾਇਰਲ ਹੋ ਰਿਹਾ ਹੈ। 

ਪਿੱਪਲ ਦੇ ਦਰੱਖਤ ਨੂੰ ਚੜ੍ਹਦੇ ਤੇਲ ਤੇ ਹੋਰ ਸਾਮਾਨ ਬਾਰੇ ਪੰਡਿਤ ਆਦੇਸ਼ ਪ੍ਰਾਪਤ ਦਾ ਕਹਿਣਾ ਹੈ ਕਿ ਕਿਸੇ ਵੀ ਸ਼ਾਸਤਰ 'ਚ ਪਿੱਪਲ ਨੂੰ ਤੇਲ ਪਾਉਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪਿੱਪਲ ਇਕ ਅਜਿਹਾ ਦਰੱਖਤ ਹੈ, ਜੋ ਸੈਂਕੜੇ ਸਾਲਾਂ ਤੱਕ ਸਾਨੂੰ ਦਿਨ-ਰਾਤ ਆਕਸੀਜਨ ਦਿੰਦਾ ਹੈ ਜਦਕਿ ਆਮ ਦਰੱਖਤ ਸਿਰਫ ਦਿਨ ਵੇਲੇ ਹੀ ਆਕਸੀਜਨ ਦਿੰਦੇ ਹਨ। ਸੋ ਲੋੜ ਹੈ ਅਜਿਹੇ ਦਰਖਤਾਂ ਦੀ ਸਾਂਭ-ਸੰਭਾਲ ਕਰਨ ਦੀ, ਜੋ ਮਨੁੱਖ ਲਈ ਵਰਦਾਨ ਹਨ।


Related News