ਦਿੱਲੀ ਦੇ CM ਕਰਨਗੇ ਅੱਜ ਸਿਗਨੇਚਰ ਬ੍ਰਿਜ ਦਾ ਉਦਘਾਟਨ (ਪੜੋ 4 ਨਵੰਬਰ ਦੀਆਂ ਖਾਸ ਖਬਰਾਂ)

Sunday, Nov 04, 2018 - 01:47 AM (IST)

ਜਲੰਧਰ (ਵੈਬ ਡੈਸਕ)-ਰਾਸ਼ਟਰੀ ਰਾਜਧਾਨੀ 'ਚ ਯਮੁਨਾ ਨਦੀ 'ਤੇ ਲੰਬੀ ਉਡੀਕ ਤੋਂ ਸਿਗਨੇਚਰ ਬ੍ਰਿਜ ਐਤਵਾਰ ਤੋਂ ਆਮ ਜਨਤਾ ਲਈ ਖੋਲ੍ਹਿਆ ਜਾਵੇਗਾ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 4 ਨਵੰਬਰ ਨੂੰ ਬ੍ਰਿਜ ਦਾ ਉਦਘਾਟਨ ਕਰਨਗੇ ਅਤੇ 5 ਨਵੰਬਰ ਨੂੰ ਜਨਤਾ ਦੇ ਲਈ ਖੁੱਲ ਜਾਵੇਗਾ।ਇਸ ਪ੍ਰੋਜੈਕਟ ਦੇ ਪੂਰਾ ਹੋਣ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ 'ਚ ਰਹਿਣ ਵਾਲੇ ਲੋਕ ਇਸ ਬ੍ਰਿਜ ਦੇ ਉਪਰ ਸ਼ਹਿਰ ਦੇ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾ ਸਕਦੀ ਹੈ। ਰਿਪੋਰਟ ਮੁਤਾਬਕ ਲਿਫਟ 'ਤੇ ਆਉਣ ਵਾਲੇ ਦੋ ਮਹੀਨਿਆਂ 'ਚ ਆਪਰੇਟਿੰਗ ਸ਼ੁਰੂ ਹੋ ਜਾਵੇਗੀ। ਇਹ ਬ੍ਰਿਜ 154 ਮੀਟਰ ਉੱਚੇ ਗਲਾਸ ਬਾਕਸ ਦੇ ਨਾਲ ਯਾਤਰੀਆਂ ਦੇ ਆਕਰਸ਼ਣ ਦਾ ਕੇਂਦਰ ਹੋਵੇਗਾ। ਇੱਥੋ ਯਾਤਰੀਆਂ ਨੂੰ ਸ਼ਹਿਰ ਦਾ 'ਬਰਡਜ਼ ਆਈ ਵਿਊ' ਮਿਲੇਗਾ।
4 ਨਵੰਬਰ ਦੀਆਂ ਖਾਸ ਖਬਰਾਂ—


ਰੇਲ ਹਾਦਸੇ ਦੀ ਜਾਂਚ ਲਈ ਰੇਲਵੇ ਅਧਿਕਾਰੀ ਵਰਕਸ਼ਾਪ 'ਚ ਕਰਨਗੇ ਜਾਂਚ ਸ਼ੁਰੂ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਸਟੇਸ਼ਨ ਨੇੜੇ 508/17-18 ਕਿਲੋਮੀਟਰ ਦੀ ਦੂਰੀ 'ਤੇ ਸੀ-27 'ਤੇ 74643 ਜਲੰਧਰ-ਅੰਮ੍ਰਿਤਸਰ ਡੀ. ਐੱਮ. ਯੂ. ਤੋਂ 61 ਲੋਕਾਂ ਦੀ ਮੌਤ ਦੀ ਜਾਂਚ ਲਈ ਰੇਲਵੇ ਐਕਟ 1989 ਦੇ ਸੈਕਸ਼ਨ 114 ਦੇ ਅੰਤਰਗਤ ਰੇਲਵੇ ਅਧਿਕਾਰੀ ਭਾਰਤ ਸਰਕਾਰ ਵੱਲੋਂ ਜਾਂਚ ਲਈ ਪੁਤਲੀਘਰ ਇਲਾਕੇ ਸਥਿਤ ਰੇਲਵੇ ਵਰਕਸ਼ਾਪ 'ਚ ਆਉਣਗੇ। ਇਸ ਦੌਰਾਨ ਉਹ 2 ਦਿਨ ਐਤਵਾਰ ਤੇ ਸੋਮਵਾਰ ਲੋਕਾਂ ਤੋਂ ਵੀ ਪੁੱਛਗਿੱਛ ਕਰਨਗੇ ਤੇ ਨਾਲ ਹੀ ਉਨ੍ਹਾਂ ਦੇ ਬਿਆਨਾਂ ਨੂੰ ਕਲਮਬੰਦ ਕਰਨਗੇ।ਇਸ ਦੌਰਾਨ ਰੇਲਵੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਲੋਕ ਇਸ ਸਬੰਧ 'ਚ ਕੁਝ ਕਹਿਣਾ ਚਾਹੁੰਦੇ ਹਨ ਉਹ ਉਕਤ ਅਧਿਕਾਰੀ ਨੂੰ ਆਪਣੇ ਬਿਆਨ ਦੇ ਸਕਦੇ ਹਨ।


