ਪੰਜਾਬੀ ਗਾਇਕ ਸਿੰਗਾ ਕਿਉਂ ਭੜਕਿਆ ਸੋਸ਼ਲ ਮੀਡੀਆ ’ਤੇ, ਪੋਸਟ ਹੋਈ ਵਾਇਰਲ

12/16/2020 1:23:55 PM

ਜਲੰਧਰ (ਬਿਊਰੋ)– ਬਹੁਤ ਘੱਟ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਪੰਜਾਬੀ ਗਾਇਕ ਸੋਸ਼ਲ ਮੀਡੀਆ ਰਾਹੀਂ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਣ। ਸਿੰਗਾ ਸੋਸ਼ਲ ਮੀਡੀਆ ’ਤੇ ਨਿਮਰ ਸੁਭਾਅ ’ਚ ਪੋਸਟਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਪਰ ਹਾਲ ਹੀ ’ਚ ਉਨ੍ਹਾਂ ਨੂੰ ਭੜਕਦੇ ਦੇਖਿਆ ਗਿਆ।

ਅਸਲ ’ਚ ਸਿੰਗਾ ਦੇ ਸ਼ੂਟ ਦੀ ਇਕ ਤਸਵੀਰ ਬੇਹੱਦ ਵਾਇਰਲ ਹੋ ਰਹੀ ਹੈ, ਜਿਸ ’ਚ ਇਹ ਕਿਹਾ ਜਾ ਰਿਹਾ ਹੈ ਕਿ ਸਿੰਗਾ ਦਾ ਵਿਆਹ ਹੋ ਗਿਆ ਹੈ। ਸਿੰਗਾ ਵਲੋਂ ਬਾਕਾਇਦਾ ਲਿਖਿਆ ਵੀ ਗਿਆ ਸੀ ਕਿ ਇਹ ਤਸਵੀਰ ਉਨ੍ਹਾਂ ਦੇ ਗੀਤ ਦੇ ਸ਼ੂਟ ਦੀ ਹੈ ਪਰ ਕੁਝ ਯੂਟਿਊਬ ਚੈਨਲਜ਼ ਵਲੋਂ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।

 
 
 
 
 
 
 
 
 
 
 
 
 
 
 
 

A post shared by Singga (@singga_official)

ਇਸ ’ਤੇ ਭੜਕਦਿਆਂ ਸਿੰਗਾ ਨੇ ਲਿਖਿਆ, ‘ਮੇਰੇ ਭਵਿੱਖ ਦਾ ਫੈਸਲਾ ਕਰਨ ਵਾਲਾ ਮੇਰਾ ਵਾਹਿਗੁਰੂ ਹੈ, ਤੁਸੀਂ ਆਪਣੇ ਭਵਿੱਖ ਬਾਰੇ ਸੋਚੋ। ਜਦੋਂ ਮੈਂ ਕਿਸੇ ਦੀ ਜ਼ਿੰਦਗੀ ’ਚ ਦਖਲ ਨਹੀਂ ਦਿੰਦਾ, ਫਿਰ ਤੁਸੀਂ ਕਿਉਂ ਦਖਲ ਦਿੰਦੇ ਹੋ। ਝੂਠੀਆਂ ਅਫਵਾਹਾਂ ਨਾ ਫੈਲਾਓ ਰੱਬ ਦਾ ਵਾਸਤਾ।’

PunjabKesari

ਦੱਸਣਯੋਗ ਹੈ ਕਿ ਸਿੰਗਾ ਵਲੋਂ ਕਿਸਾਨ ਅੰਦੋਲਨ ਦਾ ਵੀ ਰੱਜ ਕੇ ਸਮਰਥਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਨਾਲ-ਨਾਲ ਸਿੰਗਾ ਜ਼ਮੀਨੀ ਪੱਧਰ ’ਤੇ ਚੱਲ ਰਹੇ ਇਸ ਅੰਦੋਲਨ ’ਚ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹਨ।

ਨੋਟ– ਸਿੰਗਾ ਦੀ ਇਸ ਪੋਸਟ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News