ਫਿਲੌਰ ਕੋਲ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ 'ਚ (ਵੀਡੀਓ)

08/19/2019 8:56:36 AM

ਫਿਲੌਰ, (ਵਿਕਰਮ)— ਪਿਛਲੇ ਦਿਨਾਂ ਤੋਂ ਪਹਾੜਾਂ ਅਤੇ ਪੰਜਾਬ 'ਚ ਲਗਾਤਾਰ ਜਾਰੀ ਮੀਂਹ ਕਾਰਨ ਦਰਿਆਵਾਂ ਦਾ ਪਾਣੀ ਉਫਾਨ 'ਤੇ ਹੈ ਤੇ ਕਈ ਪਿੰਡਾਂ 'ਚ ਪਾਣੀ ਦਾਖਲ ਹੋ ਚੁੱਕਾ ਹੈ। ਉੱਥੇ ਹੀ ਫਿਲੌਰ ਕੋਲ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਨੇੜਲੇ ਪਿੰਡਾਂ 'ਚ ਪਾਣੀ ਦਾਖਲ ਹੋ ਚੁੱਕਾ ਹੈ। ਹੜ੍ਹ ਕਾਰਨ ਕਈ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫਿਲੌਰ ਦੇ ਨੇੜਲੇ ਪਿੰਡਾਂ ਦੇ ਲੋਕ ਆਪਣਾ ਜ਼ਰੂਰੀ ਸਾਮਾਨ ਲੈ ਕੇ ਘਰਾਂ ਨੂੰ ਖਾਲੀ ਕਰ ਰਹੇ ਹਨ। ਕੁੱਝ ਲੋਕ ਆਪਣੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾ ਰਹੇ ਹਨ ਤੇ ਕਈਆਂ ਨੇ ਪਸ਼ੂ ਖੁੱਲ੍ਹੇ ਹੀ ਛੱਡ ਦਿੱਤੇ ਹਨ। ਤਸਵੀਰਾਂ ਅਤੇ ਵੀਡੀਓਜ਼ ਇੱਥੋਂ ਦੀ ਸਥਿਤੀ ਦਾ ਹਾਲ ਬਿਆਨ ਕਰ ਰਹੀਆਂ ਹਨ।


Related News