ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੇ ਅਹਿਮ ਖੁਲਾਸੇ

Saturday, Apr 25, 2020 - 08:56 PM (IST)

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕੀਤੇ ਅਹਿਮ ਖੁਲਾਸੇ

ਬਾਬਾ ਬਕਾਲਾ ਸਾਹਿਬ (ਰਾਕੇਸ਼): ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ 'ਚ ਫੰਡਾਂ ਦੀ ਹੋ ਰਹੀ ਦੁਰਵਰਤੋਂ ਅਤੇ ਆਮਦਨ ਦੇ ਸਰੋਤ ਜਨਤਕ ਨਾ ਕਰਨ ਸਬੰਧੀ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਜਿਸ ਸਬੰਧੀ ਉਨ੍ਹਾਂ ਵਲੋਂ ਇਕ ਨਿੱਜੀ ਚੈਨਲ ਨੂੰ ਆਪਣੀ ਇੰਟਰਵਿਊ ਦਿੰਦੇ ਦੌਰਾਨ ਕੀਤਾ ਗਿਆ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਜਗਬਾਣੀ ਦੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਇਸ ਵੇਲੇ ਕਰੀਬ 79 ਗੁਰਦੁਵਾਰੇ ਹਨ, ਜਿਨ੍ਹਾਂ ਦੇ ਪ੍ਰਬੰਧਕਾਂ ਅਤੇ ਮੈਨੇਜਰਾਂ ਪਾਸ ਹਾਈਫਾਈ ਤੇ ਇਨੋਵਾ ਗੱਡੀਆਂ ਮੌਜੂਦ ਹਨ, ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਤੌਰ 'ਤੇ ਖੋਖਲੀ ਹੋ ਚੁੱਕੀ ਹੈ, ਜਦਕਿ ਇਸ ਕਮੇਟੀ ਦਾ ਬਹੁਤ ਵੱਡਾ ਸਰਮਾਇਆ ਜਮਾ ਸੀ, ਉਨ੍ਹਾਂ ਦੱਸਿਆ ਕਿ ਇਸ ਵਕਤ ਐੱਸ.ਜੀ.ਪੀ.ਸੀ.ਦੀ 20 ਹਜ਼ਾਰ ਏਕੜ ਉਪਜਾਊ ਜ਼ਮੀਨ ਹੈ, ਪਰ ਇਸ ਜ਼ਮੀਨ ਦਾ ਕਿੰਨਾ ਠੇਕਾ ਆ ਰਿਹਾ ਹੈ, ਕੁਝ ਨਹੀ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਮੇਟੀ ਦਾ ਬਜਟ ਬਹੁਤ ਵੱਡਾ ਹੈ, ਪਰ ਪ੍ਰਬੰਧਕ ਘੱਟ ਦੱਸ ਰਹੇ ਹਨ, ਪਰ ਸਮਝ ਨਹੀ ਆ ਰਹੀ ਕਿ ਇਹ ਬਜਟ ਦੀ ਕਿਥੇ ਵਰਤੋਂ ਹੋ ਰਹੀ ਹੈ।

