ਸ੍ਰੀ ਮੁਕਤਸਰ ਸਾਹਿਬ ''ਚ ਸਾਹਮਣੇ ਆ ਰਹੇ ਹਨ ਇਕ ਤੋਂ ਬਾਅਦ ਇਕ ਕੋਰੋਨਾ ਦੇ ਮਾਮਲੇ

Friday, Jun 12, 2020 - 11:39 AM (IST)

ਸ੍ਰੀ ਮੁਕਤਸਰ ਸਾਹਿਬ ''ਚ ਸਾਹਮਣੇ ਆ ਰਹੇ ਹਨ ਇਕ ਤੋਂ ਬਾਅਦ ਇਕ ਕੋਰੋਨਾ ਦੇ ਮਾਮਲੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ): ਚਾਰੇ ਪਾਸੇ ਮੱਚੀ ਕੋਰੋਨਾ ਦੀ ਹਾਹਾਕਾਰ ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਵੀ ਦਿਖਾਈ ਦੇਣ ਲੱਗੀ ਹੈ, ਕਿਉਂਕਿ ਜ਼ਿਲੇ ਅੰਦਰ ਰੁਕ ਕੇ ਕੋਰੋਨਾ ਦੇ ਕੇਸ ਫਿਰ ਤੋਂ ਸਾਹਮਣੇ ਆਉਣ ਲੱਗੇ ਹਨ। ਅਜਿਹਾ ਤੀਜੀ ਵਾਰ ਹੋਇਆ ਹੈ ਕਿ ਇਕ ਤੋਂ ਬਾਅਦ ਇਕ ਕੋਰੋਨਾ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ 4 ਐਕਟਿਵ ਚੱਲ ਰਹੇ ਕੇਸਾਂ ਦਾ ਇਲਾਜ ਕੋਵਿਡ-19 ਹਸਪਤਾਲ ਵਿਖੇ ਹੋ ਰਿਹਾ ਸੀ, ਜਿਸ ਤਹਿਤ ਅੱਜ 3 ਮਰੀਜ਼ਾਂ ਨੂੰ ਇਲਾਜ ਉਪਰੰਤ ਸਿਹਤ ਵਿਭਾਗ ਨੇ ਬੜ੍ਹੀ ਖੁਸ਼ੀ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਲਈ ਵਿਦਾ ਹੀ ਕੀਤਾ ਸੀ ਕਿ ਜ਼ਿਲ੍ਹੇ ਅੰਦਰ ਇਕ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋ ਗਈ ਹੈ, ਜਿਸ ਨਾਲ ਸਿਹਤ ਵਿਭਾਗ ਦੇ ਹੌਂਸਲੇ ਪਸਤ ਤਾਂ ਭਾਵੇਂ ਨਹੀਂ ਹੋਏ, ਪਰ ਵਿਭਾਗ ਲਈ ਦੁਚਿੱਤੀ ਜ਼ਰੂਰ ਬਣ ਗਈ ਹੈ, ਕਿਉਂਕਿ ਆਏ ਦਿਨ ਜ਼ਿਲੇ ਭਰ ਅੰਦਰੋਂ ਲਏ ਜਾ ਰਹੇ ਕੋਵਿਡ-19 ਤਹਿਤ ਸੈਂਪਲਾਂ ਦਾ ਕੀ ਬਣਨਾ ਹੈ, ਇਸ ਬਾਰੇ ਸੋਚਦਿਆਂ ਸਿਹਤ ਵਿਭਾਗ ਜ਼ਰੂਰ ਪ੍ਰੇਸ਼ਾਨੀ ਦੇ ਆਲਮ ਵਿਚ ਹੈ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਕਿਹਾ ਪਹਿਲਾਂ ਜ਼ਿਲੇ ਅੰਦਰ ਕੋਰੋਨਾ ਦੇ 71 ਮਾਮਲੇ ਸਨ, ਜਿੰਨ੍ਹਾ 'ਚੋਂ 67 ਮਰੀਜ਼ਾਂ ਨੂੰ ਪਹਿਲਾਂ ਹੀ ਇਲਾਜ ਉਪਰੰਤ ਛੁੱਟੀ ਮਿਲ ਚੁੱਕੀ ਸੀ, ਜਦੋਂਕਿ ਬਾਕੀ ਬਚੇ ਚਾਰ ਕੇਸਾਂ ਵਿਚੋਂ ਅੱਜ ਠੀਕ ਹੋਏ ਤਿੰਨ ਮਰੀਜ਼ਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ ਇਸ ਸਮੇਂ ਬਾਕੀ ਇਕ ਮਰੀਜ਼ ਸਮੇਤ ਨਵੀਂ ਪੁਸ਼ਟੀ ਵਾਲੀ ਲੜਕੀ ਸਮੇਤ ਕੋਵਿਡ-19 ਹਸਪਤਾਲ ਵਿਖੇ ਇਸ ਸਮੇਂ ਦੋ ਮਰੀਜ਼ ਇਲਾਜ ਅਧੀਨ ਚੱਲ ਰਹੇ ਹਨ। ਕੋਰੋਨਾ ਕੇਸਾਂ ਦੀ ਵੱਧਦੀ ਤਾਦਾਦ ਪ੍ਰਸ਼ਾਸਨ ਤੇ ਸਿਹਤ ਵਿਭਾਗ ਲਈ ਵੱਡੀ ਦੁਵਿਧਾ ਬਣ ਰਹੀ ਹੈ।


author

Shyna

Content Editor

Related News