ਸਿਮਰਨਜੀਤ ਮਾਨ ਨੇ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਸਿੰਨਹਾ ਨੂੰ ਜਨਤਕ ਤੌਰ ’ਤੇ ਪੁੱਛੇ ਸਵਾਲ

Monday, Jul 11, 2022 - 11:26 AM (IST)

ਸਿਮਰਨਜੀਤ ਮਾਨ ਨੇ ਰਾਸ਼ਟਰਪਤੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਸਿੰਨਹਾ ਨੂੰ ਜਨਤਕ ਤੌਰ ’ਤੇ ਪੁੱਛੇ ਸਵਾਲ

ਨਿਹਾਲ ਸਿੰਘ ਵਾਲ (ਬਾਵਾ) : ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਹੁਕਮਰਾਨ ਪਾਰਟੀ ਭਾਜਪਾ ਅਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਵੱਲੋਂ ਬੀਬੀ ਦ੍ਰੋਪਦੀ ਮੁਰਮੂ ਨੂੰ ਇਸ ਚੋਣ ਲਈ ਖੜ੍ਹਾ ਕੀਤਾ ਗਿਆ ਹੈ ਅਤੇ ਸਮੁੱਚੀਆਂ ਵਿਰੋਧੀ ਪਾਰਟੀਆ ਵੱਲੋਂ ਸ੍ਰੀ ਜਸਵੰਤ ਸਿੰਨਹਾ ਨੂੰ ਲਿਖੇ ਪੱਤਰ ਵਿਚ ਜਨਤਕ ਤੌਰ ’ਤੇ ਕੁਝ ਸਵਾਲ ਪੁੱਛੇ ਹਨ ਅਤੇ ਕਿਹਾ ਹੈ ਕਿ ਚੋਣ ਤੋਂ ਪਹਿਲਾ ਇਨ੍ਹਾਂ ਸਵਾਲਾਂ ਦੇ ਜੁਆਬ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਦਿੱਤੇ ਜਾਣ ਤਾਂ ਕਿ ਜੁਆਬ ਸਾਹਮਣੇ ਆਉਣ ਤੋਂ ਬਾਅਦ ਉਹ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

ਉਨ੍ਹਾਂ ਕਿਹਾ ਕਿ ਮੈਂਨੂੰ ਸੰਗਰੂਰ ਲੋਕ ਸਭਾ ਹਲਕੇ ਦੇ ਸਤਿਕਾਰਯੋਗ ਨਿਵਾਸੀਆਂ ਅਤੇ ਵੋਟਰ ਸਾਹਿਬਾਨ ਨੇ ਬਤੌਰ ਐੱਮ. ਪੀ. ਚੁਣਿਆ ਹੈ। ਭਾਵੇਂ ਕਿ ਅਸੀਂ ਪਹਿਲੇ ਵੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਨਤਕ ਤੌਰ ’ਤੇ ਸੇਵਾਵਾਂ ਨਿਰੰਤਰ ਕਰਦੇ ਆ ਰਹੇ ਹਾਂ, ਪਰ ਐੱਮ. ਪੀ. ਬਣਨ ਉਪਰੰਤ ਸਾਡੀਆ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਹਨ। ਇਸ ਲਈ ਅਸੀਂ 18 ਜੁਲਾਈ ਨੂੰ ਪਾਰਲੀਮੈਂਟ ਦੇ ਸੈਸ਼ਨ ਦੀ ਸੁਰੂਆਤ ਸਮੇਂ ਜੋ ਇੰਡੀਆ ਦੇ ਪ੍ਰੈਜੀਡੈਂਟ ਦੀ ਚੋਣ ਹੋਣ ਜਾ ਰਹੀ ਹੈ, ਜਿਸ ਵਿਚ ਹੁਕਮਰਾਨ ਪਾਰਟੀ ਭਾਜਪਾ ਅਤੇ ਉਨ੍ਹਾਂ ਦੀ ਸਹਿਯੋਗੀ ਪਾਰਟੀ ਵੱਲੋਂ ਬੀਬੀ ਦ੍ਰੋਪਦੀ ਮੁਰਮੂ ਨੂੰ ਇਸ ਚੋਣ ਲਈ ਖੜ੍ਹਾ ਕੀਤਾ ਗਿਆ ਹੈ ਅਤੇ ਸਮੁੱਚੀਆਂ ਵਿਰੋਧੀ ਪਾਰਟੀਆਂ ਵੱਲੋਂ ਜਸਵੰਤ ਸਿੰਨਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : 'ਸਿਮਰਜੀਤ ਬੈਂਸ' ਨੇ ਕੀਤਾ ਆਤਮ-ਸਮਰਪਣ, ਜਬਰ-ਜ਼ਿਨਾਹ ਮਾਮਲੇ 'ਚ ਭਗੌੜਾ ਐਲਾਨ ਚੁੱਕੀ ਹੈ ਅਦਾਲਤ

