ਉਦਯੋਗਪਤੀ ਸਮੇਂ ਸਿਰ ਰਿਟਰਨ ਜਮ੍ਹਾ ਕਰਨ : ਜੈਸਵਾਲ

Saturday, Mar 30, 2019 - 03:56 AM (IST)

ਉਦਯੋਗਪਤੀ ਸਮੇਂ ਸਿਰ ਰਿਟਰਨ ਜਮ੍ਹਾ ਕਰਨ : ਜੈਸਵਾਲ
ਸੰਗਰੂਰ (ਜ਼ਹੂਰ)-ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਇਨਕਮ ਟੈਕਸ ਵਿਭਾਗ ਵੱਲੋਂ ਆਮਦਨ ਕਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਉਕਤ ਸਮਾਰੋਹ ’ਚ ਜੁਆਇੰਟ ਕਮਿਸ਼ਨਰ ਇਨਕਮ ਟੈਕਸ (ਰੇਂਜ-4) ਅਪੁਲ ਜੈਸਵਾਲ ਆਈ. ਆਰ. ਐੱਸ . ਲੁਧਿਆਣਾ ਮੁੱਖ ਮਹਿਮਾਨ ਵਜੋਂ ਪਧਾਰੇ। ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਹੁਣ ਕੁਝ ਹੀ ਦਿਨ ਬਚੇ ਹਨ ਅਤੇ ਨਿਵੇਸ਼ ਦੇ ਜ਼ਰੀਏ ਆਮਦਨ ਕਰ ਛੋਟ ਪ੍ਰਾਪਤ ਕਰਨ ਲਈ ਕਾਫੀ ਘੱਟ ਸਮਾਂ ਹੈ ਅਤੇ ਜੇਕਰ ਕਿਸੇ ਵਿਅਕਤੀ ਨੇ ਇਨਕਮ ਟੈਕਸ ਕਾਨੂੰਨ ਦੀ ਧਾਰਾ 80-ਸੀ ਤਹਿਤ 1.5 ਲੱਖ ਰੁਪਏ ਨਿਵੇਸ਼ ਦੀ ਸੀਮਾ ਪ੍ਰਾਪਤ ਕਰ ਲਈ ਹੈ ਤਾਂ ਉਹ ਦੂਸਰੀਆਂ ਧਾਰਾਵਾਂ ਦੀ ਮਦਦ ਨਾਲ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਇਨਕਮ ਟੈਕਸ ਕਾਨੂੰਨ ਦੀਆਂ ਧਾਰਾਵਾਂ 80-ਡੀ, 80-ਈ, 80-ਜੀ. ਜੀ., 80 ਸੀ. ਸੀ. ਡੀ., 80 ਡੀ. ਡੀ., 80 ਟੀ. ਟੀ. ਏ. ਅਤੇ ਬੀ, 80 ਜੀ, ਜੀ. ਜੀ. ਏ. ਅਤੇ ਜੀ. ਜੀ. ਸੀ. ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਆਮਦਨੀ ਅਠੱਨੀ, ਖਰਚਾ ਰੁਪਇਆ ਦੀ ਗੱਲ ਨਹੀਂ ਚੱਲੇਗੀ। ਵਿਭਾਗ, ਆਮਦਨ ਅਤੇ ਖਰਚ ਦੇ ਅੰਕਡ਼ਿਆਂ ਵਿਚ ਅੰਤਰ ਦੇ ਖੇਡ ਨੂੰ ਪਲਕ ਝਪਕਦਿਆਂ ਹੀ ਫਡ਼ ਲਵੇਗਾ। ਉਨ੍ਹਾਂ ਉਦਯੋਗਪਤੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਸਮੇਂ ’ਤੇ ਆਪਣੀ ਰਿਟਰਨ ਦਾਖਲ ਕਰਨ ਅਤੇ ਬਣਦਾ ਟੈਕਸ ਭਰਾਉਣ। ਇਸ ਸਮੇਂ ਵੱਡੀ ਗਿਣਤੀ ’ਚ ਸ਼ਹਿਰ ਦੇ ਉਦਯੋਗਪਤੀਆਂ ਤੋਂ ਇਲਾਵਾ ਇਨਕਮ ਟੈਕਸ ਅਫਸਰ ਅਸ਼ੋਕ ਗੁਲਾਟੀ, ਆਈ. ਟੀ. ਓ . ਦੁਰਗਾ ਢੀਂਗਰਾ, ਉਦਯੋਗਪਤੀ ਅਮਰ ਸਿੰਘ, ਇੰਦਰਜੀਤ ਸਿੰਘ ਮੁੰਡੇ, ਤਰਸੇਮ ਥਾਪਰ, ਨਰਿੰਦਰ ਜੈਨ, ਰਮਨ ਵਰਮਾ ਐਡਵੋਕੇਟ, ਸੁਸ਼ੀਲ ਸ਼ਰਮਾ ਐਡਵੋਕੇਟ, ਅਜੇ ਸ਼ਰਮਾ, ਮੁਹੰਮਦ ਮਹਿਮੂਦ (ਡਾਇਮੰਡ ਇੰਡਸਟਰੀ), ਭੁਪਿੰਦਰ ਕੁਮਾਰ ਨਿਟੂ ਆਦਿ ਵੀ ਹਾਜ਼ਰ ਸਨ।

Related News