ਸ਼੍ਰੀ ਸ਼ਿਵ ਭੋਲੇ ਨਾਥ ਦੀ ਮੂਰਤੀ ਸਥਾਪਨਾ

Thursday, Mar 07, 2019 - 09:29 AM (IST)

ਸ਼੍ਰੀ ਸ਼ਿਵ ਭੋਲੇ ਨਾਥ ਦੀ ਮੂਰਤੀ ਸਥਾਪਨਾ
ਸੰਗਰੂਰ (ਸ਼ਾਮ)-ਮੰਦਰ ਦੇ ਪ੍ਰਬੰਧਕਾਂ ਵੱਲੋਂ ਪਿੰਡ ਕਾਹਨੇਕੇ ਦੇ ਸ਼ਿਵ ਮੰਦਰ ’ਚ ਸ਼ਿਵ ਭੋਲੇ ਨਾਥ ਦੀ ਮੂਰਤੀ ਸਥਾਪਨਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਸ਼ਾਸਤਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਪੂਜਨ ਕਰਵਾਇਆ ਗਿਆ, ਬਾਅਦ ’ਚ ਪਿੰਡ ’ਚੋਂ ਦੀ ਸ਼ੋਭਾ ਯਾਤਰਾ ਕੱਢਣ ਉਪਰੰਤ ਸ਼ਿਵ ਮੰਦਰ ’ਚ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਸ਼ਿਵ ਭੋਲੇ ਨਾਥ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਬੇਅੰਤ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਪੰਡਤ ਸ਼ਿਵ ਸ਼ਰਮਾ ਆਦਿ ਪ੍ਰਬੰਧਕ ਹਾਜ਼ਰ ਸਨ।

Related News