ਅਸੀਂ ਇਸ ਮੌਕੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਵੱਲੋਂ ਉਪਰੋਕਤ ਦੋਵੇ ਰਾਸ਼ਟਰਪਤੀ ਚੋਣ ਲੜ੍ਹਨ ਜਾ ਰਹੇ ਸਤਿਕਾਰਯੋਗ ਉਮੀਦਵਾਰਾਂ ਨੂੰ ਕੁਝ ਸਵਾਲ ਕਰ ਰਹੇ ਹਾਂ ਜਿਸਦਾ ਜਵਾਬ ਵੋਟਿੰਗ ਹੋਣ ਤੋਂ ਪਹਿਲੇ ਦੋਵਾਂ ਉਮੀਦਵਾਰਾਂ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਵੋਟ ਪਾਉਂਦੇ ਸਮੇਂ ਸਭ ਪੱਖਾਂ ਤੋਂ ਖਿਆਲ ਕਰ ਕੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਸਕੀਏ। ਉਨ੍ਹਾਂ ਆਪਣੇ ਇਸ ਲਿਖੇ ਗਏ ਪੱਤਰ ਵਿਚ ਇਹ ਮੁੱਦਾ ਉਠਾਇਆ ਕਿ ਸੰਵਿਧਾਨ ਦੀ ਧਾਰਾ 72 ਅਨੁਸਾਰ ਕਿਸੇ ਸਜਾ ਜ਼ਾਬਤਾ ਨੂੰ ਮੁਆਫ਼ੀ ਦੇਣ ਜਾਂ ਰਾਹਤ ਦੇਣ ਦੀ ਸ਼ਕਤੀ ਹੋਵੇਗੀ ਅਤੇ ਆਪ ਜੀ ਇਨ੍ਹਾਂ ਮਕਸਦਾਂ ਲਈ ਆਪਣੀ ਸ਼ਕਤੀ ਦੀ ਵਰਤੋਂ ਕਰੋਗੇ? ਕੀ ਆਪ ਜੀ ਨਸਲਕੁਸੀ ਕਰਨ ਵਾਲੇ ਸੂਬਿਆਂ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਵਿਧਾਨ ਦੇ ਆਰਟੀਕਲ 74 ਰਾਹੀ ਅਮਲ ਕਰਨ ਵਿਚ ਦਿਲਚਸਪੀ ਰੱਖੋਗੇ?

