ਸ਼ੀਲਾ ਦੀਕਸ਼ਤ ਦੀ ਮੌਤ ''ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

Saturday, Jul 20, 2019 - 06:39 PM (IST)

ਸ਼ੀਲਾ ਦੀਕਸ਼ਤ ਦੀ ਮੌਤ ''ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ

ਸੰਗਰੂਰ (ਯਾਦਵਿੰਦਰ)— ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੀ ਅੱਜ ਹੋਈ ਮੌਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਫੇਸਬੁੱਕ ਅਕਾਊਂਟ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ੀਲਾ ਦੀਕਸ਼ਤ ਉਨ੍ਹਾਂ ਦੀ ਵੱਡੀ ਭੈਣ ਦੇ ਬਰਾਬਰ ਸਨ ਅਤੇ ਉਨ੍ਹਾਂ ਨੇ ਹਮੇਸ਼ਾ ਮੇਰੇ ਔਖੇ ਸਮੇਂ ਮੈਨੂੰ ਸਹੀ ਰਾਹ ਦਿਖਾਈ ਅਤੇ ਹਰ ਵਾਰ ਮੇਰੇ ਨਾਲ ਖੜ੍ਹੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਮਨ ਬਹੁਤ ਉਦਾਸ ਹੋ ਗਿਆ ਹੈ ਅਤੇ ਸ਼ੀਲਾ ਦੀਕਸ਼ਤ ਦੇ ਚਲੇ ਜਾਣ ਨਾਲ ਇਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਸ਼ੀਲਾ ਦੀਕਸ਼ਤ ਦਾ ਅੱਜ ਲੰਬੀ ਬੀਮਾਰੀ ਦੇ ਚਲਦਿਆਂ ਦਿੱਲੀ ਦੇ ਐਸਕਾਰਟ ਹਸਪਤਾਲ 'ਚ ਦਿਹਾਂਤ ਹੋ ਗਿਆ। ਸ਼ੀਲਾ ਦੀਕਸ਼ਤ 81 ਸਾਲਾ ਦੇ ਸਨ। ਸ਼ੀਲਾ ਦਾ ਜਨਮ 31 ਮਾਰਚ 1938 ਨੂੰ ਪੰਜਾਬ ਦੇ ਕਪੂਰਥਲਾ 'ਚ ਹੋਇਆ ਸੀ। ਸ਼ੀਲਾ 1998 ਤੋਂ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਰਹਿ ਚੁੱਕੇ ਸਨ। ਸ਼ੀਲਾ ਨੂੰ ਦਿੱਲੀ ਦਾ ਚਿਹਰਾ ਬਦਲਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ 'ਚ ਦਿੱਲੀ 'ਚ ਵੱਖ-ਵੱਖ ਵਿਕਾਸ ਦੇ ਕੰੰਮ ਕੀਤੇ ਗਏ ਸਨ।


author

shivani attri

Content Editor

Related News