ਵਿਧਵਾ ਬੀਬੀ ਵੱਲੋਂ ਲਾਏ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ 'ਸਿਮਰਜੀਤ ਬੈਂਸ' ਦਾ ਬਿਆਨ ਆਇਆ ਸਾਹਮਣੇ

11/18/2020 8:45:09 AM

ਮੋਗਾ (ਗੋਪੀ ਰਾਊਕੇ) : ਲੁਧਿਆਣਾ ਦੀ ਇਕ ਵਿਧਵਾ ਬੀਬੀ ਵੱਲੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ’ਤੇ ਗੰਭੀਰ ਦੋਸ਼ ਲਗਾਉਣ ਦੇ ਮਾਮਲੇ ’ਚ ਮੋਗਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੈਂਸ ਨੇ ਸਪੱਸ਼ਟ ਕੀਤਾ ਹੈ ਕਿ ਦਰਅਸਲ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ ਲੋਕ ਇਨਸਾਫ਼ ਪਾਰਟੀ ਦੀ ਚੜ੍ਹਤ ਤੋਂ ਇੰਨੇ ਘਬਰਾ ਗਏ ਹਨ ਕਿ ਉਹ ਇਸ ਤਰ੍ਹਾਂ ਦੀ ਗੰਦੀ ਸਿਆਸਤ ਕਰਨ ਲੱਗੇ ਹਨ ਪਰ ਉਹ (ਵਿਧਾਇਕ ਬੈਂਸ) ਅਜਿਹੀਆਂ ਗਿੱਦੜ ਧਮਕੀਆਂ ਤੋਂ ਕਦੇ ਵੀ ਡਰਨ ਵਾਲੇ ਨਹੀਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਆਂਧਰਾ ਪ੍ਰਦੇਸ਼ ਦਾ 'ਜ਼ੀਰੋ ਬਜਟ ਮਾਡਲ' ਲਾਗੂ ਕਰਨ ਦੀ ਤਿਆਰੀ!

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਜਾਣਦੇ ਹਨ ਕਿ ਚੁਫੇਰਿਓਂ ਸਮੱਸਿਆਵਾਂ ’ਚ ਘਿਰੇ ਪੰਜਾਬ ਨੂੰ ਬਚਾਉਣ ਲਈ ਲੋਕ ਇਨਸਾਫ਼ ਪਾਰਟੀ ਨੇ ਇਕ ਵੱਡਾ ਜਿਹਾਦ ਛੇੜਿਆ ਹੈ ਤੇ ਇਸ ਸੰਘਰਸ਼ 'ਚ ਭਾਵੇਂ ਲੱਖ ਰੋੜ੍ਹੇ ਅਟਕਾਏ ਜਾਣ ਪਰ ਵਿਰੋਧੀਆਂ ਦੇ ਮਾੜੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਸਮੁੱਚੇ ਪੰਜਾਬ ਦੇ ਵਸਨੀਕ ਉਨ੍ਹਾਂ ਦੇ ਕਿਰਦਾਰ ਨੂੰ ਜਾਣਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਖੇਤਰ 'ਚ ਨੌਕਰੀ ਕਰਨ ਤੋਂ ਡਾਕਟਰੀ ਮਾਹਰਾਂ ਨੇ ਪੈਰ ਪਿਛਾਂਹ ਖਿੱਚੇ

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਸ਼ਿਕਾਇਤ ਪੜ੍ਹ ਕੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦੀ ਮਨਸ਼ਾ ਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵੀ ਅਜਿਹੇ ਕਈ ਝੂਠੇ ਮਾਮਲੇ ਦਰਜ ਹੋਏ ਹਨ ਤੇ ਇਹ ਮਾਮਲਾ ਵੀ ਸਰਾਸਰ ਝੂਠਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ 'ਮੋਹਿੰਦਰ ਸਿੰਘ ਗਿੱਲ' ਦਾ ਦਿਹਾਂਤ, ਸੂਬੇ 'ਚ ਬਾਕੀ ਰਹਿੰਦੇ ਸਮੇਂ ਲਈ ਛੁੱਟੀ ਦਾ ਐਲਾਨ
 


Babita

Content Editor Babita