ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦੇ ਦੋ ਹੋਰ ਕੇਸ ਆਏ ਸਾਹਮਣੇ
Wednesday, Jul 22, 2020 - 01:51 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ 'ਚ ਅੱਜ ਫ਼ਿਰ ਕੋਰੋਨਾ ਦੇ ਦੋ ਕੇਸ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੀਤੀ ਗਈ ਸੈਂਪਲਿੰਗ ਦੇ ਆਧਾਰ 'ਤੇ ਮਿਲੇ ਨਤੀਜਿਆਂ 'ਚ ਕੋਰੋਨਾ ਦੇ ਦੋ ਕੇਸ ਪਾਜ਼ੇਟਿਵ ਆਏ ਹਨ। ਪਹਿਲਾ ਪੀੜਤ ਸਥਾਨਕ ਨਾਮਦੇਵ ਨਗਰ ਦਾ ਵਾਸੀ ਹੈ, ਜਿਸਦੀ ਉਮਰ ਕਰੀਬ 55 ਸਾਲ ਹੈ, ਜਦੋਂਕਿ ਦੂਜਾ ਪੀੜਤ ਮਲੋਟ ਦੀ ਸੁਰਜਾਰਾਮ ਬਸਤੀ ਨਾਲ ਸਬੰਧਿਤ ਹੈ,ਜਿਸਦੀ ਉਮਰ ਕਰੀਬ 59 ਸਾਲ ਹੈ।ਇਨ੍ਹਾਂ ਦੋਵਾਂ ਨੂੰ ਸਿਹਤ ਵਿਭਾਗ ਵਲੋਂ ਕੋਵਿਡ-19 ਹਸਪਤਾਲ ਵਿਖੇ ਆਈਸੋਲੇਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡੀ ਵਾਰਦਾਤ: ਘਰ 'ਚ ਹੀ ਕੁੜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਦੱਸਣਯੋਗ ਹੈ ਕਿ ਦੇਸ਼ 'ਚ ਜਿੱਥੇ ਇਕ ਪਾਸੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਉੱਥੇ ਹੀ ਵੱਡੀ ਗਿਣਤੀ 'ਚ ਲੋਕ ਸਿਹਤਯਾਬ ਵੀ ਹੋ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 28 ਹਜ਼ਾਰ ਤੋਂ ਵਧੇਰੇ ਲੋਕ ਰੋਗ ਮੁਕਤ ਹੋਏ ਹਨ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ 7.53 ਲੱਖ ਦੇ ਪਾਰ ਪਹੁੰਚ ਗਈ ਹੈ। ਦੇਸ਼ ਵਿਚ ਪਹਿਲੀ ਵਾਰ ਇਕ ਦਿਨ 'ਚ 28,472 ਲੋਕ ਸਿਹਤਯਾਬ ਹੋਏ ਹਨ। ਉੱਥੇ ਹੀ ਇਕ ਦਿਨ 'ਚ ਵਾਇਰਸ ਦੇ 37,724 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ ਕਰੀਬ 11.93 ਲੱਖ ਹੋ ਗਈ ਹੈ।