ਜਵਾਹਰ ਨਵੋਦਿਆ ਸਕੂਲ ਦੀ ਅਧਿਆਪਕਾ ਦੇ ਪਤੀ ਨੇ ਸਕੂਲ ਕੰਪਲੈਕਸ ’ਚ ਖੁਦ ਨੂੰ ਮਾਰੀ ਗੋਲੀ, ਮੌਤ

Tuesday, Apr 20, 2021 - 06:50 PM (IST)

ਜਵਾਹਰ ਨਵੋਦਿਆ ਸਕੂਲ ਦੀ ਅਧਿਆਪਕਾ ਦੇ ਪਤੀ ਨੇ ਸਕੂਲ ਕੰਪਲੈਕਸ ’ਚ ਖੁਦ ਨੂੰ ਮਾਰੀ ਗੋਲੀ, ਮੌਤ

ਸ੍ਰੀ ਗੋਇੰਦਵਾਲ ਸਾਹਿਬ (ਪੰਛੀ) - ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸਾਹਿਬ ਵਿਖੇ ਤਾਇਨਾਤ ਇਕ ਟੀਚਰ ਦੇ ਪਤੀ ਵਲੋਂ ਬੀਤੀ ਰਾਤ ਸਕੂਲ ਕੰਪਲੈਕਸ ਦੀ ਗਰਾਊਂਡ ’ਚ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਧੁੱਪਸਰੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਮ੍ਰਿਤਕ ਦੀ ਇਕ ਧੀ ਵਿਆਹੀ ਹੋਈ ਹੈ ਅਤੇ ਇਕ ਪੁੱਤਰ ਕੁੰਵਾਰਾ ਹੈ, ਜੋ ਕੈਨੇਡਾ ਵਿਚ ਰਹਿ ਰਿਹਾ ਹੈ। 

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੈਡਮ ਵਿਜੇਪਾਲ ਕੌਰ ਨੇ ਕਿਹਾ ਕਿ ਮੇਰਾ ਪਤੀ ਜੰਡਿਆਲਾ ਗੁਰੂ ਵਿਖੇ ਹਰਰਾਜ ਐਗਰੋ ਫੂਡਜ਼ ਵਿਚ ਬਤੌਰ ਜਨਰਲ ਮੈਨੇਜਰ ਕੰਮ ਕਰਦੇ ਸਨ, ਜੋ ਪਿਛਲੇ ਤਕਰੀਬਨ ਦੋ ਮਹੀਨਿਆਂ ਤੋਂ ਤਣਾਅ ’ਚ ਰਹਿੰਦੇ ਸਨ। ਮੈਡਮ ਨੇ ਕਿਹਾ ਕਿ ਸੁਰਿੰਦਰ ਸਿੰਘ ਰਾਤ ਦੇ ਸਮੇਂ ਆਪਣਾ ਲਾਇਸੈਂਸੀ ਰਿਵਾਲਵਰ ਲੈ ਕੇ ਸਕੂਲ ਦੀ ਗਰਾਊਂਡ ’ਚ ਸੈਰ ਕਰਨ ਲਈ ਚੱਲੇ ਗਏ। ਮੈਂ ਉਸ ਸਮੇਂ ਰਾਤ ਦਾ ਖਾਣਾ ਤਿਆਰ ਕਰ ਰਹੀ ਸੀ ਅਤੇ ਅਪਣੇ ਪਤੀ ਨੂੰ ਗਰਾਊਂਡ ’ਚੋਂ ਖਾਣਾ ਖਾਣ ਲਈ ਬਲਾਉਣ ਗਈ ਤਾਂ ਮੈਨੂੰ ਗੋਲੀ ਚੱਲਣ ਦੀ ਆਵਾਜ਼ ਆਈ। ਮੈਂ ਜਲਦੀ ਨਾਲ ਉਪਰ ਜਾ ਕੇ ਵੇਖਿਆ ਤਾਂ ਮੇਰੇ ਪਤੀ ਜ਼ਮੀਨ ’ਤੇ ਡਿੱਗੇ ਪਏ ਸਨ ਅਤੇ ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਸੀ।

ਪੜ੍ਹੋ ਇਹ ਵੀ ਖਬਰ - ਪੰਜਾਬੀ ਅਖ਼ਬਾਰ ਦੇ ਲਾਪਤਾ ਪੱਤਰਕਾਰ ਦੀ ਝੀਲ ’ਚੋਂ ਮਿਲੀ ਲਾਸ਼, ਖੁਦਕੁਸ਼ੀ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਉਸ ਨੇ ਦੱਸਿਆ ਕਿ ਰਿਵਾਲਵਰ ਉਨ੍ਹਾਂ ਦੇ ਨੇੜੇ ਜ਼ਮੀਨ ’ਤੇ ਪਿਆ ਹੋਇਆ ਸੀ। ਮੈਂ ਘਬਰਾਈ ਹੋਈ ਸੀ ਅਤੇ ਆਪਣੇ ਸਕੂਲ ਦੇ ਸਟਾਫ਼ ਨੂੰ ਮੌਕੇ ’ਤੇ ਬੁਲਾਇਆ। ਫਿਰ ਮੈਂ ਆਪਣੇ ਸਹੁਰੇ ਅਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ। ਸਾਡੇ ਵੇਖਦਿਆਂ-ਵੇਖਦਿਆਂ ਹੀ ਮੇਰੇ ਪਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਸਕੂਲ ਸਟਾਫ਼ ਵਲੋਂ ਸੂਚਨਾ ਦੇਣ ਉਪਰੰਤ ਮੌਕੇ ’ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਪਰਿਵਾਰ ਨੂੰ ਦੇ ਹਵਾਲੇ ਕਰ ਦਿੱਤੀ ਗਈ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

 


author

rajwinder kaur

Content Editor

Related News