ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪੁਲਸ ਮੁਲਾਜ਼ਮ ਦੀ ਕੀਤੀ ਕੁੱਟ-ਮਾਰ

Tuesday, Jul 03, 2018 - 12:17 AM (IST)

ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪੁਲਸ ਮੁਲਾਜ਼ਮ ਦੀ ਕੀਤੀ ਕੁੱਟ-ਮਾਰ

 ਬਟਾਲਾ,   (ਬੇਰੀ, ਵਿਪਨ, ਅਸ਼ਵਨੀ, ਯੋਗੀ, ਰਾਘਵ)-  ਬੀਤੀ ਦੇਰ ਰਾਤ ਠਠਿਆਰੀ ਗੇਟ ਵਿਖੇ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਪੁਲਸ ਮੁਲਾਜ਼ਮ ਦੀ ਮੁਹੱਲਾ ਵਾਸੀਆਂ ਨੇ ਫਡ਼੍ਹ ਕੇ ਕੁੱਟ-ਮਾਰ ਕਰਨ  ਤੋਂ ਬਾਅਦ ਪੁਲਸ ਹਵਾਲੇ ਕਰ ਦਿੱਤਾ।  ®ਇਸ ਸਬੰਧੀ ਮੁਹੱਲਾਵਾਸੀਆਂ ਵਿਨੈ ਕੁਮਾਰ, ਗੁਰਪਾਲ ਸਿੰਘ, ਸੰਦੀਪ, ਰੌਸ਼ਨ ਲਾਲ, ਮੰਗਲ ਸਿੰਘ, ਅਮਰਨਾਥ, ਅੰਕੁਸ਼ ਨੱਈਅਰ, ਰਾਜੂ ਭਾਟੀਆ, ਗੁਰਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪੁਲਸ ਮੋਬਾਇਲ ਸੈੱਲ ਅੰਮ੍ਰਿਤਸਰ ਵਿਚ ਡਿਊਟੀ ’ਤੇ ਤਾਇਨਾਤ  ਮੁਲਾਜ਼ਮ ਨਰੇਸ਼ ਕੁਮਾਰ ਠਠਿਆਰੀ ਗੇਟ ’ਚ ਜਾ ਕੇ ਪਾਰਕ ’ਚ ਖੇਡ ਰਹੀਆਂ ਬੱਚੀਆਂ ਨੂੰ ਟਾਫੀ ਅਤੇ ਚਾਕਲੇਟ ਦੇ ਕੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰਹਿੰਦਾ ਸੀ । ਬੱਚੀਆਂ ਨੇ ਆਪਣੇ ਪਰਿਵਾਰ  ਵਾਲਿਆ ਨੂੰ ਦੱਸਿਆ ਤਾਂ ਉਨ੍ਹਾਂ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਹੱਲਾਵਾਸੀਆਂ ਨੂੰ ਨਾਲ ਲੈ ਕੇ ਉਕਤ ਪੁਲਸ  ਮੁਲਾਜ਼ਮ ਦੀ ਨਿਗਰਾਨੀ ਕਰਦਿਆਂ ਬੀਤੀ ਰਾਤ ਉਕਤ ਮੁਲਾਜ਼ਮ ਨੂੰ ਫਡ਼ ਕੇ ਕੁੱਟ-ਮਾਰ ਕਰਦਿਆਂ ਉਸਨੂੰ ਸਿਟੀ ਪੁਲਸ ਦੇ ਹਵਾਲੇ ਕਰ ਦਿੱਤਾ, ਜਿਥੇ ਪੁਲਸ ਨੇ ਨਰੇਸ਼ ਕੁਮਾਰ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਹੈ।
 ਇਸ ਦੌਰਾਨ ਰੋਸ ਪੂਰਵਕ ਥਾਣਾ ਸਿਟੀ ਦੇ ਬਾਹਰ ਮੁਹੱਲਾਵਾਸੀਆਂ ਨੇ ਨਾਅਰੇਬਾਜ਼ੀ ਵੀ ਕੀਤੀ।  ®ਉਕਤ ਮਾਮਲੇ ਸਬੰਧੀ ਜਦੋਂ ਐੱਸ. ਐੱਚ. ਓ. ਸਿਟੀ ਵਿਸ਼ਵਾ ਮਿੱਤਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ ਅਤੇ ਪੁਲਸ ਮੁਲਾਜ਼ਮ ਨਰੇਸ਼ ਕੁਮਾਰ ਹਵਾਲਾਤ ’ਚ ਬੰਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News