ਨੌਸਰਬਾਜ਼ਾਂ ਨੇ 30 ਲੱਖ 49 ਹਜ਼ਾਰ ਦੀ ਮਾਰੀ ਆਨਲਾਈਨ ਠੱਗੀ
Sunday, Dec 01, 2024 - 12:04 PM (IST)
ਬਟਾਲਾ (ਸਾਹਿਲ)- ਨੌਸਰਬਾਜ਼ਾਂ ਵਲੋਂ ਇਕ ਵਿਅਕਤੀ ਨਾਲ 30 ਲੱਖ 49 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ ਮਾਰਨ ਦੇ ਮਾਮਲੇ ਵਿਚ ਸਾਈਬਰ ਕ੍ਰਾਈਮ ਥਾਣੇ ਵਿਚ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਰੋਹਿਤ ਚੰਦਰ ਪੁੱਤਰ ਜਨਕ ਰਾਜ ਵਾਸੀ ਮਹਿੰਦਰ ਹਲਵਾਈ ਵਾਲੀ ਗਲੀ, ਸ਼ੁਕਰਪੁਰਾ ਬਟਾਲਾ ਨੇ ਦਿੱਤੀ ਦਰਖ਼ਾਸਤ ਵਿਚ ਲਿਖਿਆ ਹੈ ਕਿ ਕਰੀਬ 2 ਮਹੀਨੇ ਪਹਿਲਾਂ ਉਸ ਨੂੰ ਅਰਿਕਾ ਰਾਏ ਨਾਂ ਦੀ ਲੜਕੀ ਦੀ ਵਟਸਐਪ ਕਾਲ ਆਈ ਕਿ ਉਹ ਸੀ.ਜੀ.ਜੀ.ਸੀ. (ਸੈਂਚੂਰੀ ਗਲੋਬਲ ਗੋਲਡ ਕੈਪੀਟਲ) ਕੰਪਨੀ ਵਿਚ ਕੰਮ ਕਰਦੀ ਹੈ ਅਤੇ ਕੰਪਨੀ ਵਿਚ ਟਰੇਡਿੰਗ ਦਾ ਬਹੁਤ ਵਧੀਆ ਪ੍ਰੋਫਿਟ ਮਿਲਦਾ ਹੈ ਅਤੇ ਤੁਸੀਂ ਵੀ ਇਨਵੈੱਸਟ ਕਰੋ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਉਕਤ ਦਰਖਾਸਤਕਰਤਾ ਮੁਤਾਬਕ ਇਸਦੀ ਪੁਸ਼ਟ ਕੰਪਨੀ ਦੇ ਮਨਦੀਪ ਸਿੰਘ ਨੇ ਵਟਸਐਪ ਕਾਲ ਰਾਹੀਂ ਕੀਤੀ ਅਤੇ ਬੀਤੀ 26 ਸਤੰਬਰ 2024 ਨੂੰ ਉਸ ਨੇ ਗੂਗਲ ਐਪ ਰਾਹੀਂ ਉਕਤ ਕੰਪਨੀ ਵਿਚ ਸੀ.ਜੀ.ਜੀ.ਸੀ ਐਪ ਰਾਹੀਂ 20 ਹਜ਼ਾਰ ਰੁਪਏ ਲਗਾਏ, ਜਿਸ ’ਤੇ ਉਸ ਨੂੰ 4 ਹਜ਼ਾਰ ਦਾ ਫਾਇਦਾ ਹੋਇਆ, ਜੋ ਉਸ ਨੇ ਕਢਵਾ ਲਏ। ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਸਦੇ ਬਾਅਦ ਉਕਤ ਦਰਖਾਸਤਕਰਤਾ ਨੇ ਆਪਣੀ ਦਰਖਾਸਤ ਵਿਚ ਪੁਲਸ ਨੂੰ ਇਹ ਵੀ ਦੱਸਿਆ ਹੈ ਕਿ ਨੌਸਰਬਾਜ਼ਾਂ ਦੇ ਕਹਿਣੇ ’ਤੇ ਵੱਖ-ਵੱਖ ਤਾਰੀਕਾਂ ਨੂੰ ਉਸ ਨੇ 25 ਲੱਖ 49 ਹਜ਼ਾਰ ਰੁਪਏ ਟਰੇਡਿੰਗ ਵਿਚ ਲਗਾਏ ਅਤੇ ਜਦੋਂ 1.11.24 ਨੂੰ ਆਪਣੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕੰਪਨੀ ਨੇ ਈਮੇਲ ਰਾਹੀਂ ਮੈਸੇਜ ਕੀਤਾ ਕਿ ਤੁਹਾਡੇ ਪੈਸੇ ਮਨੀਲੈਡਰਿੰਗ ਤਹਿਤ ਜ਼ਬਤ ਕਰ ਲਏ ਗਏ ਹਨ, ਇਸ ਲਈ ਤੁਸੀਂ 5 ਲੱਖ 48,000 ਰੁਪਏ ਜਮ੍ਹਾ ਕਰਵਾਓ ਤਾਂ ਤੁਹਾਡੇ ਪੈਸੇ ਨਿਕਲਣਗੇ, ਜਿਸ ’ਤੇ ਉਸ ਨੇ ਬੀਤੀ 11 ਨਵੰਬਰ 2024 ਨੂੰ 5 ਲੱਖ ਰੁਪਏ ਨੌਸਰਬਾਜ਼ਾਂ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਏ, ਪਰ ਉਕਤ ਵਿਅਕਤੀ ਸਾਰੀ ਰਕਮ ਡੁੱਬਣ ਦੀ ਧਮਕੀ ਦੇ ਕੇ ਹੋਰ ਪੈਸੇ ਜਮ੍ਹਾ ਕਰਵਾਉਣ ਦਾ ਦਬਾਅ ਉਸ ’ਤੇ ਬਣਾਉਂਦੇ ਰਹੇ ਹਨ, ਜਿਸ ’ਤੇ ਉਸ ਨਾਲ ਨੌਸਰਬਾਜ਼ਾਂ ਵਲੋਂ 30,49,000 ਰੁਪਏ ਦੀ ਆਨਲਾਈਨ ਠੱਗੀ ਮਾਰੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ
ਉਕਤ ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ਦੇ ਬਾਅਦ ਅਣਪਛਾਤਿਆਂ ਵਿਰੁੱਧ ਥਾਣਾ ਸਾਈਬਰ ਕਰਾਈਮ ਬਟਾਲਾ ਵਿਖੇ ਬਣਦੀਆਂ ਧਾਰਾਵਾਂ ਅਤੇ 66-ਸੀ, 66-ਡੀ ਆਈ.ਟੀ. ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8