ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਸਾਜ਼ਿਸ਼ਕਾਰੀਆਂ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ : ਸਿਮਰਨਜੀਤ ਸਿੰਘ ਮਾਨ
Tuesday, Sep 19, 2017 - 05:56 AM (IST)
ਜੈਤੋ(ਵੀਰਪਾਲ, ਗੁਰਮੀਤ)-ਗੁਰਦੁਆਰਾ ਗੁਰੂ ਕੀ ਢਾਬ (ਜੈਤੋ) ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਆਸੀ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜ਼ਿਮੀਂਦਾਰਾਂ ਦੀਆਂ ਖੁਦਕੁਸ਼ੀਆਂ ਲਈ ਬੀਤੇ ਤੇ ਅਜੋਕੇ ਸਮੇਂ ਦੀਆਂ ਕਾਂਗਰਸ ਤੇ ਬਾਦਲ ਸਰਕਾਰਾਂ ਜ਼ਿੰਮੇਵਾਰ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਸਾਜ਼ਿਸ਼ਕਾਰੀਆਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਪੰਜਾਬ 'ਚ ਵੱਖ-ਵੱਖ ਸਥਾਨਾਂ ਦੇ 72 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਚੁੱਕਾ ਹੈ ਤੇ 42 ਸਿੱਖਾਂ ਦੇ ਫੌਜ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਬਲਵੀਰ ਸਿੰਘ ਬਰੀਵਾਲਾ, ਕੁਲਦੀਪ ਸਿੰਘ ਢੁੱਡੀ, ਜਸਕਰਨ ਸਿੰਘ, ਕਾਹਨ ਸਿੰਘ, ਲਖਵੀਰ ਸਿੰਘ ਭਾਨਾ, ਪ੍ਰੋ. ਮਹਿੰਦਰਪਾਲ ਸਿੰਘ ਜੀ, ਇਕਬਾਲ ਸਿੰਘ ਬਰੀਵਾਲ, ਪਰਮਿੰਦਰ ਸਿੰਘ ਬਾਲੀਆਵਾਲੀ, ਬਲਰਾਜ ਸਿੰਘ ਮੋਗਾ, ਦਲਜੀਤ ਸਿੰੰਘ ਘੋਲੀਆ, ਹਰਭਜਨ ਸਿੰਘ ਕਸ਼ਮੀਰੀ, ਜਥੇਦਾਰ ਬਹਾਦਰ ਸਿੰਘ ਭਦੌੜ, ਜਸਵੰਤ ਸਿੰਘ ਕੈਂਥ, ਅਮਰਜੀਤ ਸਿੰਘ ਬਗਰਾੜੀ, ਰਣਜੀਤ ਸਿੰਘ, ਗੁਰਮੀਤ ਸਿੰਘ ਤੇ ਬਿੱਟੂ ਬਾਦਲ ਹਾਜ਼ਰ ਸਨ।
