ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ

Monday, Aug 24, 2020 - 01:51 PM (IST)

ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ

ਸੰਗਰੂਰ (ਕੋਹਲੀ) : ਸੰਗਰੂਰ ਦੇ ਲਹਿਰਾਗਾਗਾ 'ਚ ਇਕ ਕਲਯੁੱਗੀ ਪਿਓ ਵਲੋਂ ਆਪਣੀ ਹੀ 14 ਸਾਲਾ ਧੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੀੜਤਾ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ
PunjabKesari
ਜਾਣਕਾਰੀ ਮੁਤਾਬਕ ਦੋਸ਼ੀ ਦੀਆਂ ਤਿੰਨ ਕੁੜੀਆਂ ਤੇ ਇਕ ਮੁੰਡਾ ਹੈ। 4 ਮਹੀਨੇ ਪਹਿਲਾਂ ਹੀ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਪੀੜਤਾ ਦੀ ਭੈਣ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਛੋਟੀ ਭੈਣ ਨਾਲ ਗਲਤ ਕੰਮ ਕੀਤਾ ਹੈ। ਇਸ ਲਈ ਉਸ ਨੂੰ ਫ਼ਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆ ਸਿਟੀ ਇੰਚਾਰਜ਼ ਪਰਸ਼ੋਤਮ ਰਾਮ ਨੇ ਕਿਹਾ ਕਿ ਇਹ ਬਹੁਤ ਹੀ ਘਿਨੌਣੀ ਘਟਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬੱਚੀ ਨੂੰ ਇਨਸਾਫ਼ ਅਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਘਿਨੌਣਾ ਅਪਰਾਧ ਨਾ ਕਰ ਸਕੇ। 

ਇਹ ਵੀ ਪੜ੍ਹੋ : 14 ਸਾਲਾ ਭਤੀਜੀ ਨੂੰ ਬੇਹੋਸ਼ ਕਰਕੇ ਕਰਵਾਇਆ ਜਬਰ-ਜ਼ਿਨਾਹ, ਬਣਾਈ ਵੀਡੀਓ
PunjabKesariਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਰਾਲੀ 'ਚ ਇਕ ਨਾਬਾਲਗ ਕੁੜੀ ਨੇ ਚਾਚੀ 'ਤੇ ਸਰੀਰਕ ਸੋਸ਼ਣ ਕਰਵਾਉਣ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਸਮੇਤ ਹੋਰ ਕਈ ਦੋਸ਼ ਲਾਏ ਹਨ । ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 14 ਸਾਲਾ ਲੜਕੀ ਆਪਣੇ ਦਾਦਾ-ਦਾਦੀ ਦੀ ਸੇਵਾ ਲਈ ਉਨ੍ਹਾਂ ਦੇ ਨਾਲ ਰਹਿੰਦੀ ਸੀ । ਕੁੜੀ ਦੀ ਚਾਚੀ ਵੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਸੀ । ਉਸ ਨੇ ਦੱਸਿਆ ਕਿ ਉਸ ਦੀ ਦਰਾਣੀ ਨੇ ਕੁੜੀ ਨੂੰ ਬੇਹੋਸ਼ੀ ਵਾਲੀ ਚੀਜ਼ ਖਵਾ ਕੇ ਕਿਸੇ ਵਿਅਕਤੀ ਨੂੰ ਸੱਦ ਲਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰਵਾਇਆ। ਇਸ ਤੋਂ ਬਾਅਦ ਦਰਾਣੀ ਕੁੜੀ ਨੂੰ ਹੋਟਲ 'ਚ ਲੈ ਕੇ ਜਾਂਦੀ ਰਹੀ ਅਤੇ ਉਸ ਦਾ ਸਰੀਰਿਕ ਸੋਸ਼ਣ ਕਰਵਾਉਂਦੀ ਰਹੀ । ਇਸ ਦੌਰਾਨ ਦਰਾਣੀ ਨੇ ਕੁੜੀ ਦੀਆਂ ਵੀਡੀਓ ਵੀ ਬਣਾਈਆਂ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨੇ ਦੀਆਂ ਧਮਕੀਆਂ ਦਿੱਤੀਆਂ। ਪੀੜਤਾ ਵਲੋਂ ਅਦਾਲਤ ਵਿਚ ਦਿੱਤੇ ਬਿਆਨਾਂ ਅਤੇ ਉਸ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇਚਾਚੀ ਨਿੰਮੂ ਕੌਰ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 5 ਜ਼ਿਲਿ੍ਹਆਂ ’ਚ ਸਖ਼ਤੀ, ਅੱਜ ਤੋਂ ਨਵੇਂ ਨਿਯਮ ਲਾਗੂ


author

Baljeet Kaur

Content Editor

Related News