ਸੈਕਰਡ ਹਾਰਟ ਵਿਖੇ ਮਾਪੇ-ਅਧਿਆਪਕ ਮਿਲਣੀ
Monday, Mar 11, 2019 - 04:02 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) - ਸੈਕਰਡ ਹਾਰਟ ਇੰਟਰਨੈਸ਼ਨਲ ਕਾਨਵੈਂਟ ਸਕੂਲ ਬਰਨਾਲਾ ਰੋਡ ਧਨੌਲਾ ਵਿਖੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਮਿਲਣੀ ਸਮਾਗਮ ਕਰਵਾਇਆ ਗਿਆ। ਪ੍ਰਿੰਸੀਪਲ ਰੋਹਿਤ ਪਲਤਾ ਨੇ ਬੱਚਿਆਂ ਦੇ ਮਾਤਾ-ਪਿਤਾ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਅਕੈਡਮਿਕ ਪਰਫਾਰਮੈਂਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਅਤੇ ਵਾਈਸ ਚੇਅਰਮੈਨ ਤਨਵੀਰ ਸਿੰਘ ਦਾਨੀ ਵੀ ਪੁੱਜੇ। ਬੱਚਿਆਂ ਨੂੰ ਭਵਿੱਖ ਵਿਚ ਏ ਵਨ ਗਰੇਡ ਪ੍ਰਾਪਤ ਕਰਦੇ ਰਹਿਣ ਬਾਰੇ ਪ੍ਰੇਰਿਤ ਕੀਤਾ ਗਿਆ। ਚੇਅਰਮੈਨ ਸਤਵੰਤ ਦਾਨੀ ਦੁਆਰਾ ਸੈਕਰਡ ਹਾਰਟ ਐਂਡ ਬਰਨਾਲਾ ਗਰੁੱਪ ਆਫ ਇੰਸਟੀਚਿਊਟ ਵਲੋਂ ਉਨ੍ਹਾਂ ਦੇ ਕੈਂਪਸ ਵਿਖੇ ਬਰਨਾਲਾ ਜ਼ਿਲਾ ਵਿਚ ਪਹਿਲੀ ਵਾਰੀ ਸ਼ੁਰੂ ਕੀਤੀ ਜਾ ਰਹੀ ਸਪੋਰਟਸ ਅਕੈਡਮੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਮਾਤਾ -ਪਿਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਸ਼ੁਰੂ ਕੀਤੀ ਜਾ ਰਹੀ ਸਪੋਰਟਸ ਅਕੈਡਮੀ ਵਿਚ ਟੈਨਿਸ, ਕ੍ਰਿਕਟ, ਰਾਈਲ ਸ਼ੂਟਿੰਗ, ਅਥਲੈਟਿਕਸ, ਤੀਰ ਅੰਦਾਜ਼ੀ, ਹਾਕੀ ਅਤੇ ਫੁੱਟਬਾਲ ਵਰਗੀਆਂ ਖੇਡਾਂ ਦੀ ਸਿਖਲਾਈ ਰਾਸ਼ਟਰੀ ਪੱਧਰ ਦੇ ਕੋਚ ਅਤੇ ਸੋਪਰਟਸ ਟਰੇਨਰਾਂ ਰਾਹੀਂ ਦਿੱਤੀ ਜਾਵੇਗੀ। ਇਸ ਇਲਾਕੇ ’ਚ ਇਕ ਵੱਡਾ ਉਪਰਾਲਾ ਹੋਵੇਗਾ।