ਕੈਂਟਰ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ, ਵਾਹਨ ਨੁਕਸਾਨੇ

Saturday, Apr 20, 2019 - 04:10 AM (IST)

ਕੈਂਟਰ ਅਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ, ਵਾਹਨ ਨੁਕਸਾਨੇ
ਸੰਗਰੂਰ (ਸ਼ਾਮ)-ਬੀਤੀ ਰਾਤ ਕੋਈ 11 ਵਜੇ ਦੇ ਕਰੀਬ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਬਿਜਲੀ ਗਰਿੱਡ ਦੇ ਨਜ਼ਦੀਕ ਡੀ.ਓ. ਸੀ. ਦੇ ਭਰੇ ਟਰੱਕ ਅਤੇ ਰਿਫਾਇੰਡ ਦੇ ਭਰੇ ਟੈਂਕਰ ਵਿਚਕਾਰ ਹੋਈ ਜ਼ਬਰਦਸਤ ਟੱਕਰ ’ਚ ਦੋਵੇਂ ਵਾਹਨ ਹਾਦਸਾਗ੍ਰਸਤ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਹਿਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡੀ.ਓ. ਸੀ. ਦੇ ਭਰੇ ਟਰੱਕ ਦੇ ਚਾਲਕ ਸੱਤ ਪਾਲ ਸਿੰਘ ਪੁੱਤਰ ਅੰਗ੍ਰੇਜ਼ ਸਿੰਘ ਵਾਸੀ ਰਾਮਪੁਰਾ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਡੀ.ਓ.ਸੀ ਭਰ ਕੇ ਖੰਨਾ ਜਾ ਰਿਹਾ ਸੀ ਤਾਂ ਪਿੱਛੋਂ ਆਉਂਦੇ ਤੇਜ਼ ਰਫਤਾਰ ਰਿਫਾਇੰਡ ਦੇ ਭਰੇ ਕੈਂਟਰ ਨੇ ਟੱਕਰ ਮਾਰਕੇ ਕੈਂਟਰ ਬੇਕਾਬੂ ਹੋ ਕੇ ਡਿਵਾਈਡਰ ਉਪਰੋਂ ਦੀ ਪਾਰ ਕਰ ਕੇ ਦੂਸਰੇ ਪਾਸੇ ਚਲਿਆ ਗਿਆ ਪਰ ਅੱਗਿਓਂ ਕੋਈ ਹੋਰ ਵ੍ਹੀਕਲ ਨਾ ਆਉਣ ਕਾਰਨ ਬਚਾਅ ਰਹਿ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਹੀਕਲ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਅਤੇ ਕੈਂਟਰ ਦਾ ਡਰਾਈਵਰ ਮੌਕੇ ਤੋਂ ਉਸੇ ਸਮੇਂ ਹੀ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ। ਜਦ ਪੁਲਸ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਗਲਤ ਸਾਈਡ ’ਤੇ ਖਡ਼੍ਹੇ ਕੈਂਟਰ ਅੱਗੇ ਬੈਰੀਗੇਡ ਲਗਾਏ ਹੋਏ ਸਨ ਤਾਂ ਕਿ ਕੋਈ ਘਟਨਾ ਤੋਂ ਬਚਾਅ ਰਹੇ।

Related News