Breaking : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨਾਂ ’ਤੇ ਚਲਾਈਆਂ ਤਾਬੜਤੋੜ ਗੋਲ਼ੀਆਂ (ਵੀਡੀਓ)

Sunday, Aug 27, 2023 - 10:55 PM (IST)

Breaking : ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨਾਂ ’ਤੇ ਚਲਾਈਆਂ ਤਾਬੜਤੋੜ ਗੋਲ਼ੀਆਂ (ਵੀਡੀਓ)

ਨਕੋਦਰ (ਬਿਊਰੋ) : ਇਸ ਵੇਲੇ ਨਕੋਦਰ ਦੇ ਪਿੰਡ ਸਹਿਮ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀਆਂ, ਜਿਥੇ ਤਾਬੜਤੋੜ ਗੋਲ਼ੀਆਂ ਚੱਲ ਗਈਆਂ ਹਨ। ਜਾਣਕਾਰੀ ਅਨੁਸਾਰ ਨੌਜਵਾਨਾਂ ਦਰਮਿਆਨ ਹੋਏ ਝਗੜੇ ਮਗਰੋਂ ਗੋਲ਼ੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਦੋ ਨੌਜਵਾਨਾਂ ਦੇ ਗੋਲ਼ੀਆਂ ਲੱਗੀਆਂ ਹਨ, ਜੋ ਗੰਭੀਰ ਹਾਲਤ ’ਚ ਜ਼ਖ਼ਮੀ ਹੋ ਗਏ।

ਇਹ ਖ਼ਬਰ ਵੀ ਪੜ੍ਹੋ : ਕਾਰ ਤੇ ਟਰੱਕ ਵਿਚਾਲੇ ਵਾਪਰਿਆ ਰੂਹ ਕੰਬਾਊ ਹਾਦਸਾ, ਮਾਂ ਤੇ ਪੁੱਤ ਦੀ ਦਰਦਨਾਕ ਮੌਤ

ਵਾਰਦਾਤ ਦਾ ਪਤਾ ਲੱਗਦੇ ਹੀ ਨਕੋਦਰ ਪੁਲਸ ਪਾਰਟੀ ਮੌਕੇ ਤੇ ਪੁੱਜ ਗਈ। ਇਸ ਲੜਾਈ ’ਚ ਜ਼ਖ਼ਮੀ ਹੋਏ ਇਕ ਗੁੱਟ ਦੇ 2 ਨੌਜਵਾਨ ਪਹਿਲਾ ਨਕੋਦਰ ਸਿਵਲ ਹਸਪਤਾਲ ਪੁੱਜੇ ਪਰ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਦੂਸਰੇ ਗੁੱਟ ਦੇ ਜ਼ਖਮੀ ਵੀ ਹਸਪਤਾਲ ਜਲੰਧਰ ’ਚ ਹੀ ਦਾਖਲ ਹਨ।

ਥਾਣਾ ਸਦਰ ਨਕੋਦਰ ਦੇ ਐਡੀਸ਼ਨਲ ਐੱਸ. ਐੱਚ. ਓ. ਸੋਮਨਾਥ ਤੇ ਏ. ਐੱਸ. ਆਈ. ਜਨਕ ਰਾਜ ਨੇ ਦੱਸਿਆ ਕਿ ਇਹ ਲੜਾਈ ਦੋ ਗੁੱਟਾਂ ’ਚ ਆਪਸੀ ਲੜਾਈ ਹੈ, ਜੋ ਕਿ ਟਾਈਮ ਪਾ ਕੇ ਲੜਨ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਨਕੋਦਰ ’ਚ ਦਾਖਲ ਹੋਏ ਜ਼ਖ਼ਮੀ ਸੰਦੀਪ ਪੁੱਤਰ ਅਵਤਾਰ ਚੰਦ ਵਾਸੀ ਨਵਾਂ ਪਿੰਡ ਥਾਣਾ ਸਦਰ ਕਪੂਰਥਲਾ, ਜਿਸ ਦੇ ਕਿ ਪੱਟ ’ਚ ਗੋਲੀ ਲੱਗੀ ਹੈ, ਜਿਸ ਦੀ ਹਾਲਤ ਗੰਭੀਰ ਹੈ। ਦੂਸਰਾ ਜ਼ਖ਼ਮੀ ਹਰਮਨਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਉੱਗੀ (22) ਦੇ ਬਾਂਹ ’ਚ ਗੋਲੀ ਲੱਗੀ ਹੈ, ਜੋ ਕਿ ਇਸ ਵੇਲੇ ਜਲੰਧਰ ਸਿਵਲ ਹਸਪਤਾਲ ’ਚ ਦਾਖ਼ਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੜਾਈ ’ਚ ਕਈ ਬੰਦੇ ਜ਼ਖ਼ਮੀ ਹੋਏ ਹਨ। ਦੂਸਰੇ ਗੁੱਟ ਦੇ ਜ਼ਖਮੀਆਂ ਦਾ ਅਜੇ ਪਤਾ ਨਹੀਂ ਚੱਲਿਆ ਹੈ। ਨਕੋਦਰ ਪੁਲਸ ਪਾਰਟੀ ਜ਼ਖਮੀਆਂ ਨੂੰ ਵੇਖਣ ਲਈ ਹਸਪਤਾਲ ਜਲੰਧਰ ਵਿਖੇ ਰਵਾਨਾ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ, ਸਿੱਖਾਂ ਨੂੰ ਕੀਤੀ ਇਹ ਅਪੀਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Manoj

Content Editor

Related News