ਇਹ ਵੀ ਪੜ੍ਹੋ: ਸਰਹੰਦ ਰੋਡ 'ਤੇ ਨੈਨੋ ਕਾਰ ਟਰੱਕ ਨਾਲ ਟਕਰਾਈ, 103 ਸਾਲਾ ਬਜੁਰਗ ਦੀ ਮੌਤ

ਉਨ੍ਹਾਂ ਨੇ ਅੰਕੜੇ ਗਿਣਾਉਂਦਿਆਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਲਈ 13 ਕਰੋੜ, ਫਤਿਹਗੜ੍ਹ ਸਾਹਿਬ ਲਈ 12 ਕਰੋੜ ਤੇ ਗੁਰਦੁਆਰਾ ਅੰਬ ਸਾਹਿਬ ਲਈ 5 ਕਰੋੜਰੁਪਏ ਦੀਆਂ ਐੱਫ.ਡੀਆਂ. ਕੀਤੀਆਂ ਜਾ ਚੁੱਕੀਆਂ ਸਨ, ਜਿਨ੍ਹਾਂ ਨੂੰ ਲੋੜ ਪੈਣ 'ਤੇ ਸ਼ੋਮਣੀ ਕਮੇਟੀ ਵਰਤ ਲੈਂਦੀ ਸੀ ਤੇ ਮੁੜ ਜਮ੍ਹਾ ਵੀ ਕਰਵਾ ਦਿੰਦੀ ਸੀ, ਪ੍ਰੰਤੂ ਬਾਕੀ ਗੁਰਦਵਾਰਿਆਂ ਦਾ ਕੋਈ ਹਿਸਾਬ ਕਿਤਾਬ ਦਾ ਪਤਾ ਨਹੀ ਹੈ। ਉਨ੍ਹਾਂ ਕਿਹਾ ਕਿ ਇਕ ਟੈਂਟ ਲਾਉਣ ਦੇ ਬਹਾਨੇ ਵੀ 12 ਕਰੋੜ ਰੁਪਏ ਹੜੱਪ ਕੀਤੇ ਜਾ ਚੁੱਕੇ ਹਨ, ਜਿਸ ਨਾਲ ਗੁਰੂ ਘਰ 'ਚ ਕੀ ਬਣ ਸਕਦਾ ਹੈ, ਸਿੰਘ ਸਾਹਿਬ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਜਦੋਂਕਿ ਕੋਰੋਨਾ ਦੀ ਮਹਾਮਾਰੀ ਚੱਲ ਰਹੀ ਹੈ, ਦੌਰਾਨ ਕੇਵਲ 15 ਦਿਨ ਹੀ ਲੰਗਰ ਵਰਤਾ ਕੇ ਭਾਂਡੇ ਮੂਧੇ ਕਰ ਦਿਤੇ ਹਨ, ਮੈਨੂੰ ਨਹੀਂ ਸਮਝ ਆ ਰਹੀ ਕਿ ਐੱਸ.ਜੀ.ਪੀ.ਸੀ.ਨੇ ਕਿੰਨਾਂ ਕੁ ਰਾਸ਼ਨ ਵੰਡ ਦਿਤਾ ਹੈ ਤੇ ਹੁਣ ਲੋਕਾਂ ਨੂੰ ਲੰਗਰ ਲਈ ਕਣਕ ਭੇਜਣ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਘਰ ਦੇ ਸੇਵਕ ਹੋਣ ਦੇ ਨਾਤੇ ਹੁਣ ਤੱਕ ਹਮੇਸ਼ਾ ਹੀ ਡੇਰਾ ਬਿਆਸ ਦੀ ਆਲੋਚਨਾ ਹੀ ਕਰਦੇ ਆ ਰਹੇ ਹਾਂ, ਪਰ ਅੱਜ ਪਤਾ ਲੱਗਾ ਹੈ ਕਿ ਡੇਰਾ ਰਾਧਾ ਸੁਆਮੀ ਬਿਆਸ ਨੇ ਇਸ ਮਹਾਮਾਰੀ ਦੌਰਾਨ ਕਿੰਨੀਆਂ ਸੰਗਤਾਂ ਨੂੰ ਭੋਜਨ ਛਿਕਾਇਆ ਹੈ।

ਇਹ ਵੀ ਪੜ੍ਹੋ: ਸਿਰਸੇ ਵਾਲੇ ਨੂੰ ਪੈਰੋਲ ਮਿਲੇ ਤਾਂ ਬੰਦੀ ਸਿੰਘਾਂ ਨੂੰ ਵੀ ਰਿਹਾਅ ਕੀਤਾ ਜਾਵੇ: ਢੱਡਰੀਆਂ ਵਾਲੇ

