ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਦਾ ਕਹਿਰ ਜਾਰੀ, 23 ਵਿਅਕਤੀਆਂ ਦੀ ਮੌਤ ਸਣੇ 251 ਮਾਮਲੇ ਆਏ ਸਾਹਮਣੇ

05/13/2021 5:04:31 PM

ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਕਾਰਨ ਧੜਾ ਧੜ ਮੌਤਾਂ ਹੋ ਰਹੀਆਂ ਹਨ ਅਤੇ ਪਾਜ਼ੇਟਿਵ ਕੇਸਾਂ  ਦਾ ਆਉਣਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਰਫ਼ਤਾਰ ਦਿਨੋਂ ਦਿਨ ਤੇਜ਼ ਹੀ ਹੁੰਦੀ ਜਾ ਰਹੀ ਹੈ ,ਪਰ ਲੋਕ ਅਜੇ ਵੀ ਸ਼ਰੇਆਮ ਬਾਹਰ ਘੁੰਮਦੇ ਵੇਖ਼ੇ ਜਾ ਸਕਦੇ ਹਨ, ਜਿਸ ਕਰਕੇ ਆਮ ਲੋਕਾਂ ਅੰਦਰ ਵੱਡੀ ਚਿੰਤਾ ਪਾਈ ਜਾ ਰਹੀ ਹੈ। ਜਿਸ ਗਿਣਤੀ ਦੇ ਨਾਲ ਪਾਜ਼ੇਟਿਵ ਕੇਸ ਵਧ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ। ਅੱਜ ਜ਼ਿਲ੍ਹੇ ਅੰਦਰ ਕੋਰੋਨਾ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਜਾਪ ਰਹੇ ਹਨ। ਜ਼ਿਲ੍ਹੇ ਵਿੱਚ ਹੁਣ ਤੱਕ 518 ਲੋਕ ਕੋਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਕੈਨੇਡਾ ਭੇਜੀ ਪਤਨੀ ਦੀ ਬੇਵਫ਼ਾਈ ਨੇ ਤੋੜਿਆ ਪਤੀ ਦਾ ਦਿਲ, ਖ਼ੁਦਕੁਸ਼ੀ ਨੋਟ ਲਿਖ ਚੁੱਕਿਆ ਖ਼ੌਫਨਾਕ ਕਦਮ

ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਵੱਡੀ ਗਿਣਤੀ ਵਿੱਚ ਮੌਤਾਂ ਨਾਲ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਵਧਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਕਰਕੇ 23 ਮੌਤਾਂ ਹੋ ਗਈਆਂ ਹਨ। ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 251 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 48  ਧੂਰੀ ’ਚ 32, ਸਿਹਤ ਬਲਾਕ ਲੌਂਗੋਵਾਲ 'ਚ 20 ਕੇਸ, ਸੁਨਾਮ ਵਿੱਚ 31 ,ਮਾਲੇਰਕੋਟਲਾ ਵਿੱਚ 15,ਮੂਣਕ ਵਿਚ 10,  ਅਮਰਗੜ੍ਹ 17, ਭਵਾਨੀਗੜ੍ਹ ਵਿੱਚ 13, ਕੌਹਰੀਆਂ ਵਿੱਚ 25, ਸ਼ੇਰਪੁਰ ਵਿੱਚ 21 ਅਤੇ ਪੰਜਗਰਾਈਆਂ ਵਿੱਚ 13, ਅਹਿਮਦਗੜ੍ਹ ਵਿੱਚ 6ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 11526 ਕੇਸ ਹਨ ਜਿਨ੍ਹਾਂ ’ਚੋਂ ਕੁੱਲ 9156  ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ।

ਇਹ ਵੀ ਪੜ੍ਹੋ: ਹੁਣ ਫ਼ਲ ਅਤੇ ਸਬਜ਼ੀਆਂ ਵੱਧ ਰੇਟਾਂ ’ਤੇ ਵੇਚਣ ਵਾਲਿਆਂ ਦੀ ਖ਼ੈਰ ਨਹੀਂ, ਹੋਵੇਗੀ ਕਾਰਵਾਈ

ਜ਼ਿਲ੍ਹੇ ’ਚ ਅਜੇ ਵੀ ਕੁੱਲ 1852 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ ਰਾਹਤ ਦੀ ਗੱਲ ਇਹ ਵੀ ਹੈ ਕੇ 267 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 518 ਮੌਤਾਂ ਹੋ ਚੁੱਕੀਆਂ ਹਨ ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅੱਜ ਕੋਰੋਨਾ ਮਹਾਂਮਾਰੀ ਨਾਲ ਬਲਾਕ ਮੂਣਕ ਦੇ 60 ਸਾਲਾ,80 ਸਾਲਾ ਤੇ 46 ਸਾਲਾ, ਬਲਾਕ ਅਮਰਗੜ੍ਹ ਦੇ 85 ਸਾਲਾ ਵਿਅਕਤੀ, ਬਲਾਕ ਸ਼ੇਰਪੁਰ ਦੇ 70 ਸਾਲਾ ਵਿਅਕਤੀ ਅਤੇ ਬਲਾਕ ਸੁਨਾਮ ਦੇ 65  ਸਾਲਾ , ਬਲਾਕ ਲੌਂਗੋਵਾਲ  ਦੇ ਵਿੱਚ 68 ਸਾਲਾ, 65 ਸਾਲਾ, 56 ਸਾਲਾ, 46 ਸਾਲਾ, 42 ਸਾਲਾ,55 ਸਾਲਾ  ਤੇ 60  ਸਾਲਾ, ਬਲਾਕ ਧੂਰੀ ਦੇ 82 ਸਾਲਾ, 63 ਸਾਲਾ, ਬਲਾਕ ਕੌਹਰੀਆਂ ਦੇ 60 ਸਾਲਾ ਤੇ 76 ਸਾਲਾ ਵਿਅਕਤੀ   ਦੀ  ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਜ਼ਿਲ੍ਹੇ ਅੰਦਰ ਹੋਈਆਂ ਵੱਡੀ ਗਿਣਤੀ ਮੌਤਾਂ ਨਾਲ ਵੀ ਲੋਕਾਂ ਦਾ ਬਾਹਰ ਨਿੱਕਲਣਾ ਜਾਰੀ ਹੈ। 

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ‘ਸੰਜੀਵਨੀ’ ਵਜੋਂ ਉਭਰਿਆ ਭਾਰਤੀ ਰੇਲਵੇ, ਸਪਲਾਈ ਕੀਤੀ 6260 ਮੀਟ੍ਰਿਕ ਟਨ ਮੈਡੀਕਲ ਆਕਸੀਜਨ

ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 11526
ਐਕਟਿਵ ਕੇਸ 1852
ਠੀਕ ਹੋਏ 9156
ਮੌਤਾਂ 518


Shyna

Content Editor

Related News