ਸੈਕਰਡ ਹਾਰਟ ਚਰਚ ਮਕਸੂਦਾਂ ਵਿਖੇ ਮਸੀਹੀ ਸਮਾਰੋਹ ਮਨਾਇਆ
Sunday, Mar 17, 2019 - 10:34 PM (IST)
ਜਲੰਧਰ (ਬਿਊਰੋ)- ਸਥਾਨਕ ਸੈਕਰਡ ਹਾਰਟ ਚਰਚ ਮਕਸੂਦਾਂ ਵਿਖੇ ਅੱਜ ਇਲਾਕੇ ਦੇ ਫਾਦਰ ਫ੍ਰੈਡੀ ਦੀ ਅਗਵਾਈ ਵਿਚ ਸਮੂਹ ਕੈਥੋਲਿਕ ਕਲੀਸੀਆ ਵਲੋਂ ਮਸੀਹੀ ਸਮਾਰੋਹ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਜਲੰਧਰ ਡਾਇਸਿਜ਼ ਦੇ ਬਿਸ਼ਪ ਐਂਗਲੋ ਰਫੀਨੋ ਪਹੁੰਚੇ, ਜਿਨ੍ਹਾਂ ਦਾ ਸਵਾਗਤ ਬੜੀ ਧੂਮ-ਧਾਮ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਫਾਦਰ ਐਂਥਨੀ ਖੋਖਰ, ਫਾਦਰ ਪ੍ਰਿਥਵੀਰਾਜ, ਡੀਕਨ ਸਿੰਡੋ ਦਾ ਵੀ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਫਾਦਰ ਪ੍ਰਿਥਵੀਰਾਜ ਨੇ ਸੰਗਤ ਨੂੰ ਕਿਹਾ ਕਿ ਅਜੋਕੇ ਸਮੇਂ ਵਿਚ ਜਿੱਥੇ ਹਰ ਵਿਅਕਤੀ ਆਪਣੀ ਹੀ ਭੱਜ ਦੌੜ ਵਿਚ ਲੱਗਾ ਹੋਇਆ ਹੈ ਤੇ ਉਸ ਕੋਲ ਪਰਮਾਤਮਾ ਦਾ ਨਾਂ ਲੈਣ ਦਾ ਵੀ ਸਮਾਂ ਨਹੀਂ ਹੈ ਪਰ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ 'ਤੇ ਚੱਲੀਏ ਤਾਂ ਪਰਮਾਤਮਾ ਸਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਨਹੀਂ ਆਉਣ ਦੇਵੇਗਾ।
ਉਨ੍ਹਾਂ ਨੇ ਨਾਲ ਹੀ ਕਿਹਾ ਕਿ ਅੱਜ ਵਿਸ਼ਵ ਵਿਚ ਜਿੱਥੇ ਤੀਜੀ ਵਿਸ਼ਵ ਜੰਗ ਦੇ ਆਸਾਰ ਬਣਦੇ ਜਾ ਰਹੇ ਹਨ, ਉਥੇ ਹੀ ਮਸੀਹੀ ਕਲੀਸੀਆ ਵਿਸ਼ਵ ਸ਼ਾਂਤੀ ਲਈ ਹਮੇਸ਼ਾ ਪ੍ਰਾਰਥਨਾ ਕਰਦੀ ਹੈ ਕਿ ਪ੍ਰਭੂ ਯਿਸੂ ਦੁਨੀਆ ਨੂੰ ਮੁਆਫ ਕਰੇ ਅਤੇ ਸ਼ਾਂਤੀ ਬਣੀ ਰਹੇ। ਇਸ ਮੌਕੇ ਬਿਸ਼ਪ ਐਂਗਲੋ ਵਲੋਂ 100-150 ਦੇ ਕਰੀਬ ਬੱਚਿਆਂ ਨੂੰ ਪਾਕ ਸ਼ਰਾਕਤ ਅਤੇ ਇਸਤਕਲਾਲ ਦੀ ਬਖਸ਼ਿਸ਼ ਦਿੱਤੀ।
ਸਟੇਜ ਸਕੱਤਰ ਦੀ ਭੂਮਿਕ ਸੰਜੀਵ ਘਾਰੂ ਨੇ ਨਿਭਾਈ। ਅੰਤ ਵਿਚ ਫਾਦਰ ਫ੍ਰੈਡੀ ਵਲੋਂ ਬਿਸ਼ਪ ਐਂਗਲੋ, ਫਾਦਰ ਐਂਥਨੀ ਖੋਖਰ, ਫਾਦਰ ਪ੍ਰਿਥਵੀਰਾਜ ਤੇ ਡੀਕਨ ਸਿੰਡੋ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਸਟਰ ਗ੍ਰੇਸ, ਸਿਸਟਰ ਰਿੰਸੀ, ਸਿਸਟਰ ਵਿੰਸੀ, ਸਿਸਟਰ ਆਮਲਾ, ਸਿਸਟਰ ਮੈਰੀ, ਸਿਸਟਰ ਐਨੀ, ਸਿਸਟਰ ਬੈਂਸੀ, ਬਾਬੂ ਜਨਕ ਰਾਜ ਜੀ ਤੇ ਹੋਰ ਹਾਜ਼ਰ ਸਨ। ਚਰਚ ਪ੍ਰਧਾਨ ਇਮਾਨੁਅਲ, ਪ੍ਰਧਾਨ ਨਵੀਨ ਮਸੀਹ, ਕਮੇਟੀ ਮੈਂਬਰ ਰਕੇਸ਼, ਇਮਾਨੁਅਲ ਮਸੀਹ (ਮਕਸੂਦਾਂ) ਤੇ ਹੋਰ ਹਾਜ਼ਰ ਸਨ।