ਸਮੱਗਲਰ ''ਡੰਮੀ ਲੋਲੋ'' ਪੁਲਸ ਰਿਮਾਂਡ ''ਤੇ

04/08/2018 8:05:59 AM

ਮੋਹਾਲੀ (ਕੁਲਦੀਪ) - ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਬੀਤੇ ਦਿਨ 110 ਗ੍ਰਾਮ ਹੈਰੋਇਨ ਤੇ 3 ਲੱਖ 95 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤੇ ਗਏ ਨਸ਼ਾ ਸਮੱਗਲਰ ਨਾਈਜੀਰੀਅਨ 'ਡੰਮੀ ਲੋਲੋ' ਨੂੰ ਅੱਜ ਚੀਫ ਜੁਡੀਸ਼ੀਅਲ ਨਿਆਂ-ਅਧਿਕਾਰੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਮਾਣਯੋਗ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਉਸ ਨੂੰ ਸੋਮਵਾਰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।  ਜਾਣਕਾਰੀ ਮੁਤਾਬਕ ਪੁਲਸ ਨੇ ਅਦਾਲਤ ਵਿਚ ਉਸ ਨੂੰ ਪੇਸ਼ ਕਰਨ ਮੌਕੇ ਦਲੀਲ ਦਿੱਤੀ ਕਿ ਮੁਲਜ਼ਮ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦਾ ਸੀ । ਪੁਲਸ ਉਸ ਦੇ ਦਿੱਲੀ ਵਿਚ ਲਿੰਕ ਦਾ ਪਤਾ ਕਰਨਾ ਚਾਹੁੰਦੀ ਹੈ । ਅਦਾਲਤ ਨੇ ਪੁਲਸ ਦੀ ਅਪੀਲ 'ਤੇ ਮੁਲਜ਼ਮ ਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਦੱਸਣਯੋਗ ਹੈ ਕਿ ਬੀਤੇ ਦਿਨ ਐੱਸ. ਟੀ. ਐੱਫ. ਨੇ 'ਡੰਮੀ ਲੋਲ'  ਨੂੰ ਬਲੌਂਗੀ ਤੋਂ ਗ੍ਰਿਫਤਾਰ ਕੀਤਾ ਸੀ । ਮੁਲਜ਼ਮ ਖਰੜ ਦੇ ਸ਼ਿਵਜੋਤ ਇਨਕਲੇਵ ਵਿਚ ਰਹਿੰਦਾ ਸੀ ਤੇ ਖਰੜ ਦੇ ਹੀ ਕਿਸੇ ਕਾਲਜ ਵਿਚ ਪੜ੍ਹਾਈ ਵੀ ਕਰ ਰਿਹਾ ਸੀ । ਇਸ ਕਾਰਨ ਉਹ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਵੀ ਕਰਦਾ ਸੀ।


Related News