ਸ਼ਰਮਨਾਕ ! ਘਰੋਂ ਬਾਹਰ ਗਏ ਮਾਪੇ, ਰਿਸ਼ਤੇ ''ਚ ਲੱਗਦੇ ਭਰਾ ਨੇ ਲੁੱਟੀ ਭੈਣ ਦੀ ਪੱਤ

Sunday, Jul 19, 2020 - 06:19 PM (IST)

ਸ਼ਰਮਨਾਕ ! ਘਰੋਂ ਬਾਹਰ ਗਏ ਮਾਪੇ, ਰਿਸ਼ਤੇ ''ਚ ਲੱਗਦੇ ਭਰਾ ਨੇ ਲੁੱਟੀ ਭੈਣ ਦੀ ਪੱਤ

ਅੰਮ੍ਰਿਤਸਰ (ਸੰਜੀਵ) : ਰਿਸ਼ਤੇ 'ਚ ਲੱਗਦੀ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਬਾਗਾ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ 1 ਸਾਲ ਤੋਂ ਉਹ ਆਪਣੇ ਪਰਿਵਾਰ ਨਾਲ ਆਪਣੀ ਭੂਆ ਦੇ ਘਰ ਰਹਿ ਰਹੀ ਹੈ। ਬੀਤੇ ਦਿਨੀਂ ਉਸ ਦੇ ਮਾਤਾ-ਪਿਤਾ ਕਿਸੇ ਕੰਮ ਦੇ ਸਿਲਸਿਲੇ 'ਚ ਬਾਹਰ ਗਏ ਸਨ ਅਤੇ ਉਹ ਆਪਣੇ ਭਰਾ-ਭੈਣਾਂ ਨਾਲ ਰਾਤ ਦਾ ਖਾਣਾ ਖਾ ਕੇ ਕਮਰੇ 'ਚ ਸੌਂ ਰਹੀ ਸੀ। 

ਇਹ ਵੀ ਪੜ੍ਹੋ : ਅਤਿ ਦੁਖਦਾਈ ਖ਼ਬਰ, ਤਰਨਤਾਰਨ 'ਚ ਕਰੰਟ ਲੱਗਣ ਕਾਰਣ ਮਾਂ-ਪੁੱਤ ਦੀ ਮੌਤ, ਦੁੱਖ 'ਚ ਧੀ ਨੇ ਖਾਧਾ ਜ਼ਹਿਰ

ਇਸ ਦੌਰਾਨ ਦੇਰ ਰਾਤ ਰਿਸ਼ਤੇ 'ਚ ਲੱਗਦਾ ਭਰਾ ਉਨ੍ਹਾਂ ਦੇ ਕਮਰੇ 'ਚ ਦਾਖਲ ਹੋਇਆ ਅਤੇ ਉਸ ਦੇ ਮੂੰਹ 'ਤੇ ਹੱਥ ਰੱਖ ਕੇ ਦੂਜੇ ਕਮਰੇ 'ਚ ਲੈ ਗਿਆ ਜਿੱਥੇ ਮੁਲਜ਼ਮ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਇਸ ਬਾਰੇ ਕਿਸੇ ਨੂੰ ਵੀ ਕੁੱਝ ਵੀ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਪੀੜਤਾ ਦਾ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਚਿਤਾਵਨੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ


author

Gurminder Singh

Content Editor

Related News