ਵੱਡੀ ਭੈਣ ਵਲੋਂ ਪੜ੍ਹਾਈ ਲਈ ਸਮਝਾਉਣ ''ਤੇ 8ਵੀਂ ਕਲਾਸ ਦੇ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

07/27/2020 6:24:52 PM

ਹੁਸ਼ਿਆਰਪੁਰ (ਅਮਰਿੰਦਰ) : ਥਾਣਾ ਸਿਟੀ ਅਧੀਨ ਆਉਂਦੇ ਮੁਹੱਲਾ ਪ੍ਰਹਿਲਾਦ ਨਗਰ ਵਿਚ ਬੀਤੀ ਦੇਰ ਰਾਤ ਪੜ੍ਹਾਈ ਲਈ ਭੈਣ ਵੱਲੋਂ ਸਮਝਾਉਣ ਤੋਂ ਦੁਖੀ ਛੋਟੇ ਭਰਾ ਸ਼ੇਖਰ ਹੱਜਾਮ (12) ਪੁੱਤਰ ਵਿਸ਼ਾਲ ਸੈਣੀ ਨੇ ਫਾਹ ਲਾ ਕੇ ਆਤਮਹੱਤਿਆ ਕਰ ਲਈ। ਐਤਵਾਰ ਦੇਰ ਰਾਤ 10 ਵਜੇ ਦੇ ਕਰੀਬ ਸੂਚਨਾ ਮਿਲਦੇ ਹੀ ਥਾਣਾ ਸਿਟੀ ਵਿਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਦਾ ਪੰਚਨਾਮਾ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਵਿਚ ਜੁੱਟ ਗਏ। ਮ੍ਰਿਤਕ ਸ਼ੇਖਰ ਹੱਜਾਮ ਅਠਵੀਂ ਜਮਾਤ ਵਿਚ ਪੜ੍ਹਦਾ ਸੀ।

ਇਹ ਵੀ ਪੜ੍ਹੋ : ਮੋਗਾ 'ਚ ਦਿਨ-ਦਿਹਾੜੇ ਕੱਪੜਾ ਵਪਾਰੀ ਦਾ ਕਤਲ ਕਰਨ ਵਾਲੇ ਗੈਂਗਸਟਰ ਸੁੱਖਾ ਲੰਮੇ ਦੀ ਫਿਰ ਪੁਲਸ ਨੂੰ ਵੰਗਾਰ

ਮ੍ਰਿਤਕ ਸ਼ੇਖਰ ਹੱਜਾਮ ਦੀ ਭੈਣ ਜੈਸਮੀਨ ਨੇ ਪੁਲਸ ਨੂੰ ਦੱਸਿਆ ਕਿ ਐਤਵਾਰ ਸ਼ਾਮ ਨੂੰ ਮੇਰੀ ਛੋਟੀ ਭੈਣ ਨੇ ਸ਼ੇਖਰ ਨੂੰ ਖੇਡਦੇ ਵੇਖ ਸਮਝਾਇਆ ਕਿ ਪੜ੍ਹਾਈ ਵੀ ਕਰ ਲਿਆ ਕਰ। ਇਸ ਤੋਂ ਬਾਅਦ ਸ਼ੇਖਰ ਅਚਾਨਕ ਗਾਇਬ ਹੋ ਗਿਆ। ਅਸੀਂ ਉਸਦੀ ਭਾਲ ਕਰ ਰਹੇ ਸੀ ਕਿ ਰਾਤ ਸਾਢੇ 9 ਵਜੇ ਦੇ ਕਰੀਬ ਵੇਖਿਆ ਕਿ ਘਰ ਦੇ ਬਾਹਰ ਹਵੇਲੀ ਵਿਚ ਸ਼ੇਖਰ ਫਾਹ ਲਾ ਕੇ ਲਟਕਿਆ ਹੋਇਆ ਸੀ। ਸਾਡੀ ਆਵਾਜ਼ ਸੁਣ ਲੋਕ ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਸ਼ੇਖਰ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਮੁੜ ਚੁੱਕੇ ਜਾ ਸਕਦੇ ਹਨ ਸਖ਼ਤ ਕਦਮ

ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਗੋਬਿੰਦਰ ਕੁਮਾਰ ਬੰਟੀ ਕੋਲੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਮ੍ਰਿਤਕ ਸ਼ੇਖਰ ਹੱਜਾਮ ਦੀ ਮਾਂ ਦੀ ਹੱਤਿਆ ਦੇ ਮਾਮਲੇ ਵਿਚ ਉਸਦਾ ਪਿਤਾ ਵਿਸ਼ਾਲ ਸੈਣੀ ਜੇਲ ਵਿਚ ਹੈ। ਘਰ ਵਿਚ ਤਿੰਨ ਭਰਾ-ਭੈਣ ਹੀ ਰਹਿੰਦੇ ਹਨ। ਮ੍ਰਿਤਕ ਸ਼ੇਖਰ ਨੇ ਮਾਨਸਿਕ ਪ੍ਰੇਸ਼ਾਨੀ ਵਿਚ ਹੀ ਫਾਹ ਲਾ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਸ਼ੇਖਰ ਹੱਜਾਮ ਦੀ ਭੈਣ ਜੈਸਮੀਨ ਦੇ ਬਿਆਨ 'ਤੇ ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੇ ਅਧੀਨ ਕਾਰਵਾਈ ਪੂਰੀ ਕਰਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਇਕ ਵਾਰ ਫਿਰ ਕੋਰੋਨਾ ਨੇ ਫੜੀ ਰਫ਼ਤਾਰ, 12 ਨਵੇਂ ਮਾਮਲਿਆਂ ਨਾਲ 1 ਦੀ ਮੌਤ


Gurminder Singh

Content Editor

Related News