28 ਮਈ ਨੂੰ ਹੋਵੇਗੀ ਸ਼ਾਹਕੋਟ ਦੀ ਉੱਪ ਚੋਣ, 31 ਨੂੰ ਐਲਾਨੇ ਜਾਣਗੇ ਨਤੀਜੇ

04/26/2018 6:49:30 PM

ਸ਼ਾਹਕੋਟ/ਚੰਡੀਗੜ੍ਹ (ਸ਼ਰਮਾ)— ਚੋਣ ਕਮਿਸ਼ਨ ਵੱਲੋਂ ਅੱਜ ਸ਼ਾਹਕੋਟ ਉੱਪ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ। ਕਮਿਸ਼ਨ ਮੁਤਾਬਕ ਸ਼ਾਹਕੋਟ ਵਿਧਾਨ ਸਭਾ ਖੇਤਰ ਦੀ ਉੱਪ ਚੋਣ 28 ਮਈ ਨੂੰ ਹੋਵੇਗੀ ਜਦਕਿ ਨਤੀਜੇ 31 ਮਈ ਨੂੰ ਐਲਾਨੇ ਜਾਣਗੇ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਰੀਕ 10 ਮਈ ਅਤੇ ਨਾਮਜ਼ਦਗੀ ਪੱਤਰ ਵਾਪਸੀ ਦੀ ਆਖਰੀ ਤਰੀਕ 14 ਮਈ ਐਲਾਨ ਕੀਤੀ ਗਈ ਹੈ। ਇਸ ਦੀ ਜਾਂਚ 11 ਮਈ ਨੂੰ ਕੀਤੀ ਜਾਵੇਗੀ। 
ਦੱਸਣਯੋਗ ਹੈ ਕਿ ਸ਼ਾਹਕੋਟ ਤੋਂ ਅਕਾਲੀ ਦਲ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਅਜੀਤ ਕੋਹਾੜ ਦੇ ਦਿਹਾਂਤ ਤੋਂ ਬਾਅਦ ਸ਼ਾਹਕੋਟ 'ਚ ਸੀਟ ਖਾਲੀ ਪਈ ਹੈ। ਅਜੀਤ ਕੋਹਾੜ ਅਕਾਲੀ-ਭਾਜਪਾ ਸਰਕਾਰ 'ਚ ਟਰਾਂਸਪੋਰਟ ਅਤੇ ਜੇਲ ਮੰਤਰੀ ਵੀ ਰਹਿ ਚੁੱਕੇ ਹਨ। ਅਜੀਤ ਸਿੰਘ ਕੋਹਾੜ ਪਹਿਲਾ ਪਹਿਲੀ ਵਾਰ 1997 'ਚ ਲੋਹੀਆਂ ਤੋਂ ਵਿਧਾਇਕ ਚੁਣੇ ਗਏ ਸਨ। ਸਾਲ 2002 ਤੋਂ 2007 'ਚ ਦੋਬਾਰਾ ਇਸੇ ਖੇਤਰ ਤੋਂ ਵਿਧਾਇਕ ਚੁਣੇ ਗਏ। ਸਾਲ 2007 'ਚ ਉਹ ਮਾਲੀਆ ਮੰਤਰੀ ਬਣੇ। ਸਾਲ 2012 'ਚ ਖੇਤਰ ਦੀ ਹੱਦਬੰਦੀ ਹੋਣ ਦੇ ਚਲਦਿਆਂ ਉਨ੍ਹਾਂ ਨੇ ਨਵੇਂ ਖੇਤਰ ਸ਼ਾਹਕੋਟ ਤੋਂ ਚੋਣ ਲੜੀ ਸੀ, ਜਿੱਥੋਂ ਉਹ ਫਿਰ ਤੋਂ ਵਿਧਾਇਕ ਬਣੇ ਸਨ।


Related News