ਹੁਸ਼ਿਆਰਪੁਰ-ਦਸੂਹਾ ਮੇਨ ਰੋਡ ''ਤੇ ਬਿਨਾਂ ਟਾਇਰ ਦੌੜਦੀ ਰਹੀ ਕਾਰ!

09/12/2019 4:49:34 PM

ਹੁਸ਼ਿਆਰਪੁਰ (ਜ.ਬ.) : ਸੋਸ਼ਲ ਮੀਡੀਆ 'ਤੇ ਹੁਸ਼ਿਆਰਪੁਰ-ਦਸੂਹਾ ਮੇਨ ਰੋਡ 'ਤੇ ਤੇਜ਼ ਰਫਤਾਰ ਨਾਲ ਦੌੜਦੀ ਬਿਨਾਂ ਟਾਇਰ ਵਾਲੀ ਕਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ 'ਚ ਇਸ ਗੱਲ ਦੀ ਸਾਰਾ ਦਿਨ ਚਰਚਾ ਹੁੰਦੀ ਰਹੀ। ਇੰਨੀ ਤੇਜ਼ ਰਫਤਾਰ ਨਾਲ ਦੌੜਦੀ ਕਾਰ ਨਾਲ ਕੋਈ ਹਾਦਸਾ ਨਹੀਂ ਹੋਇਆ। ਕਾਰ ਕੌਣ ਚਲਾ ਰਿਹਾ ਸੀ, ਬਾਰੇ ਨਾ ਤਾਂ ਹੁਸ਼ਿਆਰਪੁਰ ਅਤੇ ਨਾ ਹੀ ਹਰਿਆਣਾ ਅਤੇ ਭੂੰਗਾ ਚੌਕੀ ਦੀ ਪੁਲਸ ਕੁਝ ਦੱਸ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਕਾਰ ਚਲਾ ਰਹੇ ਵਿਅਕਤੀ ਨੂੰ ਰਿਟਾਇਰਡ ਪੁਲਸ ਅਧਿਕਾਰੀ ਦੱਸਿਆ ਜਾ ਰਿਹਾ ਹੈ ਪਰ ਇਹ ਸਪੱਸ਼ਟ ਨਹੀਂ ਹੈ ਕਿ ਇਹ ਘਟਨਾ ਕਿਸ ਸਮੇਂ ਦੀ ਹੈ।

ਹੋ ਸਕਦਾ ਸੀ ਕੋਈ ਭਿਆਨਕ ਹਾਦਸਾ
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਬਿਨਾਂ ਟਾਇਰ ਵਾਲੀ ਕਾਰ ਦਾ ਪਿੱਛਾ ਕਰਦੇ ਹੋਏ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਸਾਹਮਣਿਓਂ ਆ ਰਹੇ ਵਾਹਨ ਚਾਲਕਾਂ ਨੂੰ ਦੱਸ ਰਹੇ ਸਨ ਕਿ ਉਹ ਸਾਵਧਾਨੀ ਵਰਤਣ ਕਿਉਂਕਿ ਇਹ ਕਾਰ ਕਿਸੇ ਵੀ ਸਮੇਂ ਹਾਦਸੇ ਦਾ ਸ਼ਿਕਾਰ ਹੋ ਸਕਦੀ ਹੈ। ਬਿਨਾਂ ਟਾਇਰ ਦੌੜਦੀ ਕਾਰ ਦਾ ਰਿਮ ਸੜਕ 'ਤੇ ਰਗੜ ਖਾਣ ਕਾਰਣ ਅੱਗ ਦੀਆਂ ਚੰਗਿਆੜੀਆਂ ਵੀ ਨਿਕਲ ਰਹੀਆਂ ਸਨ, ਜਿਸ ਕਾਰਨ ਕਾਰ ਨੂੰ ਵੀ ਅੱਗ ਲੱਗਣ 'ਤੇ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਸੀ।


Anuradha

Content Editor

Related News