72 ਬੋਤਲਾਂ ਸ਼ਰਾਬ ਸਮੇਤ ਅੜਿੱਕੇ

Saturday, Mar 23, 2019 - 03:56 AM (IST)

72 ਬੋਤਲਾਂ ਸ਼ਰਾਬ ਸਮੇਤ ਅੜਿੱਕੇ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਰਨਾਲਾ ਪੁਲਸ ਵੱਲੋਂ ਵੋਟਾਂ ਦੇ ਮੱਦੇਨਜ਼ਰ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਐਂਟੀ ਨਾਰਕੋਟਿੱਕ ਸੈੱਲ ਬਰਨਾਲਾ ਨੇ ਪੁਲਸ ਪਾਰਟੀ ਸਮੇਤ ਮੁਖਬਰੀ ਦੇ ਆਧਾਰ ’ਤੇ ਕੇਸ ਨੰਬਰ 40 ਮਿਤੀ 21-3-2019 ਅ/ਧ 61/1/14 ਐਕਸਾਈਜ਼ ਐਕਟ ਥਾਣਾ ਧਨੌਲਾ ਦਰਜ ਕਰਵਾ ਕੇ ਪੁਲਸ ਪਾਰਟੀ ਜਗਸੀਰ ਸਿੰਘ ਉਰਫ ਦੁੱਲਾ ਵਾਸੀ ਕੱਟੂ ਦੇ ਰਿਹਾਇਸ਼ੀ ਮਕਾਨ ’ਤੇ ਰੇਡ ਕਰ ਕੇ ਦੋਸ਼ੀ ਤੋਂ 72 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਵਾ ਕੇ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ।

Related News