ਸ੍ਰੀ ਹਰਿਮੰਦਰ ਸਾਹਿਬ ਯੋਗਾ ਕਰਨ ਦਾ ਮਾਮਲਾ: ਗਾਇਕ ਜਸਬੀਰ ਜੱਸੀ ਨੇ ਕਿਹਾ ਇਹ ਯੋਗਾ ਕਰਨ ਦਾ ਸਥਾਨ ਨਹੀਂ

Sunday, Jun 23, 2024 - 07:56 PM (IST)

ਅੰਮ੍ਰਿਤਸਰ- ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਕੁੜੀ ਵੱਲੋਂ ਪਰਿਕਰਮਾ ਅੰਦਰ ਯੋਗ ਆਸਨ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਜ਼ਰੀਏ ਫੈਲਾਉਣ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਸੀ। ਅੰਮ੍ਰਿਤਸਰ ਪੁਲਸ ਨੇ ਅਰਚਨਾ ਮਕਵਾਨਾ ਦੇ ਖ਼ਿਲਾਫ਼ ਧਾਰਾ 295ਏ ਤਹਿਤ FIR ਦਰਜ ਕੀਤੀ ਗਈ ਹੈ। ਇਸ ਮਾਮਲੇ ਵਿਚ ਹੁਣ ਇਕ ਨਵਾਂ ਮੋੜ ਆ ਗਿਆ ਹੈ। ਗੁਜਰਾਤ ਪੁਲਸ ਵੱਲੋਂ ਅਰਚਨਾ ਨੂੰ ਸੁਰੱਖਿਆ ਦੇ ਦਿੱਤੀ ਗਈ ਹੈ। ਅਰਚਨਾ ਨੇ ਖ਼ੁਦ ਉਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

 

 
 
 
 
 
 
 
 
 
 
 
 
 
 
 
 

A post shared by Jassi (@jassijasbir)

ਦੱਸ ਦਈਏ ਕਿ ਗਾਇਕ ਜਸਬੀਰ ਜੱਸੀ ਨੇ ਅੰਮ੍ਰਿਤਸਰ 'ਚ ਯੋਗਾ ਕਰਨ ਵਾਲੀ ਕੁੜੀ ਬਾਰੇ ਪੋਸਟ ਸਾਂਝੀ ਕਰਕੇ ਕਿਹਾ ਕਿ ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਦੀ ਮੂਰਖਤਾ ਜਾਂ ਲਾਪਰਵਾਹੀ ਭਰੀ ਗਲਤੀ ਨੂੰ ਮਜ਼ਹਬਾਂ ਦੀ ਲੜਾਈ ਬਣਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਸਿੱਖੀ ਮੁਹੱਬਤ ਨਾਲ ਭਰਪੂਰ ਹੈ ਅਤੇ ਆਪਣੇ ਦੇਸ਼ ਅਤੇ ਕੌਮ 'ਤੇ ਜ਼ੁਲਮ ਨੂੰ ਰੋਕਣ ਵਾਲਾ ਧਰਮ ਹੈ। ਜਿਸ ਨੂੰ ਸਬੂਤ ਚਾਹੀਦਾ ਹੈ ਆਪਣੇ ਦਾਦੇ- ਦਾਦੀਆਂ ਕੋਲੋਂ ਪੁੱਛ ਲੈਣ ਦੂਰ ਜਾਣ ਦੀ ਲੋੜ ਨਹੀਂ। ਇਹ ਮੂਰਖਤਾ ਹੈ। ਉਸ ਨੇ ਮੁਆਫੀ ਮੰਗ ਲਈ ਹੈ ਪਰ ਅੱਗੇ ਤੋਂ ਸਭ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ 'ਤੇ ਕੋਈ ਤਰਕ ਨਹੀਂ ਹੈ। ਇਸ ਗਲਤੀ ਨਾਲ ਸਹਿਮਤ ਹੋ ਕੇ ਆਪਣੀ ਮੂਰਖਤਾ ਦਾ ਸਬੂਤ ਨਾ ਦਿਓ। ਦੇਗ ਤੇ ਤੇਗ ਵਾਲਾ ਇਤਿਹਾਸ ਜ਼ਰੂਰ ਪੜੋ।
 


Priyanka

Content Editor

Related News