ਚੋਣ ਜ਼ਾਬਤੇ ਦੌਰਾਨ ਹੁਸ਼ਿਆਰਪੁਰ 'ਚ ਗੁੰਡਾਗਰਦੀ, ਦੋ ਧਿਰਾਂ ਵਿਚਾਲੇ ਹੋਏ ਝਗੜੇ 'ਚ ਚੱਲੀਆਂ ਗੋਲ਼ੀਆਂ
Saturday, Jan 15, 2022 - 01:17 PM (IST)
ਹੁਸ਼ਿਆਰਪੁਰ (ਰਾਕੇਸ਼)- ਇਥੋਂ ਦੇ ਮਹੱਲਾ ਭਗਤ ਨਗਰ ’ਚ ਦੋ ਧਿਰਾਂ ਦੀ ਲੜਾਈ ’ਚ ਇਕ ਧਿਰ ਵੱਲੋਂ ਹਵਾਈ ਫਾਇਰ ਕੀਤੇ ਜਾਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਹਿਮਾਂਸ਼ੂ ਪੁੱਤਰ ਤੀਰਥ ਰਾਮ ਵਾਸੀ ਭਗਤ ਨਗਰ ਨੇ ਦੱਸਿਆ ਕਿ ਬਿੱਟੂ ਪੁੱਤਰ ਚਮਨ ਲਾਲ, ਉਸ ਦੀ ਪਤਨੀ ਆਸ਼ਾ ਅਤੇ ਬੇਟੇ ਦੇ ਨਾਲ 10-15 ਅਣਪਛਾਤੇ ਲੋਕਾਂ ਨੇ ਅਚਾਨਕ ਹੀ ਉਨ੍ਹਾਂ ਨਾਲ ਲੜਾਈ ਕਰਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਉੱਥੇ ਭਾਜੜ ਦਾ ਮਾਹੌਲ ਪੈਦਾ ਹੋ ਗਿਆ। ਗੋਲ਼ੀ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਨੂੰ ਵੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: ਦੋ ਹਲਕਿਆਂ ਤੋਂ ਚੋਣ ਲੜਨ ਬਾਰੇ ਬੋਲੇ CM ਚਰਨਜੀਤ ਸਿੰਘ ਚੰਨੀ, ਜਾਣੋ ਕੀ ਹੈ ਸੱਚ
ਉਸ ਨੇ ਦੱਸਿਆ ਕਿ ਕੱਲ ਲੋਹੜੀ ਦੇ ਦਿਨ ਉਹ ਤਿਉਹਾਰ ਮਨਾ ਰਹੇ ਸਨ ਕਿ ਅਚਾਨਕ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਕੁਝ ਤੂੰ-ਤੂੰ ਮੈਂ-ਮੈਂ ਹੋ ਗਈ ਪਰ ਬਾਅਦ ’ਚ ਮਾਮਲਾ ਰਫ਼ਾ-ਦਫ਼ਾ ਹੋ ਗਿਆ ਅਤੇ ਦੋਵੇਂ ਆਪਣੇ-ਆਪਣੇ ਘਰ ਚਲੇ ਗਏ। ਉਨ੍ਹਾਂ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਅਗਲੇ ਦਿਨ ਬਿੱਟੂ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦੇਵੇਗਾ। ਇਸ ਸੰਬੰਧ ’ਚ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਉਨ੍ਹਾਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕਾਂਗਰਸ ਉਮੀਦਵਾਰਾਂ ਦੀ ਵਾਇਰਲ ਹੋ ਰਹੀ ਪਹਿਲੀ ਸੂਚੀ ਨੇ ਭੰਬਲਭੂਸੇ 'ਚ ਪਾਏ ਲੋਕ, ਜਾਣੋ ਕੀ ਹੈ ਸੱਚਾਈ
ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਦੇਸ ਰਾਜ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਬਿੱਟੂ ਦੇ ਕੋਲ ਹਥਿਆਰ ਕਿੱਥੋਂ ਆਏ, ਕਿਉਂਕਿ ਡਿਪਟੀ ਕਮਿਸ਼ਨਰ ਨੇ ਤਾਂ ਸਾਰੇ ਲੋਕਾਂ ਨੂੰ ਹਥਿਆਰ ਆਪਣੇ ਨੇੜਲੇ ਥਾਣੇ ’ਚ ਜਮ੍ਹਾ ਕਰਵਾਉਣ ਲਈ ਕਿਹਾ ਹੈ, ਤਾਂ ਇਸ ਦੇ ਜਵਾਬ ’ਚ ਐੱਸ. ਐੱਚ. ਓ. ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਇਹ ਵੀ ਪੜ੍ਹੋ: ਪੰਜਾਬ ’ਚ ਯੈਲੋ ਅਲਰਟ, ਜਾਣੋ ਅਗਲੇ 48 ਘੰਟਿਆਂ ਤੱਕ ਪੰਜਾਬ ਦੇ ਮੌਸਮ ਦਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