SFJ ਵੱਲੋਂ ਭਗਵੰਤ ਮਾਨ ਦੇ ਵਿਦੇਸ਼ੀ ਦੌਰਿਆਂ ਦੀ “ਅਗੇਤੀ” ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਡਾਲਰ ਦੇਣ ਦਾ ਐਲਾਨ

Monday, Nov 21, 2022 - 12:34 PM (IST)

SFJ ਵੱਲੋਂ ਭਗਵੰਤ ਮਾਨ ਦੇ ਵਿਦੇਸ਼ੀ ਦੌਰਿਆਂ ਦੀ “ਅਗੇਤੀ” ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਡਾਲਰ ਦੇਣ ਦਾ ਐਲਾਨ

ਇੰਟਰਨੈਸ਼ਨਲ ਡੈਸਕ (ਬਿਊਰੋ) ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਏ ਜਾਣ ਦੀ ਧਮਕੀ ਦਿੱਤੀ ਗਈ ਹੈ। ਇਕ ਵੀਡੀਓ ਜਾਰੀ ਕਰ ਕੇ ਪੰਨੂੰ ਨੇ ਕਿਹਾ ਹੈ ਕਿ ਜਿਹੜਾ ਵੀ ਉਹਨਾਂ ਨੂੰ  ਭਗਵੰਤ ਮਾਨ ਦੇ ਵਿਦੇਸ਼ੀ ਦੌਰਿਆਂ ਦੀ 'ਅਗੇਤੀ' ਜਾਣਕਾਰੀ ਦੇਵੇਗਾ ਉਸ ਨੂੰ 100,000 ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਪੰਨੂੰ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਵਾਰੀ ਬੇਅਦਬੀਆਂ ਹੋਈਆਂ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਭਾਰਤ ਸਬੰਧਾਂ ਦੇ ਇਤਿਹਾਸ 'ਚ 2022 ਇੱਕ ਵੱਡਾ ਸਾਲ, 2023 ਹੋਰ ਹੋਵੇਗਾ ਬਿਹਤਰ : ਵ੍ਹਾਈਟ ਹਾਊਸ

ਪੰਨੂੰ ਮੁਤਾਬਕ ਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਉਹ ਇਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਵੇਗਾ। ਪਰ ਉਸ ਦੇ ਕਾਰਜਕਾਲ ਵਿਚ ਅਜਿਹਾ ਕੁਝ ਨਹੀਂ ਹੋ ਰਿਹਾ। ਜਾਰੀ ਵੀਡੀਓ ਵਿਚ ਪੰਨੂੰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਸਿਰਫ ਖਾਲਿਸਤਾਨ ਦੇ ਆਉਣ 'ਤੇ ਹੀ ਰੁਕ ਸਕਦੀਆਂ ਹਨ। ਗੁਲਾਮੀ ਦੀ ਬਿਮਾਰੀ ਦਾ ਇਲਾਜ ਭਾਰਤੀ ਸੰਵਿਧਾਨ ਹੇਠ ਨਹੀਂ ਹੋ ਸਕਦਾ। ਇਸੇ ਤਰ੍ਹਾਂ ਬਰਗਾੜੀ ਮਾਮਲੇ ਵਿਚ ਬੇਅਦਬੀ ਦੇ ਦੋਸ਼ੀ ਨੂੰ ਸਜ਼ਾ ਦੇਣ ਲਈ ਜਿਹੜੇ ਹਰਿਆਣਵੀ, ਪੰਜਾਬੀ ਅਤੇ ਰਾਜਸਥਾਨੀ ਭਰਾਵਾਂ ਨੇ ਸਾਥ ਦਿੱਤਾ, ਮਾਨ ਸਰਕਾਰ ਤੇ ਡੀਜੀਪੀ ਯਾਦਵ ਵੱਲੋਂ ਉਹਨਾਂ 'ਤੇ ਅਤੇ ਉਹਨਾਂ ਦੇ ਪਰਿਵਾਰਾਂ ਦੇ ਤਸ਼ੱਦਦ ਅਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇੱਥੇ ਦੱਸ ਦਈਏ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ - 29 ਜਨਵਰੀ, ਮੈਲਬੌਰਨ, ਅਸਟਰੇਲੀਆ ਦੱਸਿਆ ਜਾ ਰਿਹਾ ਹੈ।


author

Vandana

Content Editor

Related News