ਸ੍ਰੀ ਗੁਰੂ ਅਮਰਦਾਸ ਜੀ ਦੇ ਸ਼ਰਧਾਲੂ : ਅੱਲਾ ਯਾਰ ਖ਼ਾਂ

05/18/2020 10:31:42 AM

ਅਲੀ ਰਾਜਪੂਰਾ

94176 79302

ਅੱਲਾ ਯਾਰ ਖ਼ਾਂ

ਅੱਲਾ ਯਾਰ ਖ਼ਾਂ ਕਾਬੁਲ ਅਤੇ ਦਿੱਲੀ ਵਿਚ ਘੋੜਿਆਂ ਦਾ ਵਪਾਰ ਕਰਦਾ ਸੀ। ਉਂਝ ਉਹ ਰਹਿਣ ਵਾਲ਼ਾ ਦਿੱਲੀ ਦਾ ਸੀ। ਇਹ ਪੰਜਾਬ ਤੋਂ ਘੋੜੇ ਖਰੀਦ ਕੇ ਦੂਜੇ ਦੇਸ਼ਾਂ ਨੂੰ ਜਾਂਦਾ ਸੀ। ਭਾਈ ਪਾਰੋ ਪਾਸੋਂ ਜਿਹੜਾ ਪਿੰਡ ਡੱਲਾ ( ਕਪੂਰਥਲਾ) ਦਾ ਰਹਿਣ ਵਾਲ਼ਾ ਸੀ, ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦਾ। ਭਾਈ ਪਾਰੋ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਗੋਇੰਦਵਾਲ ਵਿਖੇ ਹਾਜ਼ਰ ਹੋਇਆ। ਪਹਿਲੀ ਵਾਰ ਗੁਰੂ ਜੀ ਦੇ ਦਰਸ਼ਨ ਕਰਕੇ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰੂ ਸਾਹਿਬ ਤੋਂ ਸਿੱਖੀ ਦੀ ਦਾਤ ਮੰਗ ਲਈ। ਗੁਰੂ ਜੀ ਨੇ ਬਚਨ ਕੀਤਾ ਕਿ '' ਅੱਲਾ ਯਾਰ ਖ਼ਾਂ...., ਅੱਲ੍ਹਾ ਦਾ ਯਾਰ ਹੋਣਾ ਔਖਾ ਹੈ.... ਇਹ ਯਾਰੀ ਬਿਨਾਂ ਬੰਦਗੀ ਹਾਸਲ ਨਹੀਂ ਹੁੰਦੀ.... ਲੋਭ, ਮੋਹ, ਕਾਮ, ਤਿਆਗ ਕੇ ਹਾਸਲ ਹੁੰਦੀ ਹੈ ਅੱਲਾ ਨਾਲ ਯਾਰੀ.....।'' ਏਨਾ ਸੁਣ ਕੇ ਅੱਲਾ ਯਾਰ ਖ਼ਾਂ ਬੋਲਿਆ '' ਗੁਰੂ ਜੀ ਤੁਸੀਂ ਮੈਨੂੰ ਅੱਲਾ ਦਾ ਬੰਦਾ ਜਾਣ ਕੇ ਆਪਣਾ ਸੇਵਕ ਰੱਖ ਲਓ...।'' ਗੁਰੂ ਜੀ ਨੇ ਉਸ ਦੇ ਸਿਰ 'ਤੇ ਹੱਥ ਰੱਖ ਕੇ ਹਾਮੀ ਭਰੀ ਤੇ ਉਹ ਗੁਰੂ ਜੀ ਦਾ ਸਿੱਖ ਬਣ ਕੇ ਸ੍ਰੀ ਗੁਰੂ ਅਮਰਦਾਸ ਜੀ ਕੋਲ਼ ਰਹਿ ਗਿਆ। ਗੁਰੂ ਜੀ ਨੇ ਅੱਲਾ ਯਾਰ ਖ਼ਾਂ ਨੂੰ ਸਿੱਖੀ ਪ੍ਰਚਾਰ ਦੀ ਸੇਵਾ ਸੌਂਪੀ। ਅੰਤਿਮ ਸਾਰ ਤੀਕ ਇਹ ਗੁਰੂ ਘਰ ਨਾਲ ਜੁੜਿਆ ਰਿਹਾ ਤੇ ਇਸ ਨੇ ਆਪਣੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਕਰਦਿਆਂ ਗੁਰੂ ਘਰ ਦੇ ਲੇਖੇ ਲਾਈ।


ਸ਼ਾਹ ਹੁਸੈਨ

ਗੋਇੰਦਵਾਲ ਦੇ ਨੇੜਲੇ ਪਿੰਡ ਮਿਆਣੀ ਦਾ ਰਹਿਣ ਵਾਲ਼ਾ ਸੀ ‘ਸ਼ਾਹ ਹੁਸੈਨ’। ਉਂਝ ਇਸ ਨੂੰ ਸਾਰੇ ਕਰਨੀ ਵਾਲ਼ਾ ਫ਼ਕੀਰ ਮੰਨਦੇ ਸਨ। ਜਦੋਂ ਇਸ ਦਾ ਸ੍ਰੀ ਗੁਰੂ ਅਮਰਦਾਸ ਜੀ ਨਾਲ ਮੇਲ ਹੋਇਆ ਤਾਂ ਸ੍ਰੀ ਗੁਰੂ ਅਰਮਦਾਸ ਜੀ ਨੇ ਇਸ ਨੂੰ ਕਰਾਮਾਤਾਂ ਦਿਖਾਉਣੋਂ ਰੋਕਿਆ ਤੇ ਇਕਾਗਰ ਚਿਤ ਹੋ ਕੇ ਰੱਬ-ਅੱਲ੍ਹਾ ਪਾਕ ਦੀ ਬੰਦਗੀ ਕਰਨ ਲਈ ਸਲਾਹ ਦਿੱਤੀ। ਇਸ ਨੇ ਗੁਰੂ ਜੀ ਦੇ ਬਚਨਾਂ 'ਤੇ ਫੁੱਲ ਚੜ੍ਹਾਏ ਅਤੇ ਉਸੇ ਦਿਨੋਂ ਹੀ ਕਰਾਮਾਤਾਂ ਵਾਲਾ ਰਾਹ ਛੱਡ ਕੇ ਅੱਲ੍ਹਾ ਦੀ ਬੰਦਗੀ ਵਿਚ ਜੀਵਨ ਬਤੀਤ ਕਰਨ ਲੱਗਾ। ਸਾਰ ਧਰਮਾਂ ਦਾ ਸਤਿਕਾਰ ਕਰਨ ਲੱਗਾ। ਸ਼ਾਹ ਹੁਸੈਨ ਜ਼ਰੀਏ ਹੀ ਉਨ੍ਹਾਂ ਦੇ ਦੋ ਭਰਾ ਬਾਬਾ ਸੰਦੋਲਾ ਜੀ ਤੇ ਬਾਬਾ ਸ਼ਾਹ ਗ਼ਰੀਬ ਜੀ, ਗੁਰੂ ਜੀ ਦੇ ਸੰਪਰਕ ਵਿਚ ਆਏ ਜਿਨ੍ਹਾਂ ਨੇ ਸਿੱਖੀ ਗ੍ਰਹਿਣ ਕੀਤੀ।


rajwinder kaur

Content Editor

Related News