ਹੁਣ IAS ਅਧਿਕਾਰੀ SDM ਹਰਪ੍ਰੀਤ ਸਿੰਘ ਕਰਨਗੇ ਬਿਲਡਿੰਗ ਡਿੱਗਣ ਦੇ ਮਾਮਲੇ ਦੀ ਜਾਂਚ

05/21/2022 11:13:07 AM

ਅੰਮ੍ਰਿਤਸਰ (ਨੀਰਜ)- ਰੇਲਵੇ ਲਿੰਕ ਕੁਵਿੰਜ ਰੋਡ ਵਿਚ ਗ੍ਰੈਂਡ ਹੋਟਲ ਦੀ ਜਾਂਚ ਕਰ ਰਹੇ ਪੀ. ਸੀ. ਐੱਸ. ਅਧਿਕਾਰੀ ਸੰਜੀਵ ਸ਼ਰਮਾ ਵੱਲੋਂ ਖੁਦ ਨੂੰ ਇਸ ਜਾਂਚ ਤੋਂ ਬਾਹਰ ਕੱਢਣ ਤੋਂ ਬਾਅਦ ਹੁਣ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਆਈ. ਏ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਐੱਸ. ਡੀ. ਐੱਮ-2 ਨੂੰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਪੀੜਤ ਪਰਿਵਾਰਾਂ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਜਿਸ ਜਾਂਚ ਅਧਿਕਾਰੀ ਸੰਜੀਵ ਸ਼ਰਮਾ ਨੂੰ ਇਹ ਜਾਂਚ ਸੌਂਪੀ ਗਈ ਹੈ, ਉਹ ਖੁਦ ਮੁਲਜ਼ਮਾਂ ਨਾਲ ਮਿਲੀਭੁਗਤ ਕੀਤੇ ਹੋਏ ਹੈ। ਹਾਲਾਂਕਿ ਇਸ ਗੱਲ ਵਿਚ ਕਿਸੇ ਤਰ੍ਹਾਂ ਦੀ ਸੱਚਾਈ ਨਹੀਂ ਪਾਈ ਗਈ ਪਰ ਜਾਂਚ ਅਧਿਕਾਰੀ ਸੰਜੀਵ ਸ਼ਰਮਾ ਨੇ ਨੈਤਿਕਤਾ ਨੂੰ ਸਮਝਦੇ ਹੋਏ ਖੁਦ ਨੂੰ ਇਸ ਜਾਂਚ ਤੋਂ ਪਿੱਛੇ ਹਟਾ ਲਿਆ। ਦੂਜੇ ਪਾਸੇ ਐੱਸ. ਡੀ. ਐੱਮ. ਅੰਮ੍ਰਿਤਸਰ-2 ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਾਲ ਹੀ ਵਿਚ ਹੋਏ ਤਬਾਦਲਿਆਂ ਵਿਚ ਐੱਸ. ਡੀ. ਐੱਮ.-2 ਦਾ ਅਹੁਦਾ ਸੰਭਾਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਵਿਧਾਇਕ ਕੁੰਵਰ ਪ੍ਰਤਾਪ ਸਿੰਘ ਦੇ ਦਖਲ ਤੋਂ ਬਾਅਦ ਆਖਿਰਕਾਰ ਕਿਉਂ ਲੰਮੀ ਖਿੱਚੀ ਜਾ ਰਹੀ ਹੈ ਜਾਂਚ
ਗ੍ਰੈਂਡ ਹੋਟਲ ਡਿੱਗਣ ਅਤੇ ਮਕਾਨਾਂ ’ਚ ਤਰੇੜਾਂ ਆਉਣ ਦੇ ਮਾਮਲੇ ਵਿਚ ਪੀੜਤ ਪਰਿਵਾਰਾਂ ਦੇ ਪੱਖ ਵਿਚ ਸਾਬਕਾ ਆਈ. ਜੀ. ਅਤੇ ਹਲਕਾ ਉੱਤਰੀ ਤੋਂ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਆ ਗਏ ਹਨ। ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਇਹ ਜਾਂਚ ਲੰਮੀ ਖਿੱਚੀ ਜਾ ਰਹੀ ਹੈ, ਜਦੋਂਕਿ ਜਿਸ ਤਰ੍ਹਾਂ ਦੀ ਇਹ ਘਟਨਾ ਹੋਈ ਸੀ, ਉਸ ਨਾਲ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਡੀ. ਸੀ. ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੀ ਜਾਂਚ ਨੂੰ 3 ਦਿਨਾਂ ਵਿਚ ਪੂਰਾ ਕਰਨ ਦੇ ਹੁਕਮ ਦਿੱਤੇ ਸਨ ਪਰ ਹੁਣ ਤਾਂ ਇਕ ਹਫ਼ਤਾ ਬੀਤ ਚੁੱਕਾ ਹੈ। ਇਸ ਮਾਮਲੇ ਵਿਚ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਪੱਸ਼ਟ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਦੇ ਅਧਿਕਾਰੀਆਂ ’ਤੇ ਲਾਪ੍ਰਵਾਹੀ ਕਰਨ ਦੇ ਦੋਸ਼ ਲਾਏ ਸਨ ਅਤੇ ਪੁਲਸ ਨੂੰ ਵੀ ਆੜੀ ਹੱਥੀਂ ਲਿਆ ਸੀ, ਕਿਉਂਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਐੱਫ. ਆਈ. ਆਰ. ਦਰਜ ਨਹੀਂ ਕੀਤੀ ਜਾ ਰਹੀ ਸੀ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ
ਹਰਪ੍ਰੀਤ ਸਿੰਘ ਸੂਦਨ (ਡਿਪਟੀ ਕਮਿਸ਼ਨਰ) ਅੰਮ੍ਰਿਤਸਰ ਨੇ ਕਿਹਾ ਕਿ ਜਿਸ ਨੇ ਵੀ ਨਿਯਮਾਂ ਨੂੰ ਤਾਂਕ ਵਿਚ ਰੱਖ ਕੇ ਬੇਸਮੈਂਟ ਬਣਾਈ ਹੈ ਅਤੇ ਜਿਸ ਵੀ ਵਿਭਾਗ ਨੇ ਇਸ ਮਾਮਲੇ ਵਿਚ ਲਾਪ੍ਰਵਾਹੀ ਦਿਖਾਈ ਹੈ, ਉਸ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਕਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
 


rajwinder kaur

Content Editor

Related News