ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗਡ਼੍ਹ ਚੀਮਾ ਵਿਖੇ ਡਿਗਰੀ ਸਮਾਰੋਹ
Wednesday, Mar 20, 2019 - 03:02 AM (IST)

ਸੰਗਰੂਰ (ਰਿਖੀ)-ਮਾਡਰਨ ਸੈਕੂਲਰ ਸਕੂਲ ਸ਼ੇਰਗਡ਼੍ਹ ਚੀਮਾ ਵਿਖੇ ਕੇ. ਜੀ . ਕਲਾਸ ਦੇ ਬੱਚਿਆਂ ਦਾ ਡਿਗਰੀ ਸਮਾਰੋਹ ਕਰਵਾਇਆ ਗਿਆ। ਸਮਾਰੋਹ ਦੇ ਮੱਖ ਮਹਿਮਾਨ ਚੇਅਰਮੈਨ ਹਰਪਾਲ ਸਿੰਘ ਜੀ ਨੇ ਸ਼ਮਾਂ ਨੂੰ ਰੋਸ਼ਨ ਕਰਦੇ ਹੋਏ ਬੱਚਿਆਂ ਨੂੰ ਪਹਿਲੀ ਜਮਾਤ ਵਿਚ ਪ੍ਰਮੋਟ ਹੋਣ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਇਸ ’ਚ ਕੇ. ਜੀ . ਕਲਾਸ ਦੇ ਬੱਚਿਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਨੰਨੇ-ਮੁੰਨੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਅਧਿਆਪਕਾ ਵੱਲੋਂ ਪ੍ਰੀ-ਨਰਸਰੀ ਦੇ ਬੱਚਿਆਂ ਦੁਆਰਾ ਵੱਖ- ਵੱਖ ਦਿਲਚਸਪ ਖੇਡਾਂ ਕਰਵਾਈਆਂ ਗਈਆਂ। ਇਸ ’ਚ ਪ੍ਰਿੰਸੀਪਲ ਡਾ. ਨੀਤੂ ਸੇਠੀ ਜੀ ਅਤੇ ਪ੍ਰਿੰਸੀਪਲ ਪੁਸ਼ਪਿੰਦਰਜੀਤ ਸਿੰਘ ਵੱਲੋਂ ਬੱਚਿਆਂ ਦੀਆਂ ਗਤੀਵਿਧੀਆਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਚੈਅਰਮੈਨ ਹਰਪਾਲ ਸਿੰਘ ਵੱਲੋ ਬੱਚਿਆਂ ਦੀ ਹੌਸਲਾ ਅਫਜਾਈ ਲਈ ਇਨਾਮ ਵੀ ਦਿੱਤੇ ਗਏ ਅਤੇ ਸਕੂਲ ਮੈਨੇਜਮੈਂਟ ਵੱਲੋ ਆਏ ਮਾਪਿਆਂ ਦਾ ਧੰਨਵਾਦ ਕੀਤਾ ਗਿਆ।