ਸ਼ਿਵ ਸੈਨਾ ਪੰਜਾਬ ਕੱਢੇਗੀ 26 ਜਨਵਰੀ ਨੂੰ ''ਤਿਰੰਗਾ ਮਾਰਚ''

Saturday, Jan 23, 2021 - 11:32 AM (IST)

ਸ਼ਿਵ ਸੈਨਾ ਪੰਜਾਬ ਕੱਢੇਗੀ 26 ਜਨਵਰੀ ਨੂੰ ''ਤਿਰੰਗਾ ਮਾਰਚ''

ਖਰੜ (ਅਮਰਦੀਪ) : ਸ਼ਿਵ ਸੈਨਾ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜੇਸ਼ ਮਲਿਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਮਲਿਕ ਨੇ ਕਿਹਾ ਕਿ ਜੱਥੇਬੰਦੀ ਵੱਲੋਂ 26 ਜਨਵਰੀ ਨੂੰ ਜ਼ਿਲ੍ਹਾ ਮੋਹਾਲੀ 'ਚ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਹੈ। ਇਸ ਤਿਰੰਗਾ ਮਾਰਚ ਦੌਰਾਨ ਹਰ ਵਰਗ ਨੂੰ ਅਮਨ-ਸ਼ਾਂਤੀ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਖ਼ਾਤਰ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੰਜੀਵ ਸਿੰਗਲਾ, ਜ਼ਿਲ੍ਹਾ ਯੁਵਾ ਪ੍ਰਧਾਨ ਸੁਸ਼ੀਲ ਗੁਪਤਾ, ਕਾਨੂੰਨੀ ਸਲਾਹਕਾਰ ਐਡਵੋਕੇਟ ਮਨੋਜ ਸ਼ਰਮਾ, ਮੀਡੀਆ ਪ੍ਰਭਾਰੀ ਕਰਨ ਜੈਨ, ਸੰਦੀਪ ਪ੍ਰਧਾਨ ਪਿੰਡ ਸੋਤਲ ਬਾਬਾ ਜੀ ਵੀ ਹਾਜ਼ਰ ਸਨ।
 


author

Babita

Content Editor

Related News