ਛੱਤੀਸਗੜ੍ਹ 'ਚ ਕੱਲ ਭਾਜਪਾ ਦਾ ਮੈਨੀਫੈਸਟੋ ਜਾਰੀ ਕਰਨਗੇ ਅਮਿਤ ਸ਼ਾਹ

ਛੱਤੀਸਗੜ੍ਹ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਇਥੇ ਆਯੋਜਿਤ ਪ੍ਰੋਗਰਾਮ 'ਚ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ ਮੈਨੀਫੈਸਟੋ ਨੂੰ ਜਾਰੀ ਕਰਨਗੇ। ਇਸ ਮੌਕੇ ਮੁੱਖ ਮੰਤਰੀ ਡਾ. ਰਮਨ ਸਿੰਘ, ਸੂਬੇ ਦੇ ਇੰਚਾਰਜ ਜਨਰਲ ਸਕੱਤਰ ਅਨਿਲ ਜੈਨ ਸਣੇ ਪਾਰਟੀ ਦੇ ਸੀਨੀਅਰ ਨੇਤਾ ਮੌਜੂਦ ਰਹਿਣਗੇ। ਪਾਰਟੀ ਚੌਥੀ ਵਾਰ ਸੱਤਾ 'ਚ ਵਾਪਸੀ ਲਈ ਲੋਕਾਂ ਦੇ ਹਿੱਤ 'ਚ ਐਲਾਨ ਕਰ ਸਕਦੀ ਹੈ। ਇਸ 'ਚ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਬ੍ਰਹਮਪੁਰਾ ਕਰਨਗੇ ਲੋਕਾਂ ਨੂੰ ਲਾਮਬੰਦ ਕਰਨ ਲਈ ਪ੍ਰਦਰਸ਼ਨ


ਸ਼੍ਰੋਮਣੀ ਅਕਾਲੀ ਦਲ ਦੇ ਬਜ਼ੁਰਗ ਨੇਤਾ ਤੇ ਖਡੂਰ ਸਾਹਿਬ ਤੋਂ ਐਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਨੂੰ ਇੱਕ ਹੋਰ ਮੁਸੀਬਤ ਵਿੱਚ ਪਾ ਦਿੱਤਾ ਹੈ। ਬ੍ਰਹਮਪੁਰਾ ਨੇ ਪਿਛਲੇ ਹਫ਼ਤੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ, ਹੁਣ ਉਹ ਤਰਨ ਤਾਰਨ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੋਹਲਾ ਸਾਹਿਬ 'ਚ 4 ਨਵੰਬਰ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ।

ਦਾਦਰੀ 'ਚ ਸੀ.ਐੱਮ. ਖੱਟਰ ਦੀ ਰੈਲੀ


ਹਰਿਆਣਾ ਦੇ ਚਰਖੀ ਦਾਦਰੀ ਜ਼ਿਲੇ 'ਚ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਰੈਲੀ ਕਰਨਗੇ। ਜਿਸ ਦੇ ਮਦੇਨਜ਼ਰ ਵਿਧਾਇਕ ਸੁਖਵਿੰਦਰ ਮਾਂਢੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ। 