ਡੇਰਾ ਬਿਆਸ ਪ੍ਰਮੁੱਖ ਵੱਲੋਂ ਪੰਜਾਬ ਰਾਜ ਤੋਂ ਇਲਾਵਾ ਦੂਜੇ ਰਾਜਾਂ ਵਿਚ ਵੀ ਸਾਫ-ਸੁਥਰਾ ਲੰਗਰ ਤਿਆਰ ਕਰਕੇ ਉਥੋਂ ਦੇ ਜ਼ਿਲਾ ਪ੍ਰਸ਼ਾਸਨਾਂ ਨੂੰ ਸੌਂਪ ਦਿੱਤਾ ਜਾਂਦਾ ਹੈ ਅਤੇ ਅੱਗੋਂ ਪ੍ਰਸ਼ਾਸਨ ਇਹ ਰਾਸ਼ਨ ਲੋੜਵੰਦਾਂ ਤੱਕ ਪਹੁੰਚਾ ਰਿਹਾ ਹੈ। ਉਨ੍ਹਾਂ ਨੇ ਡੇਰਾ ਬਿਆਸ ਦੀ ਪਹਿਲੀ ਵਾਰ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਬਿਆਸ ਵਲੋਂ ਚੁੱਪਚਾਪ ਬਿਨਾ ਕਿਸੇ ਭੇਦਭਾਵ, ਬਿਨਾਂ ਕਿਸੇ ਮਸ਼ਹੂਰੀ ਦੇ ਲੰਗਰ ਵਰਤਾਇਆ ਜਾ ਰਿਹਾ ਹੈ, ਜੋ ਅਜੇ ਤੱਕ ਜਾਰੀ ਹੈ, ਜਦਕਿ ਸ਼੍ਰੋਮਣੀ ਕਮੇਟੀ ਆਪਣੇ ਹੱਥ ਖਵੇ ਕਰ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਡੇਰਾ ਬਿਆਸ ਨੇ ਇਸ ਕਾਰਜ ਲਈ ਨਾ ਕੋਈ ਪੈਸੇ ਵਜੋਂ ਦਾਨ ਲਿਆ ਹੈ ਤੇ ਨਾ ਹੀ ਲੈ ਰਹੇ ਹਨ, ਕੋਈ ਉਗਰਾਹੀ ਵੀ ਨਹੀਂ ਕੀਤੀ ਜਾ ਰਹੀ, ਬੜਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਕੀ ਸ਼੍ਰੋਮਣੀ ਕਮੇਟੀ ਰਾਧਾ ਸੁਆਮੀ ਬਿਆਸ ਤੋਂ ਵੀ ਛੋਟੀ ਸੰਸਥਾ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਜਦੋਂ ਦਾ ਪ੍ਰਕਾਸ਼ ਸਿੰਘ ਬਾਦਲ ਦਾ ਕਬਜ਼ਾ ਹੋਇਆ ਹੈ, ਤਾਂ ਉਨ੍ਹਾਂ ਵਲੋਂ ਢੀਠਤਾਈ ਹੀ ਵਰਤੀਰੇ ਵਾਂਗ ਸ਼੍ਰੋਮਣੀ ਕਮੇਟੀ ਦੇ ਪੈਸੇ ਨੂੰ ਆਪਣੇ ਜਾਤੀ ਮੁਫਾਦਾਂ ਤੇ ਸਿਆਸਤ ਲਈ ਵਰਤ ਕੇ ਸ਼੍ਰ੍ਰੋਮਣੀ ਕਮੇਟੀ ਨੂੰ ਖਾਲੀ ਕਰ ਦਿਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਧਾਰਮਿਕ ਤੌਰ 'ਤੇ ਧਰਮ ਪ੍ਰਚਾਰ ਲਈ ਰੱਖੇ ਫੰਡਾਂ ਨੂੰ ਚੋਣਾਂ ਦੌਰਾਨ ਵੱਖ-ਵੱਖ ਧਰਮਸ਼ਲਾਵਾ,ਗਿਰਜਾਘਰ,ਮਸੀਤਾਂ, ਮੰਦਰ ਤੇ ਗੁਰਦਵਾਰਿਆਂ ਨੂੰ ਇਕ-ਇਕ ਲੱਖ ਰੁਪਏ ਦਿੱਤੇ ਜਾਂਦੇ ਰਹੇ।

ਇਹ ਵੀ ਪੜ੍ਹੋ: ਸੰਗਰੂਰ ਤੋਂ ਪਾਜ਼ੇਟਿਵ ਆਏ ਵਿਅਕਤੀ ਨੇ ਕੋਵਿਡ-19 ਵਿਰੁੱਧ ਜਿੱਤੀ ਜੰਗ, ਪਰਤਿਆ ਘਰ