ਰੀਪੇਰੀਅਨ ਕਾਨੂੰਨ ਅਨੁਸਾਰ ਜੋ ਦਰਿਆਵਾਂ ਦੇ ਪਾਣੀਆਂ ਦਾ ਮੁੱਦਾ ਸੂਬਿਆਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਉਸ ਕਾਨੂੰਨ ਦੀ ਪ੍ਰਕਿਰਿਆ ਨੂੰ ਅਮਲ ਕਰਨ ਅਤੇ ਰਾਜਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਪੈਰਵੀਂ ਕਰੋਗੇ? ਸੂਬਿਆਂ ਦੀ ਸੂਚੀ ਵਿਚ ਵਿਧਾਨ ਦੇ ਇੰਦਰਾਜ 1 ਅਤੇ 2 ਰਾਹੀ ਪੁਲਸ ਸਬੰਧੀ ਸੂਬਿਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਜ਼ਿੰਮੇਵਾਰੀ ਪੂਰਨ ਕਰੋਗੇ ਅਤੇ ਕੇਦਰੀ ਬਲਾਂ ਦੀ ਦੁਰਵਰਤੋਂ ਹੋਣ ਤੋਂ ਰੋਕੋਗੇ? ਅਸੀਂ ਇਹ ਵੀ ਜਾਨਣਾ ਚਾਹਵਾਂਗੇ ਕਿ ਸੰਕਟਕਲੀਨ ਸ਼ਕਤੀਆਂ ਦੀ ਵਰਤੋਂ ਬਾਰੇ ਆਪ ਜੀ ਦੇ ਕੀ ਵਿਚਾਰ ਹੋਣਗੇ? ਜਿਵੇਂ ਮਨੁੱਖੀ ਅਧਿਕਾਰਾਂ ਦੀ ਰੱਖਿਆ, ਯੂ. ਏ. ਪੀ. ਏ. ਅਤੇ ਅਫਸਪਾ ਵਰਗੇ ਉਹ ਕਾਨੂੰਨ ਜੋ ਫ਼ੌਜਾਂ ਨੂੰ ਅਤੇ ਅਰਧ ਸੈਨਿਕ ਬਲਾਂ ਨੂੰ ਨਾਜਾਇਜ਼ ਅਧਿਕਾਰ ਦਿੰਦੇ ਹਨ, ਜਿਨ੍ਹਾਂ ਦੀ ਦੁਰਵਰਤੋਂ ਘੱਟ ਗਿਣਤੀਆ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ, ਉਸ ਬਾਰੇ ਰਾਸਟਰਪਤੀ ਬਣਨ ’ਤੇ ਆਪ ਜੀ ਦੀ ਸੋਚ ’ਤੇ ਅਮਲ ਕੀ ਹੋਣਗੇ?

ਇਹ ਵੀ ਪੜ੍ਹੋ- ਹੁਸ਼ਿਆਰਪੁਰ ਪੁਲਸ ਨੂੰ ਮਿਲਿਆ 'ਲਾਰੈਂਸ ਬਿਸ਼ਨੋਈ' ਦਾ ਟ੍ਰਾਂਜਿਟ ਰਿਮਾਂਡ, ਸਖ਼ਤ ਸੁਰੱਖਿਆ ਹੇਠ ਹੋਈ ਪੇਸ਼ੀ

ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਰਹਿਬਰਾਂ ਦੇ ਕੀਤੇ ਜਾਣ ਵਾਲੇ ਅਪਮਾਨ ਕਰਨ ਵਾਲੇ ਦੋਸ਼ੀਆਂ ਪ੍ਰਤੀ ਆਪ ਜੀ ਦਾ ਬਤੌਰ ਰਾਸ਼ਟਰਪਤੀ ਕੀ ਵਤੀਰਾ ਹੋਵੇਗਾ? ਕਿਉਂਕਿ ਸੁਪਰੀਮ ਕੋਰਟ ਨੇ ਇੰਡੀਆ ਸਰਕਾਰ ਨੂੰ ਆਈ. ਪੀ. ਸੀ. ਦੀ ਧਾਰਾ 124 ਏ ਨੂੰ ਖਤਮ ਕਰਨ ਲਈ ਕਿਹਾ ਹੈ, ਉਸ ਸਬੰਧੀ ਆਪ ਜੀ ਦਾ ਸਟੈਂਡ ਅਹੁਦਾ ਸੰਭਾਲਣ ਤੋਂ ਬਾਅਦ ਕੀ ਹੋਵੇਗਾ? ਇਥੋਂ ਦੇ ਨਾਗਰਿਕਾਂ ਦੇ ਬੋਲਣ ਅਤੇ ਆਜ਼ਾਦੀ ਨਾਲ ਵਿਚਾਰ ਪ੍ਰਗਟ ਕਰਨ ਦੇ ਅਧਿਕਾਰਾਂ ਦੀ ਰੱਖਿਆ ਕਰਨ ਬਾਰੇ ਆਪ ਜੀ ਦੇ ਅਮਲ ਕੀ ਹੋਣਗੇ? ਦੇਸ਼ ਧ੍ਰੋਹੀ ਦੇ ਕੇਸਾਂ ਬਾਰੇ ਕੌਮਾਂਤਰੀ ਪੱਧਰ ’ਤੇ ਆਪ ਜੀ ਕਿਹੋ ਜਿਹਾ ਅਮਲ ਕਰ ਸਕੋਗੇ ਅਤੇ ਇਸ ਨਾਲ ਸਬੰਧਤ ਕੈਦੀਆਂ ਬਾਰੇ ਆਪ ਜੀ ਦੀ ਸੋਚ ਕੀ ਹੋਵੇਗੀ?

ਇੰਡੀਅਨ ਕਾਨੂੰਨ ਤਹਿਤ ਦੋਸ਼ੀ ਠਹਿਰਾਏ ਜਾਣ ਵਾਲੇ ਕੈਦੀਆ ਦੀ ਸਜ਼ਾ ਮੁਆਫ਼ੀ, ਰਿਹਾਈ ਲਈ ਆਪ ਜੀ ਆਪਣੇ ਅਧਿਕਾਰਾਂ ਦੀ ਸਹੀ ਦਿਸ਼ਾ ਵੱਲ ਵਰਤੋਂ ਕਰ ਸਕੋਗੇ? ਹੁਕਮਰਾਨਾਂ ਦੇ ਹਿੰਦੂਤਵ ਏਜੰਡੇ ਦੇ ਪ੍ਰਭਾਵ ਤੋਂ ਰਹਿਤ ਰਹਿਕੇ ਬਹੁਧਰਮ, ਬਹੁਸੱਭਿਆਚਾਰ ਦੀ ਸੋਚ ਨੂੰ ਮਜ਼ਬੂਤ ਕਰਨ ਲਈ ਅਮਲ ਕਰ ਸਕੋਗੇ? ਇਸੇ ਹਿੰਦੂਤਵ ਏਜੰਡੇ ਅਧੀਨ ਕੀ ਜ਼ਮਹੂਰੀ ਅਧਿਕਾਰਾਂ ਦਾ ਹੋ ਰਿਹਾ ਉਲੰਘਣ ਆਪ ਜੀ ਬੰਦ ਕਰ ਸਕੋਗੇ? ਫਿਰ ਸਿੱਖ ਕੌਮ ਦੀ ਧਾਰਮਿਕ ਸੰਸਥਾਂ ਐੱਸ. ਜੀ. ਪੀ. ਸੀ. ਜਿਸਦੀ ਕਾਨੂੰਨੀ ਚੋਣ ਦੀ ਮਿਆਦ 5 ਸਾਲ ਹੈ, ਉਨ੍ਹਾਂ ਦੀ ਚੋਣ ਹੋਇਆ ਨੂੰ 11 ਸਾਲ ਹੋ ਚੁੱਕੇ ਹਨ, ਜਿੱਥੇ ਹੁਕਮਰਾਨ ਅਤੇ ਕਾਬਜ ਧੜੇ ਦੀ ਹੁਕਮਰਾਨ ਕੱਠਪੁਤਲੀਆ ਵਾਂਗ ਦੁਰਵਰਤੋਂ ਕਰਦੇ ਆ ਰਹੇ ਹਨ, ਇਸ ਦੀ ਚੋਣ ਪ੍ਰਕਿਰਿਆ ਸਹੀ ਸਮੇਂ ’ਤੇ ਬਹਾਲ ਕਰਵਾਉਣ ਲਈ ਜ਼ਿੰਮੇਵਾਰੀ ਪੂਰਨ ਕਰ ਸਕੋਗੇ? ਇਸ ਸਬੰਧੀ ਸੈਂਟਰ ਦੀ ਕੈਬਨਿਟ ਵਿਸ਼ੇਸ਼ ਤੌਰ ’ਤੇ ਗ੍ਰਹਿ ਵਜ਼ੀਰ ਇੰਡੀਆ ਨੂੰ ਪੁੱਛਣ ਦੀ ਸਖਤ ਲੋੜ ਹੈ ਕਿਉਂਕਿ ਉਹ ਐੱਸ. ਜੀ. ਪੀ. ਸੀ. ਚੋਣਾਂ ਦੇ ਇੰਚਾਰਜ ਹਨ ਕੀ ਅਜਿਹਾ ਕਰ ਸਕੋਗੇ?

