ਐੱਸ. ਆਈ. ਟੀ. ਸਾਹਮਣੇ ਮੁੜ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ
Tuesday, Mar 18, 2025 - 11:49 AM (IST)

ਪਟਿਆਲਾ (ਬਲਜਿੰਦਰ) : ਬਹੁ-ਕਰੋੜੀ ਡਰੱਗ ਰੈਕਟ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅੱਜ ਲਗਾਤਾਰ ਦੂਜੇ ਦਿਨ ਮੁੜ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ ਹਨ। ਲਗਭਗ 11 ਵਜੇ ਉਹ ਐੱਸ. ਆਈ. ਟੀ. ਦੇ ਮੁੱਖ ਦਫਤਰ ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਪੇਸ਼ ਹੋਏ ਹਨ, ਜਿੱਥੇ ਐੱਸਆਈਟੀ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ ਵੀ ਬਿਕਰਮ ਸਿੰਘ ਮਜੀਠੀਆ ਤੋਂ ਐੱਸਆਈਟੀ ਨੇ ਕੁਝ ਨਵੇਂ ਤੱਥਾਂ ਬਾਰੇ ਪੁੱਛਗਿੱਛ ਕੀਤੀ ਸੀ ਜਿਸ ਵਿਚ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਫਰਮਾਂ ਵਿਚ ਕੁਝ ਸ਼ੱਕੀ ਟਰਾਂਜ਼ੈਕਸ਼ਨਾਂ ਬਾਰੇ ਪੁੱਛਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਕ ਹੋਰ ਅਹਿਮ ਫ਼ੈਸਲਾ, ਚੁੱਕਿਆ ਗਿਆ ਇਹ ਵੱਡਾ ਕਦਮ
ਪੁੱਛ-ਪੜਤਾਲ ਵਾਲੀ ਟੀਮ ਵਿਚ ਡੀਆਈਜੀ ਹਰਚਰਨ ਸਿੰਘ ਭੁੱਲਰ, ਆਈਪੀਐੱਸ ਅਧਿਕਾਰੀ ਵਰੁਨ ਸ਼ਰਮਾ, ਐੱਸਪੀ (ਡੀ) ਯੋਗੇਸ਼ ਸ਼ਰਮਾ, ਇੰਸਪੈਕਟਰ ਦਰਬਾਰਾ ਸਿੰਘ ਏਡੀਏ ਅਨਮੋਲਜੀਤ ਸਿੰਘ ਆਦਿ ਵੀ ਸ਼ਾਮਲ ਰਹੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਟਿਆਲਾ ਪੁਲਸ ਦੇ 12 ਮੁਲਾਜ਼ਮ ਮੁਅੱਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e