ਬੀਮਾਰ ਸੱਸ ''ਤੇ ਨੂੰਹ ਦੇ ਤਸ਼ੱਦਦ ਦੀ ਇੰਤਹਾ, ਰੋਟੀ ਮੰਗਣ ''ਤੇ ਦੰਦੀਆਂ ਵੱਢ ਕੱਪੜੇ ਨਾਲ ਤੁੰਨ ਦਿੰਦੀ ਸੀ ਮੂੰਹ

Sunday, Nov 29, 2020 - 12:45 PM (IST)

ਲੁਧਿਆਣਾ (ਰਾਜ) : ਡਾਬਾ ਦੇ ਨਿਊ ਸੁੰਦਰ ਨਗਰ ਇਲਾਕੇ 'ਚ ਇਕ ਨੂੰਹ ਵੱਲੋਂ ਆਪਣੀ ਸੱਸ ਨੂੰ ਦੁੱਖ ਦੇਣ ਦਾ ਕੇਸ ਸਾਹਮਣੇ ਆਇਆ ਹੈ, ਜਿਸ 'ਚ ਪੁੱਤਰ ਨੇ ਦੋਸ਼ ਲਾਏ ਹਨ ਕਿ ਉਸ ਦੀ ਗੈਰਹਾਜ਼ਰੀ 'ਚ ਪਤਨੀ ਉਸ ਦੀ ਮਾਂ ਦੇ ਨਾਲ ਬਹੁਤ ਬੁਰਾ ਸਲੂਕ ਕਰਦੀ ਸੀ। ਰੋਟੀ ਮੰਗਣ ’ਤੇ ਅਧਰੰਗ ਦੀ ਮਰੀਜ਼ ਮਾਂ ਨਾਲ ਕੁੱਟਮਾਰ ਕਰਦੀ ਸੀ, ਉਸ ਦੇ ਹੱਥ ’ਤੇ ਦੰਦੀ ਵੱਢਦੀ ਸੀ। ਇੰਨਾ ਹੀ ਨਹੀਂ, ਮਾਂ ਰੌਲਾ ਨਾ ਪਾ ਸਕੇ, ਉਸ ਦੇ ਮੂੰਹ 'ਚ ਕੱਪੜਾ ਤੁੰਨ ਦਿੰਦੀ ਸੀ।

ਇਹ ਵੀ ਪੜ੍ਹੋ : ਪਤਨੀ ਦੀ ਗੈਰ ਮੌਜੂਦਗੀ 'ਚ ਹੌਲਦਾਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਖੇਡਦੀ ਬੱਚੀ ਨਾਲ ਕੀਤੀ ਦਰਿੰਦਗੀ

ਹਾਲਾਂਕਿ ਪੁੱਤਰ ਨੇ ਸਿਵਲ ਹਸਪਤਾਲ 'ਚ ਆਪਣੀ ਮਾਂ ਦਾ ਮੈਡੀਕਲ ਕਰਵਾਇਆ ਅਤੇ ਆਪਣੀ ਹੀ ਪਤਨੀ ਖ਼ਿਲਾਫ਼ ਥਾਣਾ ਡਾਬਾ 'ਚ ਸ਼ਿਕਾਇਤ ਦਿੱਤੀ ਹੈ। ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਉਸ ਦੀ ਮਾਂ ਬਲਵੀਰ ਕੌਰ ਨੂੰ ਅਧਰੰਗ ਦੀ ਸ਼ਿਕਾਇਤ ਹੈ। ਇਸ ਲਈ ਉਹ ਜ਼ਿਆਦਾ ਬੋਲ ਨਹੀਂ ਸਕਦੀ। ਪਹਿਲਾਂ ਤੋਂ ਹੁਣ ਉਹ ਕਾਫੀ ਚੰਗੀ ਹੈ। ਬਲਜੀਤ ਦਾ ਦੋਸ਼ ਹੈ ਕਿ ਉਸ ਦੀ ਪਤਨੀ ਉਸ ਦੀ ਮਾਂ ਦੇ ਨਾਲ ਗਲਤ ਵਰਤਾਅ ਕਰਦੀ ਹੈ।

ਇਹ ਵੀ ਪੜ੍ਹੋ : ਆਟੋ ਚਾਲਕ ਨੇ ਮੰਦਬੁੱਧੀ ਜਨਾਨੀ ਨਾਲ ਕੀਤੀ ਦਰਿੰਦਗੀ, ਹਵਸ ਮਿਟਾਉਣ ਮਗਰੋਂ ਸੜਕ 'ਤੇ ਛੱਡਿਆ

ਉਸ ਨੇ ਦੋਸ਼ ਲਾਏ ਹਨ ਕਿ ਜਦੋਂ ਉਹ ਕੰਮ ’ਤੇ ਚਲਾ ਜਾਂਦਾ ਹੈ, ਉਸ ਦੀ ਗੈਰ ਹਾਜ਼ਰੀ 'ਚ ਉਸ ਦੀ ਮਾਂ ਨਾਲ ਕੁੱਟਮਾਰ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਉਹ ਘਰ ਪਰਤ ਕੇ ਆਇਆ ਤਾਂ ਉਸ ਦੀ ਮਾਂ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਇਸ ਤੋਂ ਇਲਾਵਾ ਉਸ ਦੇ ਹੱਥ ’ਤੇ ਦੰਦੀ ਵੱਢੇ ਜਾਣ ਦੇ ਨਿਸ਼ਾਨ ਸਨ। ਪਹਿਲਾਂ ਤਾਂ ਉਸ ਦੀ ਮਾਂ ਨੇ ਕੁੱਝ ਨਹੀਂ ਦੱਸਿਆ। ਫਿਰ ਉਸ ਨੇ ਮਾਂ ਦਾ ਮੈਡੀਕਲ ਚੈੱਕਅਪ ਕਰਵਾਇਆ।

ਇਹ ਵੀ ਪੜ੍ਹੋ : ਪੰਜਾਬ ਭਾਜਪਾ ਨੇ ਸੈੱਲਾਂ ਦੇ ਸੂਬਾ ਕਨਵੀਨਰ ਕੀਤੇ ਨਿਯੁਕਤ

ਉਸ ਤੋਂ ਬਾਅਦ ਉਸ ਦੀ ਮਾਂ ਨੇ ਦੱਸਿਆ ਕਿ ਨੂੰਹ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ, ਜਦੋਂ ਕਿ ਨੂੰਹ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੇ ਕੋਈ ਕੁੱਟਮਾਰ ਨਹੀਂ ਕੀਤੀ। ਉਧਰ, ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।



 


Babita

Content Editor

Related News