ਬੱਸ ਦੀ ਉਡੀਕ ਕਰ ਰਹੀ ਔਰਤ ਨਾਲ ਨਾਟਕੀ ਸਟਾਈਲ ''ਚ ਹੋਈ ਲੁੱਟਖੋਹ, ਔਰਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

Tuesday, Aug 08, 2017 - 07:17 PM (IST)

ਬੱਸ ਦੀ ਉਡੀਕ ਕਰ ਰਹੀ ਔਰਤ ਨਾਲ ਨਾਟਕੀ ਸਟਾਈਲ ''ਚ ਹੋਈ ਲੁੱਟਖੋਹ, ਔਰਤਾਂ ਨੇ ਹੀ ਦਿੱਤਾ ਵਾਰਦਾਤ ਨੂੰ ਅੰਜਾਮ

ਨਕੋਦਰ(ਰਜਨੀਸ਼, ਪਾਲੀ)— ਸਿਟੀ ਪੁਲਸ ਨੇ ਜਲੰਧਰ ਰੋਡ ਬਾਈਪਾਸ ਵਿਖੇ ਬੱਸ ਦੀ ਉਡੀਕ ਕਰ ਰਹੀ ਔਰਤ ਨੂੰ ਕਾਰ ਸਵਾਰ 3 ਔਰਤਾਂ ਵੱਲੋਂ ਨਾਟਕੀ ਢੰਗ ਨਾਲ ਲੁੱਟਣ 'ਤੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨਿਰਮਲਾ ਦੇਵੀ ਪਤਨੀ ਹਰੀ ਕ੍ਰਿਸ਼ਨ ਵਾਸੀ ਮਾਹਿਲਪੁਰ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਜਲੰਧਰ ਰੋਡ ਪੁਲੀ 'ਤੇ ਰੱਖੜੀ ਦੇ ਦਿਨ ਪਿੰਡ ਖੀਵੇ ਨੂੰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ। ਇੰਨੇ ਨੂੰ ਇਕ ਕਾਰ 'ਚ ਸਵਾਰ ਤਿੰਨ ਔਰਤਾਂ ਉਸ ਕੋਲ ਆ ਕੇ ਰੁਕੀਆਂ ਅਤੇ ਉਸ ਨੂੰ ਪਿੰਡ ਖੀਵੇ ਛੱਡਣ ਦਾ ਕਹਿ ਕੇ ਕਾਰ 'ਚ ਬਿਠਾ ਲਿਆ। ਇਸ ਦੌਰਾਨ ਹੀ ਔਰਤਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਥੋੜ੍ਹੀ ਦੇਰ ਬਾਅਦ ਕਾਰ ਸਵਾਰ ਔਰਤਾਂ ਨੇ ਉਸ ਨੂੰ ਥੋੜ੍ਹੀ ਦੂਰ ਲਿਜਾ ਕੇ ਉਤਾਰ ਦਿੱਤਾ। ਉਸ ਨੇ ਦੇਖਿਆ ਕਿ ਉਸ ਦੀਆਂ ਸੋਨੇ ਦੀਆਂ 2 ਵੰਗਾਂ, ਇਕ ਚੇਨ ਸਮੇਤ ਲਾਕਟ ਗਾਇਬ ਸਨ। ਜਾਂਚ ਅਧਿਕਾਰੀ ਲਾਭ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਅਣਪਛਾਤੀਆਂ ਔਰਤਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News