ਅੰਮ੍ਰਿਤਸਰ ''ਚ ਭੜਕੇ ਸਿੱਖਾਂ ਨੇ ''ਟਾਈਟਲਰ'' ਦੇ ਪੋਸਟਰ ''ਤੇ ਮਲੀ ਕਾਲਖ਼, ਜਾਣੋ ਪੂਰਾ ਮਾਮਲਾ (ਵੀਡੀਓ)

Sunday, Aug 16, 2020 - 10:56 AM (IST)

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ 'ਚ ਕਾਂਗਰਸੀ ਨੇਤਾ ਵੱਲੋਂ ਜਗਦੀਸ਼ ਟਾਈਟਲਰ ਦੇ ਜਨਮਦਿਨ 'ਤੇ ਉਸ ਦੇ ਸਨਮਾਨ 'ਚ ਪੋਸਟਰ ਲਾ ਦਿੱਤੇ ਗਏ, ਜਿਸ 'ਤੇ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਜਗਦੀਸ਼ ਟਾਈਟਲਰ ਦੇ ਪੋਸਟਰਾਂ 'ਤੇ ਕਾਲਖ਼ ਮਲ ਦਿੱਤੀ। ਸਿੱਖ ਜੱਥੇਬੰਦੀਆਂ ਵੱਲੋਂ ਇਸ ਦਾ ਜੰਮ ਕੇ ਵਿਰੋਧ ਕੀਤਾ ਗਿਆ।

ਇਹ ਵੀ ਪੜ੍ਹੋ : 'ਮਾਤਾ ਵੈਸ਼ਨੋ ਦੇਵੀ' ਜਾਣ ਵਾਲੇ ਭਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਤੋਂ ਹੋਣਗੇ ਦਰਸ਼ਨ

ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਸਿੱਖ ਕੌਮ ਦੇ ਦੋਸ਼ੀ ਦੇ ਪੋਸਟਰ ਉਹ ਅੰਮ੍ਰਿਤਸਰ 'ਚ ਨਹੀਂ ਲੱਗਣ ਦੇਣਗੇ। ਇਸ ਮੌਕੇ ਸਿੱਖ ਜੱਥੰਬੇਦੀਆਂ ਨੇ ਪੁਲਸ ਨੂੰ ਅਪੀਲ ਕੀਤੀ ਕਿ ਜਿਸ ਕਾਂਗਰਸੀ ਨੇਤਾ ਨੇ ਇਹ ਪੋਸਟਰ ਲਾਏ ਹਨ, ਉਸ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਇਕ ਹੋਰ ਮੰਤਰੀ ਨੂੰ ਹੋਇਆ 'ਕੋਰੋਨਾ', ਆਜ਼ਾਦੀ ਦਿਹਾੜੇ 'ਤੇ ਲਹਿਰਾਇਆ ਸੀ ਝੰਡਾ
ਜਾਣੋ ਕੀ ਹੈ ਮਾਮਲਾ
ਜਗਦੀਸ਼ ਟਾਈਟਲਰ ਦੇ ਜਨਮ ਦਿਨ 'ਤੇ ਕਾਂਗਰਸੀ ਨੇਤਾ ਵੱਲੋਂ ਉਸ ਦੇ ਸਨਮਾਨ 'ਚ ਬੋਰਡ ਅਤੇ ਪੋਸਟਰ ਲਗਵਾ ਦਿੱਤੇ ਗਏ। ਇਸ ਕਾਂਗਰਸੀ ਨੇਤਾ ਦਾ ਕਹਿਣਾ ਸੀ ਕਿ ਟਾਈਟਲਰ 'ਤੇ ਸਿੱਖ ਦੰਗਿਆਂ 'ਚ ਸ਼ਾਮਲ ਹੋਣ ਦੇ ਦੋਸ਼ ਬੇ-ਬੁਨਿਆਦ ਹਨ, ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਭੜਕ ਗਈਆਂ ਅਤੇ ਉਨ੍ਹਾਂ ਨੇ ਟਾਈਟਲਰ ਦੇ ਪੋਸਟਰਾਂ 'ਤੇ ਕਾਲਖ਼ ਮਲ ਦਿੱਤੀ। ਸਿੱਖ ਜੱਥੇਬੰਦੀਆਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਟਾਈਟਲਰ ਸਿੱਖ ਕੌਮ ਦਾ ਦੋਸ਼ੀ ਹੈ ਅਤੇ ਉਹ ਇਸ ਕਾਬਿਲ ਨਹੀਂ ਹੈ ਕਿ ਉਸ ਦੇ ਪੋਸਟਰ ਲਾਏ ਜਾਣ। 
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਸਰਕਾਰ ਨੇ ਕੀਤੀ ਸਖ਼ਤੀ, 3 ਜ਼ਿਲ੍ਹਿਆਂ 'ਚ ਜਾਰੀ ਕੀਤਾ ਨਵਾਂ ਹੁਕਮ


author

Babita

Content Editor

Related News