ਸਕੂਲ ਆਫ ਐਮੀਨੈਂਸ : 9ਵੀਂ ਕਲਾਸ ਲਈ ਸਕੂਲ ’ਚ ਬਣੇਗਾ ਸਿਰਫ ਇਕ ਸੈਕਸ਼ਨ, 36 ਤੋਂ ਵੱਧ ਨਹੀਂ ਹੋਣਗੇ ਵਿਦਿਆਰਥੀ

Friday, May 12, 2023 - 09:04 AM (IST)

ਸਕੂਲ ਆਫ ਐਮੀਨੈਂਸ : 9ਵੀਂ ਕਲਾਸ ਲਈ ਸਕੂਲ ’ਚ ਬਣੇਗਾ ਸਿਰਫ ਇਕ ਸੈਕਸ਼ਨ, 36 ਤੋਂ ਵੱਧ ਨਹੀਂ ਹੋਣਗੇ ਵਿਦਿਆਰਥੀ

ਲੁਧਿਆਣਾ (ਵਿੱਕੀ) : ਪੰਜਾਬ ਸਰਕਾਰ ਵਲੋਂ ਸੂਬੇ ਭਰ ’ਚ ਸਕੂਲੀ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣ ਦੇ ਮਕਸਦ ਨਾਲ 117 ਸਕੂਲ ਆਫ ਐਮੀਨੈਂਸ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ’ਚ 9ਵੀਂ ਕਲਾਸ ’ਚ ਦਾਖ਼ਲਾ ਲੈਣ ਲਈ 26 ਮਾਰਚ ਨੂੰ ਐਂਟਰੈਂਸ ਐਗਜ਼ਾਮ ਪ੍ਰੋਗਰਾਮ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤਾ ਗਿਆ ਸੀ। ਇਸ ਪ੍ਰੀਖਿਆ ’ਚ ਕੁਆਲੀਫਾਈਡ ਵਿਦਿਆਰਥੀਆਂ ਦਾ ਸਕੂਲ ਵਾਈਜ਼ ਤਿਆਰ ਕੀਤਾ ਗਿਆ ਨਤੀਜਾ ਅਤੇ ਕੁਆਲੀਫਾਈਡ ਵਿਦਿਆਰਥੀਆਂ ਦੇ ਦਾਖ਼ਲੇ ਲਈ ਰਿਜ਼ਰਵੇਸ਼ਨ ਅਨੁਸਾਰ ਸੀਟਾਂ ਦੀ ਵੰਡ ਵਿਭਾਗ ਵਲੋਂ ਜਾਰੀ ਕਰ ਦਿੱਤੀ ਗਈ ਹੈ। ਇਨ੍ਹਾਂ ਸਕੂਲਾਂ ਦਾ ਮਕਸਦ ਪੂਰਾ ਹੋ ਸਕੇ, ਇਸ ਦੇ ਲਈ ਵਿਭਾਗ ਸਮੇਂ-ਸਮੇਂ ’ਤੇ ਨਵੇਂ ਨਿਰਦੇਸ਼ ਜਾਰੀ ਕਰ ਰਿਹਾ ਹੈ। ਇਸੇ ਲੜੀ ਤਹਿਤ ਵਿਭਾਗ ਇਕ ਸਕੂਲ ਦੀ ਕਲਾਸ ’ਚ ਵਿਦਿਆਰਥੀਆਂ ਦੀ ਗਿਣਤੀ ਸਬੰਧੀ ਵੀ ਗੰਭੀਰ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਗਰੋਂ ਗਰਭਵਤੀ ਹੋ ਗਈ ਸੀ ਨਾਬਾਲਗਾ, DNA ਮੈਚ ਨਾ ਹੋਣ 'ਤੇ ਮੁਲਜ਼ਮ ਬਰੀ

ਵਿਭਾਗ ਨੇ ਹੁਕਮ ਜਾਰੀ ਕੀਤੇ ਹਨ ਕਿ ਜਿਨ੍ਹਾਂ ਸਕੂਲ ਆਫ ਐਮੀਨੈਂਸ ’ਚ 20 ਜਾਂ 20 ਤੋਂ ਵੱਧ ਵਿਦਿਆਰਥੀ ਕੁਆਲੀਫਾਈ ਹੋਏ ਹਨ, ਉਨ੍ਹਾਂ ’ਚ 9ਵੀਂ ਕਲਾਸ ਦਾ ਇਕ ਹੀ ਸੈਕਸ਼ਨ ਸ਼ੁਰੂ ਕੀਤਾ ਜਾਵੇਗਾ। ਹਰ ਸਕੂਲ ਆਫ ਐਮੀਨੈਂਸ ’ਚ 9ਵੀਂ ਕਲਾਸ ਦਾ ਸਿਰਫ ਇਕ ਹੀ ਸੈਕਸ਼ਨ ਹੋਵੇਗਾ, ਜਿਸ ’ਚ ਵੱਧ ਤੋਂ ਵੱਧ 36 ਵਿਦਿਆਰਥੀ ਹੀ ਦਾਖ਼ਲ ਕੀਤੇ ਜਾਣਗੇ। 36 ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਹੋਵੇਗੀ ਕਿਉਂਕਿ ਸਕੂਲ ਆਫ ਐਮੀਨੈਂਸ ਦੇ 1 ਸੈਕਸ਼ਨ ’ਚ ਘੱਟ ਤੋਂ ਘੱਟ 20 ਵਿਦਿਆਰਥੀ ਹੋਣਗੇ। ਇਸ ਲਈ ਜਿਨ੍ਹਾਂ ਸਕੂਲਾਂ ’ਚ ਕੁਆਲੀਫਾਈਡ ਵਿਦਿਆਰਥੀਆਂ ਦੀ ਗਿਣਤੀ 20 ਤੋਂ ਘੱਟ ਹੈ, ਉੱਥੇ ਕੁਆਲੀਫਾਈਡ ਵਿਦਿਆਰਥੀ ਆਪਣੀ ਸਹੂਲਤ ਮੁਤਾਬਕ ਨੇੜੇ ਦੇ ਸਕੂਲ ’ਚ ਜੇਕਰ ਸੀਟਾਂ ਮੁਹੱਈਆ ਹਨ ਤਾਂ ਉੱਥੇ ਦਾਖ਼ਲਾ ਲੈ ਸਕਦੇ ਹਨ।

