ਸੀਨੀਅਰ ਯੂਥ ਕਾਂਗਰਸੀ ਆਗੂ ਸਰਪੰਚ ਹਰਦੀਪ ਸਿੰਘ ਸਾਬੀ ਦਾ ਦਿਹਾਂਤ

Sunday, Aug 30, 2020 - 10:53 AM (IST)

ਸੀਨੀਅਰ ਯੂਥ ਕਾਂਗਰਸੀ ਆਗੂ ਸਰਪੰਚ ਹਰਦੀਪ ਸਿੰਘ ਸਾਬੀ ਦਾ ਦਿਹਾਂਤ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਸਹਿਬਾਜ਼ਪੁਰ ਦੇ ਨੌਜਵਾਨ ਸਰਪੰਚ ਹਰਦੀਪ ਸਿੰਘ ਸਾਬੀ ਨਹੀਂ ਰਹੇ। ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਅੱਜ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪੰਚਾਇਤ ਸੰਮਤੀ ਟਾਂਡਾ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸੀਨੀਅਰ ਯੂਥ ਕਾਂਗਰਸੀ ਆਗੂ ਹਰਦੀਪ ਸਾਬੀ ਦੀ ਬੇਵਕਤੀ ਮੌਤ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਪ੍ਰੇਮੀ ਨੇ ਪ੍ਰੇਮਿਕਾ ਨੂੰ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੀਤਾ ਇਹ ਕਾਰਾ

ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ, ਵਿਧਾਇਕ ਅਰੁਣ ਡੋਗਰਾ ਮਿੱਕੀ, ਵਿਧਾਇਕ ਪਵਨ ਕੁਮਾਰ ਆਦੀਆ, ਅਮਰਪ੍ਰੀਤ ਸਿੰਘ ਲਾਲੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ, ਜੋਗਿੰਦਰ ਸਿੰਘ ਗਿਲਜੀਆਂ, ਅਕਾਲੀ ਆਗੂ ਅਰਵਿੰਦਰ ਸਿੰਘ ਰਸੂਲਪੁਰ, ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ, ਹਰੀਕਿਸ਼ਨ ਸੈਣੀ ਨਗਰ ਕੌਂਸਲ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਸੁਖਵਿੰਦਰ ਜੀਤ ਸਿੰਘ ਬੀਰਾ, ਮਨਜੀਤ ਸਿੰਘ ਦਸੂਹਾ, ਜਰਨੈਲ ਸਿੰਘ ਜਾਜਾ ,ਰਕੇਸ਼ ਵੋਹਰਾ,ਆਮ ਆਦਮੀ ਪਾਰਟੀ ਆਗੂ ਹਰਮੀਤ ਸਿੰਘ ਔਲਖ, ਰਾਜੇਸ਼, ਲਾਡੀ, ਦੇਸ ਰਾਜ ਡੋਗਰਾ, ਸੁਖਵਿੰਦਰਜੀਤ ਸਿੰਘ ਝਾਵਰ ,ਦਵਿੰਦਰਜੀਤ ਸਿੰਘ ਬੁੱਢੀਪਿੰਡ, ਸਿਮਰਨ ਸਿੰਘ ਸੈਣੀ, ਅਵਤਾਰ ਸਿੰਘ ਖੋਖਰ, ਗੋਲਡੀ ਕਲਿਆਣਪੁਰ, ਜਗਜੀਵਨ ਜੱਗੀ, ਸੁਰਿੰਦਰਜੀਤ ਸਿੰਘ ਬਿੱਲੂ, ਮਨੀ ਸਹਿਬਾਜਪੁਰ, ਕੁਲਵੀਰ ਸਿੰਘ ਔਜਲਾ, ਜੈਰਾਮ ਸਿੰਘ, ਮੰਟੂ ਬੈਂਚਾਂ, ਗਗਨ ਵੈਦ, ਗੁਰਵੀਰ ਰਿੰਕੂ, ਹੈਪੀ ਬਸਤੀ ਆਦਿ ਨੇ ਸਾਬੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ: ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 6200 ਤੋਂ ਪਾਰ


author

shivani attri

Content Editor

Related News