ਉਨ੍ਹਾਂ ਕਿਹਾ ਕਿ 15 ਸਾਲ ਪਹਿਲਾਂ ਹੋਈਆਂ ਬਾਈ ਇਲੈਕਸ਼ਨ ਦੌਰਾਨ ਗੁਰੂ ਰਾਮਦਾਸ ਜੀ ਦਾ ਲੰਗਰ ਉਨ੍ਹਾਂ ਦੀਆਂ ਟਰਾਲੀਆਂ ਲੈ ਕੇ ਕਾਨਫਰੰਸ ਵਾਲੀ ਜਗ੍ਹਾ 'ਤੇ ਪੁੱਜਦੀਆਂ ਸਨ ਅਤੇ ਕੁਝ ਅਕਾਲੀ ਵਰਕਰਾਂ ਵਲੋਂ ਖੁੰਡ ਚਰਚਾ ਵੀ ਕੀਤੀ ਗਈ ਕਿ ਟਰਾਲੀ 'ਤੇ ਸ੍ਰੀ ਗੁਰੂ ਰਾਮਦਾਸ ਲਿਖਿਆ ਹੋਇਆ ਹੈ, ਕੁਝ ਵਿਚਾਰ ਕਰਨ ਦੀ ਲੋੜ ਹੈ,ਤਾਂ ਉਨ੍ਹਾਂ ਕਿਹਾ ਕਿ ਟਰਾਲੀ 'ਤੇ ਲਿਖੇ ਹੋਏ ਸ਼ਬਦ 'ਤੇ ਕੂਚੀ ਫੇਰ ਦਿੰਦੇ ਹਾਂ, ਜਿਸ ਤੋਂ ਸਾਬਤ ਹੁੰਦਾ ਹੈ ਕਿ ਬਾਦਲਾਂ ਨੂੰ ਗੁਰੂ ਘਰ ਨਾਲ ਕੋਈ ਸਾਰੋਕਾਰ ਨਹੀ ਹੈ ਅਤੇ ਨਾ ਹੀ ਪ੍ਰੰਪਰਾਵਾਂ ਦਾ ਹੀ ਧਿਆਨ ਹੈ। ਉਨ੍ਹਾਂ ਨੇ ਤਾਂ ਕੇਵਲ ਆਪਣੀ ਦੁਕਾਨ ਲਾਈ ਹੋਈ ਹੈ, ਜਿਸ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਨੂੰ ਕੁਰਬਾਨ ਕੀਤਾ ਗਿਆ ਅਤੇ ਰਾਮ ਰਹੀਮ ਦੀ ਯਾਰੀ ਪਾਲੀ। ਸਿੰਘ ਸਾਹਿਬ ਨੇ ਇਹ ਵੀ ਦੱਸਿਆ ਕਿ ਸਾਰੀ ਦੁਨੀਆ ਨੇ ਦੇਖਿਆ, ਜਦੋਂ ਦੋ ਬੱਚਿਆਂ ਨੂੰ ਗੋਲੀਆਂ ਮਾਰ ਕੇ ਵਿੰਨ ਦਿਤਾ ਗਿਆ, ਤੇ ਜਿਨ੍ਹਾਂ ਨੇ ਇਹ ਕਾਰਾ ਕੀਤਾ, ਉਨ੍ਹਾਂ ਨੂੰ ਅੱਜ ਐੱਸ.ਜੀ.ਪੀ.ਸੀ. ਸਨਮਾਨ ਦੇ ਰਹੀ ਹੈ, ਜਦਕਿ ਸਰਕਾਰ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ, ਪਰ ਉਹ ਲੋਕ ਜਮਾਨਤ 'ਤੇ ਰਿਹਾਅ ਹੋ ਕੇ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਲੰਗਰਾਂ 'ਚ ਕਣਕ ਦੇ ਰਹੇ ਹਨ। ਬਾਦਲ ਪਰਿਵਾਰ ਅੱਜ ਵੀ ਉਨ੍ਹਾਂ ਦਾ ਸਨਮਾਨ ਕਰ ਰਿਹਾ ਹੈ, ਜੋ ਬਹੁਤ ਹੀ ਸ਼ਰਮ ਵਾਲੀ ਗੱਲ ਹੈ।


author

Shyna

Content Editor

Related News