4 ਨਵੰਬਰ ਤੋਂ 'ਇਕ ਘੰਟੇ ਲਈ' ਪਿੱਛੇ ਹੋ ਜਾਣਗੇ ਅਮਰੀਕਾ-ਕੈਨੇਡਾ


ਅਮਰੀਕਾ ਅਤੇ ਕੈਨੇਡਾ 'ਚ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ । ਇਹ ਸਮਾਂ 4 ਨਵੰਬਰ ਨੂੰ 2 ਵਜੇ ਬਦਲੇਗਾ। ਦਿਨ ਐਤਵਾਰ ਨੂੰ ਇਥੋਂ ਦੇ ਨਾਗਰਿਕਾਂ ਨੂੰ ਆਪਣੀਆਂ ਘੜੀਆਂ ਇਕ ਘੰਟਾ ਪਿੱਛੇ ਕਰਨੀਆਂ ਪੈਣਗੀਆਂ।ਅਮਰੀਕਾ ਅਤੇ ਕੈਨੇਡਾ 'ਚ ਹਰ ਸਾਲ 'ਚ 2 ਵਾਰ ਸਮੇਂ 'ਚ ਤਬਦੀਲੀ ਕੀਤੀ ਜਾਂਦੀ ਹੈ।

ਕੱਚੇ ਮੁਲਾਜ਼ਮ ਖੇਡ ਮੰਤਰੀ ਦੇ ਘਰ ਕੋਲਿਆ ਦੇ ਡੱਬਿਆਂ ਨਾਲ ਦੇਣਗੇ ਦਿਵਾਲੀ ਦੀ ਵਧਾਈ


ਪੰਜਾਬ ਵਿਚ ਕਾਂਗਰਸ ਦੀ ਸਰਕਾਰ ਇਤਿਹਾਸ ਦੀ ਅਜਿਹੀ ਸਰਕਾਰ ਸਾਬਿਤ ਹੋ ਗਈ ਹੈ ਜਿਸ ਨੇ ਮੁਲਾਜ਼ਮਾਂ ਨੂੰ 2 ਸਾਲਾਂ ਵਿਚ ਦੇਣਾ ਤਾਂ ਕੀ ਸੀ ਉਲਟਾ ਖੋਹ ਲਿਆ ਹੈ ਇਥੋਂ ਤੱਕ ਕਿ ਦਿਵਾਲੀ ਮੌਕੇ ਮੁਲਾਜ਼ਮਾਂ ਦੇ ਘਰਾਂ ਦੇ ਦੀਵੇ ਵੀ ਬੁਝਾ ਦਿੱਤੇ ਹਨ ਕਾਂਗਰਸ ਦੇ ਮੁਲਾਜ਼ਮ ਵਿਰੋਧੀ ਇਸ ਫੈਸਲਿਆ ਕਰਕੇ ਕੱਚੇ ਮੁਲਾਜ਼ਮ ਹਤਾਸ਼ ਹੋ ਗਏ ਹਨ ਤੇ ਮੁਲਾਜ਼ਮਾਂ ਨੇ ਐਲਾਨ ਕੀਤਾ ਗਿਆ ਹੈ ਕਿ 4 ਨਵੰਬਰ ਨੂੰ ਸੂਬੇ ਦੇ ਕੱਚੇ ਮੁਲਾਜ਼ਮ, ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਬੈਨਰ ਹੇਠ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਉਨ੍ਹਾਂ ਨੂੰ ਮਿਠਾਈ ਦੀ ਜਗ੍ਹਾ ਕੋਲਿਆਂ ਦੇ ਡੱਬੇ ਲੈ ਕੇ ਵਧਾਈ ਦੇਣ ਜਾਣਗੇ ਕਿਉਕਿ ਮੁਲਾਜ਼ਮਾਂ ਦੇ ਘਰ ਦਿਵਾਲੀ ਮੋਕੇ ਦੀਵੇ ਤਾਂ ਬਲ ਨਹੀ ਸਕਣਗੇ ਅਤੇ ਮਿਠਾਈ ਲੈਣ ਲਈ ਮੁਲਾਜ਼ਮਾਂ ਕੋਲ ਪੈਸਾ ਨਹੀ ਹੈ। 

ਖੇਡ
ਅੱਜ ਦੇ ਮੈਚ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੀ-20)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਬੈਡਮਿੰਟਨ : ਮਕਾਓ ਓਪਨ ਬੈਡਮਿੰਟਨ ਟੂਰਨਾਮੈਂਟ-2018 


Related News