ਆਪ ਜੀ ਵੱਲੋਂ ਇਸ ਦਿਸ਼ਾ ਵੱਲ ਆਪਣੇ ਵਿਧਾਨਿਕ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਮੰਤਰੀ ਮੰਡਲ ਨੂੰ ਜਦੋਂ ਵੀ ਵਿਚਾਰ ਕਰੋਗੇ, ਉਸ ਉਤੇ ਆਉਣ ਵਾਲੇ ਸਮੇਂ ਵਿਚ ਸਹੀ ਦਿਸ਼ਾ ਵੱਲ ਅਮਲ ਹੋਣ ਨੂੰ ਯਕੀਨੀ ਕਿਵੇਂ ਬਣਾਉਗੇ? ਸ. ਮਾਨ ਨੇ ਆਪਣੇ ਪੱਤਰ ਵਿਚ ਰਾਸ਼ਟਰਪਤੀ ਅਹੁਦੇ ਲਈ ਖੜ੍ਹੇ ਹੋਣ ਵਾਲੀਆਂ ਦੋਵੇਂ ਸ਼ਖਸੀਅਤਾਂ ਦੇ ਮੋਢਿਆਂ ਉਤੇ ਇੰਡੀਆ ਦੇ ਨਿਵਾਸੀਆਂ ਅਤੇ ਸਮੁੱਚੇ ਪੰਜਾਬੀਆਂ ਪ੍ਰਤੀ ਵੱਡੀਆ ਜ਼ਿੰਮੇਵਾਰੀਆ ਪਾਉਂਦੇ ਹੋਏ ਇਸਨੂੰ ਕਿਸ ਢੰਗ ਨਾਲ ਪੂਰਨ ਕਰੋਗੇ, ਇਹ ਵਿਸਥਾਰ ਨਾਲ ਪੁੱਛਿਆ ਹੈ, ਜੋ ਵੀ ਉਮੀਦਵਾਰ ਉਪਰੋਕਤ ਪ੍ਰਸ਼ਨਾਂ ਉਤੇ ਅਮਲੀ ਰੂਪ ਵਿਚ ਪਹਿਰਾ ਦੇਣ ਦਾ ਅਮਲ ਕਰੇਗਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਸ ਪ੍ਰਤੀ ਹਾਂ ਪੱਖੀ ਵਿਚਾਰ ਕਰ ਸਕਦੀ ਹੈ।

ਨੋਟ-ਇਸ ਖ਼ਬਰ ਬਾਰੇ ਤੁਹਾਜੀ ਕੀ ਹੀ ਕੀ ਹੈ ਰਾਏ,ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News