ਪਿਛਲੇ 6 ਸਾਲਾਂ ’ਚ ਨਕਲੀ ਸ਼ਰਾਬ ਨੇ ਦੇਸ਼ ’ਚ 7,000 ਲੋਕਾਂ ਦੀ ਲਈ ਜਾਨ, ਪੰਜਾਬ ਦੀ ਰਿਪੋਰਟ ਕਰੇਗੀ ਹੈਰਾਨ

Monday, Dec 19, 2022 - 01:27 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਵਿਚ ਪਿਛਲੇ 6 ਸਾਲਾਂ ਦੌਰਾਨ ਨਕਲੀ ਸ਼ਰਾਬ ਦੀ ਵਰਤੋਂ ਕਾਰਨ ਲਗਭਗ 7,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਮੱਧ ਪ੍ਰਦੇਸ਼, ਕਰਨਾਟਕ ਅਤੇ ਪੰਜਾਬ ਵਿਚ ਦਰਜ ਕੀਤੀਆਂ ਗਈਆਂ। ਇਹ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਤੋਂ ਮਿਲੀ ਹੈ। ਇਕੱਲੇ ਬਿਹਾਰ ’ਚ ਪਿਛਲੇ ਦੋ-ਤਿੰਨ ਦਿਨਾਂ ’ਚ ਨਕਲੀ ਸ਼ਰਾਬ ਕਾਰਨ 65 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ’ਚ 2016 ਤੋਂ ਪੂਰਨ ਸ਼ਰਾਬਬੰਦੀ ਲਾਗੂ ਹੈ।

ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਐੱਨ. ਸੀ. ਆਰ. ਬੀ. ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ 2016 ਵਿਚ ਨਕਲੀ ਸ਼ਰਾਬ ਪੀਣ ਕਾਰਨ 1054, 2017 ਵਿਚ 1510, 2018 ਵਿਚ 1365, 2019 ਵਿਚ 1296 ਅਤੇ 2020 ਵਿਚ 947 ਮੌਤਾਂ ਹੋਈਆਂ। 2021 ’ਚ ਕੁਲ 782 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਉੱਤਰ ਪ੍ਰਦੇਸ਼ ਵਿਚ ਸਭ ਤੋਂ ਵੱਧ 137, ਪੰਜਾਬ ਵਿਚ 127 ਅਤੇ ਮੱਧ ਪ੍ਰਦੇਸ਼ ਵਿਚ 108 ਮੌਤਾਂ ਹੋਈਆਂ।

ਇਹ ਵੀ ਪੜ੍ਹੋ– ਪੇਟ ’ਚ ਲੱਤ ਮਾਰੋ ਤੇ ਕਾਰੋਬਾਰ ਉਜਾੜ ਦਿਓ...‘ਪਠਾਨ’ ਵਿਵਾਦ ’ਤੇ ਬੋਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ
2016 ਤੋਂ 2021 ਤੱਕ ਨਕਲੀ ਸ਼ਰਾਬ ਨੇ ਭਾਰਤ ਵਿਚ ਕੁੱਲ 6,954 ਜਾਨਾਂ ਲਈਆਂ। ਇਸ ਲਿਹਾਜ਼ ਨਾਲ ਦੇਸ਼ ਵਿਚ ਹਰ ਰੋਜ਼ ਔਸਤ ਤਿੰਨ ਤੋਂ ਵੱਧ ਲੋਕ ਨਕਲੀ ਸ਼ਰਾਬ ਕਾਰਨ ਦਮ ਤੋੜ ਰਹੇ ਹਨ। ਅੰਕੜਿਆਂ ਅਨੁਸਾਰ 2016 ਤੋਂ 2021 ਦਰਮਿਆਨ ਸਭ ਤੋਂ ਵੱਧ 1,322 ਮੌਤਾਂ ਮੱਧ ਪ੍ਰਦੇਸ਼ ਵਿਚ ਹੋਈਆਂ। ਇਸੇ ਸਮੇ ਦੌਰਾਨ ਕਰਨਾਟਕ ਵਿਚ 1,013 ਅਤੇ ਪੰਜਾਬ ਵਿਚ 852 ਮੌਤਾਂ ਹੋਈਆਂ।

ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ

19 ਜੁਲਾਈ, 2022 ਨੂੰ ਲੋਕ ਸਭਾ ਵਿਚ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਦੇ ਨਕਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ 2016 ਤੋਂ 2020 ਤੱਕ ਦੇ ਐੱਨ. ਸੀ. ਆਰ. ਬੀ. ਦੇ ਅੰਕੜੇ ਪੇਸ਼ ਕੀਤੇ। ਅੰਕੜਿਆਂ ਅਨੁਸਾਰ 2016 ਤੋਂ 2021 ਦਰਮਿਆਨ ਰਾਜਸਥਾਨ ਵਿਚ 330, ਝਾਰਖੰਡ ਵਿਚ 487, ਹਿਮਾਚਲ ਵਿਚ 234, ਹਰਿਆਣਾ ਵਿਚ 489, ਗੁਜਰਾਤ ਵਿਚ 54, ਛੱਤੀਸਗੜ੍ਹ ਵਿਚ 535 ਤੇ ਬਿਹਾਰ ਵਿਚ 235 ਮੌਤਾਂ ਹੋਈਆਂ। ਆਂਧਰਾ ਪ੍ਰਦੇਸ਼ ਵਿਚ 293 ਅਤੇ ਪੱਛਮੀ ਬੰਗਾਲ ਵਿਚ 24 ਲੋਕਾਂ ਦੀ ਜਾਨ ਗਈ। ਨਕਲੀ ਸ਼ਰਾਬ ਕਾਰਨ ਇਸ ਸਮੇਂ ਦੌਰਾਨ ਪੁਡੂਚੇਰੀ ਵਿਚ 172 ਅਤੇ ਦਿੱਲੀ ਵਿਚ 116 ਲੋਕਾਂ ਦੀ ਮੌਤ ਹੋਈ।

ਇਹ ਵੀ ਪੜ੍ਹੋ– Airtel ਦੇ ਜ਼ਬਰਦਸਤ ਪਲਾਨ, ਇਕ ਰੀਚਾਰਜ 'ਚ ਚੱਲੇਗਾ 4 ਲੋਕਾਂ ਦਾ ਸਿਮ, ਨਾਲ ਮਿਲਣਗੇ ਇਹ ਫਾਇਦੇ


Rakesh

Content Editor

Related News