ਹੜ੍ਹ ਪੀੜਤਾਂ ਲਈ SGPC ਦੇ ਉਪਰਾਲੇ, ਬੰਨ੍ਹਾਂ ਦੀ ਮੁਰੰਮਤ ਲਈ ਡੀਜ਼ਲ ਸਹਾਇਤਾ ਜਾਰੀ

Monday, Sep 22, 2025 - 12:16 PM (IST)

ਹੜ੍ਹ ਪੀੜਤਾਂ ਲਈ SGPC ਦੇ ਉਪਰਾਲੇ, ਬੰਨ੍ਹਾਂ ਦੀ ਮੁਰੰਮਤ ਲਈ ਡੀਜ਼ਲ ਸਹਾਇਤਾ ਜਾਰੀ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਹੜ੍ਹਾਂ ਦੌਰਾਨ ਸੇਵਾਵਾਂ ਅਤੇ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਕਿਸੇ ਨੂੰ ਕੋਈ ਲੋੜ ਹੋਵੇ ਤਾਂ ਉਹ ਆਪਣੀ ਲੋੜ ਜ਼ਰੂਰ ਦੱਸਣ। ਉਨ੍ਹਾਂ ਦੱਸਿਆ ਕਿ ਦਰਿਆਵਾਂ ਦੇ ਬੰਨ੍ਹਾਂ ਦੀ  ਮੁਰੰਮਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖੇਮਕਰਨ ਕੋਰੀਡੋਰ ਅਤੇ ਸੁਲਤਾਨਪੁਰ ਲੋਧੀ 'ਚ ਵੀ ਡੀਜ਼ਲ ਦਿੱਤਾ ਗਿਆ ਹੈ। ਡੇਰਾ ਬਾਬਾ ਨਾਨਕ 'ਚ ਬੰਨ੍ਹ ਟੁੱਟਣ ਕਾਰਨ ਉੱਥੇ ਵੀ ਸ਼੍ਰੋਮਣੀ ਕਮੇਟੀ ਵੱਲੋਂ 5 ਹਜ਼ਾਰ ਲੀਟਰ ਡੀਜ਼ਲ ਦਿੱਤਾ ਗਿਆ ਹੈ ਅਤੇ ਹੋਰ 5 ਹਜ਼ਾਰ ਲੀਟਰ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ।

ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਕਾਰਜਾਂ ਨੂੰ ਹੱਥ 'ਚ ਨਹੀਂ ਲੈ ਰਹੀ, ਸਗੋਂ ਸਹਿਯੋਗ ਦੇ ਰਹੀ ਹੈ। ਜਿਨ੍ਹਾਂ ਕਾਰਜ ਨੂੰ ਹੱਥ 'ਚ ਲੈਣ ਦਾ ਹੱਕ ਹੈ ਪਰ ਉੱਥੇ ਵੀ ਸਹਿਯੋਗ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੀ ਤੁਹਾਡੀ ਆਪਣੀ ਜਥੇਬੰਦੀ ਹੈ। ਕਈ ਵਾਰ ਬੋਲਿਆ ਜਾਂਦਾ ਹੈ ਕਿ ਅਕਾਲੀ ਦਲ ਨੇ ਐਲਾਨ ਕੀਤਾ ਸੀ ਪਰ ਸ਼੍ਰੋਮਣੀ ਕਮੇਟੀ ਤੇਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਪੰਥ ਦੀ ਸਿਰਮੋਰ ਜਥੇਬੰਦੀ ਹੈ, ਇਹ ਸਮਾਂ ਲੋਕਾਂ ਨੂੰ ਸਹਿਯੋਗ ਦੇਣ ਦਾ ਹੈ। ਉਨ੍ਹਾਂ ਕਿਹਾ ਇਹ ਗੁਰੂ ਸਾਹਿਬਾਨ ਵੱਲੋਂ ਦਿੱਤੇ ਗਏ ਕਾਰਜ ਹਨ ਅਤੇ ਕਰਦੇ ਰਹਾਂਗੇ।

ਇਸ ਦੌਰਾਨ ਪ੍ਰਧਾਨ ਧਾਮੀ ਨੇ ਕਿਹਾ ਕਿ 24 ਘੰਟੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੋਰਟਲ ਖੁੱਲ੍ਹੇ ਕੇ ਦੇਖ ਸਕਦੇ ਹੋ ਕਿ ਇਸ 'ਚ ਕਿੰਨੀ ਆਮਦਨ ਆਈ ਹੈ ਅਤੇ ਕੀ ਖਰਚ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ 20 ਕਰੋੜ ਆਪਣੇ ਹਿੱਤ 'ਚ ਰੱਖਿਆ ਗਿਆ ਹੈ ਪਰ ਇਸ ਪੋਰਟਲ 'ਚ ਲੋਕਾਂ ਵੱਲੋਂ ਆਈ ਆਮਦਨ ਦਾ ਵੀ ਪਤਾ ਲਗੇਗਾ। ਇਸ ਦੌਰਾਨ ਉਨ੍ਹਾਂ ਨੇ ਮੈਂਬਰ ਸਾਹਿਬਾਨ, ਮੁਲਾਜ਼ਮਾਂ ਅਤੇ ਸੰਗਤਾਂ ਵੱਲੋਂ ਆਈ ਆਮਦਨ ਬਾਰੇ ਵੇਰਵੇ ਪੇਸ਼ ਕੀਤੇ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੋਂ ਆ ਰਹੇ ਫੰਡਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੋਰਟਲ 'ਚ ਖਰਚੇ ਗਏ ਪੈਸੇ ਅਤੇ ਆਏ ਹੋਏ ਪੈਸਿਆਂ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ।

 

 

 

 

 


author

Shivani Bassan

Content Editor

Related News