ਇਹ ਵੀ ਪੜ੍ਹੋ : ਜ਼ਿਮਨੀ ਚੋਣ ਤੋਂ ਫਰੀ ਹੁੰਦੇ ਹੀ ਥਕਾਵਟ ਦੇ ਬਾਵਜੂਦ ਦਫ਼ਤਰਾਂ 'ਚ ਹਾਜ਼ਰ ਹੋਏ ਮੰਤਰੀ
ਪ੍ਰਿੰਸੀਪਲਾਂ ਦੀ ਤਾਇਨਾਤੀ ਲਈ ਵਿਭਾਗ ਨੇ ਅਪਣਾਈ ਅਜੀਬੋ-ਗਰੀਬ ਪ੍ਰਕਿਰਿਆ
ਸਿੱਖਿਆ ਵਿਭਾਗ ਵਲੋਂ ਸਕੂਲ ਆਫ ਐਮੀਨੈਂਸ ਲਈ ਸਕੂਲ ਪ੍ਰਿੰਸੀਪਲਾਂ ਨੂੰ ਕੁਆਲਿਟੀ ਦੇ ਆਧਾਰ ’ਤੇ ਨਿਯੁਕਤ ਕੀਤਾ ਜਾਣਾ ਹੈ। ਇਸ ਦੇ ਲਈ ਸਕੂਲ ਸਿੱਖਿਆ ਵਿਭਾਗ ਵਲੋਂ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹੇ ’ਚ ਤਾਇਨਾਤ ਪ੍ਰਿੰਸੀਪਲ ਦੀ ਗੂਗਲ ਰਿਸਪਾਂਸ ਸ਼ੀਟ ਭਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਸਕੂਲਾਂ ਵਿਖੇ ਮਹੀਨੇ ’ਚ ਸਮੇਂ ’ਤੇ ਪ੍ਰਿੰਸੀਪਲ ਤਾਇਨਾਤ ਕੀਤੇ ਜਾ ਸਕਣ। ਇਹ ਗੂਗਲ ਰਿਸਪਾਂਸ ਸ਼ੀਟ ਖ਼ੁਦ ਪ੍ਰਿੰਸੀਪਲ ਭਰਨਗੇ। ਕੁੱਝ ਪ੍ਰਿੰਸੀਪਲ ਦੱਬੀ ਜ਼ੁਬਾਨ ’ਚ ਇਸ ਦਾ ਵਿਰੋਧ ਵੀ ਕਰ ਰਹੇ ਹਨ। 2 ਸਕੂਲਾਂ ਦੇ ਪ੍ਰਿੰਸੀਪਲਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਸ ਪ੍ਰਕਿਰਿਆ ਨੂੰ ਅਜੀਬੋ-ਗਰੀਬ ਦੱਸਿਆ। ਉਨ੍ਹਾਂ ਕਿਹਾ ਕਿ ਮੰਨ ਲਓ ਭਵਿੱਖ ’ਚ ਜਿਨ੍ਹਾਂ ਪ੍ਰਿੰਸੀਪਲਾਂ ਦੀ ਨਿਯੁਕਤੀ ਇਨ੍ਹਾਂ ਸਕੂਲਾਂ ’ਚ ਨਹੀਂ ਹੁੰਦੀ ਤਾਂ ਕੀ ਉਨ੍ਹਾਂ ’ਚ ਕੁਆਲਿਟੀ ਨਹੀਂ ਹੈ ਅਤੇ ਜੇਕਰ ਅਜਿਹਾ ਹੈ ਤਾਂ ਫਿਰ ਕਿਵੇਂ ਉਹ ਇਸ ਅਹੁਦੇ ’ਤੇ ਕੰਮ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਅਜਿਹੀ ਨਿਯੁਕਤੀ ਨਾਲ ਪ੍ਰਿੰਸੀਪਲਾਂ ਦਾ ਮਨੋਬਲ ਡਿੱਗੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News