6 ਜੂਨ ਨੂੰ ਅੱਤਵਾਦ ਸਫਾਇਆ ਦਿਵਸ ਮਨਾਏਗੀ ਸ਼ਿਵਸੈਨਾ ਪੰਜਾਬ: ਰੂਬਲ ਸੰਧੂ

Sunday, May 31, 2020 - 05:21 PM (IST)

6 ਜੂਨ ਨੂੰ ਅੱਤਵਾਦ ਸਫਾਇਆ ਦਿਵਸ ਮਨਾਏਗੀ ਸ਼ਿਵਸੈਨਾ ਪੰਜਾਬ: ਰੂਬਲ ਸੰਧੂ

ਜਲੰਧਰ (ਕਮਲੇਸ਼)— ਸਾਲ 1984 ਤੋਂ ਬਾਅਦ ਜਦੋਂ ਪੰਜਾਬ ਪੁਲਸ ਨੇ ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਛੇੜੀ ਤਾਂ ਜ਼ਿਆਦਾਤਰ ਅੱਤਵਾਦੀ ਆਪਣੀ ਜਾਨ ਬਚਾਉਣ ਲਈ ਵਿਦੇਸ਼ਾਂ 'ਚ ਜਾ ਕੇ ਬੈਠ ਗਏ ਸਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਨੇ ਸ਼ਿਵ ਸੈਨਿਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। 

ਇਹ ਵੀ ਪੜ੍ਹ੍ਰੋ: ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, ਐਤਵਾਰ ਨੂੰ ਦਿਨ ਚੜ੍ਹਦੇ ਮਿਲੇ 2 ਨਵੇਂ ਕੇਸ

ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਦੇਸ਼ਾਂ 'ਚ ਬੈਠੇ ਕੱਟੜਪੰਥੀ ਲੋਕਾਂ 'ਚ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਸੁਪਨਾ ਦਿਖਾ ਕੇ ਪੈਸਾ ਇਕੱਠਾ ਕਰ ਰਹੇ ਹਨ ਅਤੇ ਉਨ੍ਹਾਂ ਪੈਸਿਆਂ ਨਾਲ ਅੱਤਵਾਦੀ ਪਾਕਿਸਤਾਨ ਨਾਲ ਸੰਪਰਕ ਰੱਖ ਕੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾ ਕੇ ਹਿੰਦੂ ਨੇਤਾਵਾਂ ਦੀ ਹੱਤਿਆ ਕਰਵਾ ਰਹੇ ਹਨ। ਗੁਰੂ ਘਰਾਂ ਦੇ ਬਾਹਰ ਖਾਲਿਸਤਾਨੀ ਸਮਰਥਕ ਪ੍ਰਚਾਰ ਸਮੱਗਰੀ ਸ਼ਰੇਆਮ ਵੇਚੀ ਜਾ ਰਹੀ ਹੈ।

ਇਹ ਵੀ ਪੜ੍ਹ੍ਰੋ: ਪਤਨੀ ਨੂੰ ਪੇਕੇ ਘਰ ਨਾ ਲਿਜਾਉਣਾ ਪਤੀ ਨੂੰ ਪਿਆ ਮਹਿੰਗਾ, ਸਹੁਰਿਆਂ ਨੇ ਚਾੜ੍ਹਿਆ ਕੁਟਾਪਾ

ਕੱਟੜਪੰਥੀ ਲਗਾਤਾਰ 2020 ਰੈਫਰੈਂਡਮ ਦਾ ਪ੍ਰਚਾਰ ਲੋਕਾਂ 'ਚ 2020 ਤੱਕ ਪੰਜਾਬ ਨੂੰ ਖਾਲਿਸਤਾਨ ਬਣਾਉਣ ਦਾ ਹੌਂਸਲਾ ਦੇ ਰਹੇ ਹਨ। ਇਕ ਜੂਨ ਆਉਂਦੇ ਹੀ ਮਾਹੌਲ ਖਰਾਬ ਕਰਨ ਲਈ ਅੱਤਵਾਦੀਆਂ ਦੇ ਹੋਰਡਿੰਗ ਜਗ੍ਹਾ-ਜਗ੍ਹਾ ਲੱਗਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਦੀ ਤਰ੍ਹਾਂ ਅੱਤਵਾਦੀਆਂ ਦੇ ਹੋਰਡਿੰਗਸ 'ਤੇ ਰੋਕ ਲਗਾਏ। ਉਨ੍ਹਾਂ ਕਿਹਾ ਕਿ 6 ਜੂਨ ਯਾਨੀ ਛੋਟੇ ਘੱਲੂਘਾਰਾ ਦਿਵਸ ਮੌਕੇ ਅੱਤਵਾਦ ਸਫਾਇਆ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਰ ਅਜਿਹਾ ਹੋਇਆ ਤਾਂ ਸ਼ਿਵ ਸੈਨਾ ਪੰਜਾਬ ਆਪਣੇ ਪੱਧਰ 'ਤੇ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗੀ।
ਇਹ ਵੀ ਪੜ੍ਹ੍ਰੋ:  ਨਿੱਜੀ ਹਸਪਤਾਲ 'ਚ ਡਾਕਟਰ ਦੀ ਗੁੰਡਾਗਰਦੀ, ਮਰੀਜ਼ ਤੇ ਪੁਲਸ ਨੂੰ ਧੱਕੇ ਮਾਰ ਕੱਢਿਆ ਬਾਹਰ
ਇਹ ਵੀ ਪੜ੍ਹ੍ਰੋ​​​​​​​: ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਕੱਲ੍ਹ ਤੋਂ ਚੱਲਣਗੀਆਂ ਇਹ ਟਰੇਨਾਂ, ਇੰਝ ਹੋਵੇਗੀ ਯਾਤਰੀਆਂ ਦੀ ਐਂਟਰੀ


author

shivani attri

Content Editor

Related News