ਬਾਦਲਾਂ ਦੇ ਖੱਟੇ ਅੰਗੂਰਾਂ ਨੇ ਘਰ ਮੋੜੇ ਦੋ ਦਰਜਨ ਦੇ ਕਰੀਬ ਕਾਂਗਰਸੀ

Sunday, Apr 21, 2019 - 10:28 AM (IST)

ਬਾਦਲਾਂ ਦੇ ਖੱਟੇ ਅੰਗੂਰਾਂ ਨੇ ਘਰ ਮੋੜੇ ਦੋ ਦਰਜਨ ਦੇ ਕਰੀਬ ਕਾਂਗਰਸੀ

ਲੁਧਿਆਣਾ (ਜ.ਬ.) – ਸ਼੍ਰੋਮਣੀ ਅਕਾਲੀ ਦਲ 'ਚ ਲੰਘੇ ਦਿਨੀਂ ਕਾਂਗਰਸ ਪਾਰਟੀ ਦੇ ਸਾਬਕਾ ਆਗੂ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਸ਼ਮੂਲੀਅਤ ਮੌਕੇ ਅਕਾਲੀ ਦਲ ਵਲੋਂ ਵੱਡਾ ਸਮਾਗਮ ਕੀਤਾ ਗਿਆ ਅਤੇ ਉਨ੍ਹਾਂ ਦੇ ਆਉਣ 'ਤੇ ਖੂਬ ਸੋਹਲੇ ਗਾਏ ਗਏ। ਇਸ ਤਰ੍ਹਾਂ ਦੇ ਸੋਹਲੇ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦੌਰਾਨ ਕਾਂਗਰਸ ਅਤੇ ਹੋਰਨਾਂ ਪਾਰਟੀਆਂ 'ਚੋਂ ਦਰਜਨਾਂ ਆਗੂਆਂ ਨੂੰ ਸ਼ਾਮਲ ਕਰਕੇ ਗਾਏ ਸਨ ਪਰ ਉਨ੍ਹਾਂ 'ਚੋਂ ਢਾਈ ਦਰਜਨ ਦੇ ਕਰੀਬ ਅਜਿਹੇ ਵੱਡੇ ਕੱਦ ਦੇ ਆਗੂ ਹਨ, ਜੋ ਬਾਦਲਾਂ ਦੇ ਖੱਟੇ ਅੰਗੂਰਾਂ ਦਾ ਸਵਾਦ ਚੱਖ ਕੇ ਮੁੜ ਆਏ ਹਨ। 

ਇਨ੍ਹਾਂ 'ਤੇ ਜੇਕਰ ਮੋਟੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ. ਬੀਰ ਦਵਿੰਦਰ ਸਿੰਘ, ਮਹਾਰਾਜਾ ਮਲਵਿੰਦਰ ਸਿੰਘ ਪਟਿਆਲਾ, ਬੀਬੀ ਅਮਰਜੀਤ ਕੌਰ ਸਾਬਕਾ ਐੱਮ. ਪੀ., ਹੰਸ ਰਾਜ ਹੰਸ, ਗੁਰਚਰਨ ਸਿੰਘ ਗਾਲਿਬ, ਕਮਲ ਚੌਧਰੀ ਦੋਵੇਂ ਸਾਬਕਾ ਐੱਮ. ਪੀ., ਪ੍ਰਗਟ ਸਿੰਘ ਵਿਧਾਇਕ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਨਿਰਮਲ ਸਿੰਘ ਮਹੰਤ, ਪ੍ਰੇਮ ਮਿੱਤਲ, ਰਮੇਸ਼ ਸਿੰਗਲਾ, ਅਜੀਤ ਸਿੰਘ ਸ਼ਾਂਤ, ਮੰਗਤ ਰਾਏ ਬਾਂਸਲ (ਛੇ ਸਾਬਕਾ ਵਿਧਾਇਕ), ਸਾਬਕਾ ਮੰਤਰੀ ਡਾ. ਹਰਬੰਸ ਲਾਲ, ਮਲਕੀਤ ਸਿੰਘ ਬੀਰਮੀ, ਦੀਪਇੰਦਰ ਸਿੰਘ ਢਿੱਲੋਂ, ਨਰੇਸ਼ ਕਟਾਰੀਆ, ਚੌਧਰੀ ਮਦਨ ਲਾਲ ਬੱਗਾ ਰਾਜ ਮੰਤਰੀ ਆਦਿ ਇਸ ਤਰ੍ਹਾਂ ਦੇ ਹੋਰ ਵੀ ਦਰਜਨ ਦੇ ਕਰੀਬ ਆਗੂ ਕਾਂਗਰਸ 'ਚ ਵਾਪਸੀ ਕਰ ਚੁੱਕੇ ਹਨ।ਇਨ੍ਹਾਂ ਆਗੂਆਂ ਦੀ ਵਾਪਸੀ ਦੇ ਮਾਮਲੇ 'ਤੇ ਰਾਜਸੀ ਮਾਹਰਾਂ ਨੇ ਕਿਹਾ ਕਿ ਭਵਿੱਖ 'ਚ ਰਾਜਸੀ ਆਗੂਆਂ ਨੂੰ ਪਾਰਟੀਆਂ ਅਤੇ ਪਾਸਾ ਬਦਲਣ ਤੋਂ ਪਹਿਲਾਂ ਉਪਰੋਕਤ ਆਗੂਆਂ ਨੂੰ ਜ਼ਰੂਰ ਮਿਲ ਲੈਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨਾਲ ਬੀਤੀ ਹੈ, ਤੋਂ ਘੱਟੋ ਘੱਟ ਸਬਕ ਲੈ ਸਕਣ, ਕਿਉਂਕਿ ਹਾਥੀ 'ਤੇ ਬੈਠ ਕੇ ਜਾਣਾ ਅਤੇ ਬਾਅਦ ਵਿਚ ਬਾਹਰ ਨਿਕਲਣ ਮੌਕੇ ਜੋ ਹਾਲਾਤ ਹੁੰਦੇ ਹਨ, ਉਹ ਉਪਰੋਕਤ ਤਜਰਬੇਕਾਰ ਸਿਆਸੀ ਆਗੂ ਹੀ ਜਾਣਦੇ ਹਨ।


author

rajwinder kaur

Content Editor

Related News