ਰੋਜ਼ੀ ਬਰਕੰਦੀ ਦੇ ਘਰ ਅਫਸੋਸ ਪ੍ਰਗਟ ਕਰਨ ਪੁੱਜੇ ਕਾਂਗਰਸ, ਬਸਪਾ ਤੇ ਅਕਾਲੀ ਦਲ ਦੇ ਆਗੂ

Monday, Aug 16, 2021 - 01:02 PM (IST)

ਰੋਜ਼ੀ ਬਰਕੰਦੀ ਦੇ ਘਰ ਅਫਸੋਸ ਪ੍ਰਗਟ ਕਰਨ ਪੁੱਜੇ ਕਾਂਗਰਸ, ਬਸਪਾ ਤੇ ਅਕਾਲੀ ਦਲ ਦੇ ਆਗੂ

ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਮਾਤਾ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਬਰਕੰਦੀ ਜੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਵਿਧਾਇਕ ਰੋਜ਼ੀ ਬਰਕੰਦੀ ਦੇ ਮਾਤਾ ਜੀ ਦੇ ਦੇਹਾਂਤ ਦੀ ਸੂਚਨਾ ਮਿਲਣ ’ਤੇ ਬਹੁਤ ਸਾਰੇ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਧਾਇਕ ਰੋਜ਼ੀ ਬਰਕੰਦੀ ਦੇ ਘਰ ਅੱਜ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਪੁੱਜੇ, ਜਿਨ੍ਹਾਂ ਨੇ ਮਾਤਾ ਜੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

PunjabKesari

ਇਸ ਤੋਂ ਇਲਾਵਾ ਵਿਧਾਇਕ ਦੇ ਘਰ ਅੱਜ ਸਿੰਕਦਰ ਮਲੂਕਾ, ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਵੀ ਪੁੱਜੇ, ਜਿਨ੍ਹਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

PunjabKesari

ਦੱਸ ਦੇਈਏ ਕਿ ਵਿਧਾਇਕ ਰੋਜ਼ੀ ਬਰਕੰਦੀ ਦੇ ਮਾਤਾ ਲਖਵਿੰਦਰ ਕੌਰ 76 ਸਾਲ ਦੇ ਸਨ। ਮਾਤਾ ਜੀ ਬੀਤੇ ਕਰੀਬ ਚਾਰ ਸਾਲਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਅੰਤਿਮ ਅਰਦਾਸ 21 ਅਗਸਤ ਦਿਨ ਸ਼ਨੀਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ਵਿਖੇ ਦੁਪਿਹਰ 11 ਤੋਂ 1 ਵਜੇ ਤੱਕ ਹੋਵੇਗੀ।

PunjabKesari


author

rajwinder kaur

Content Editor

Related News